ਪਾਸਪੋਰਟ ਵੈਰੀਫ਼ਿਕੇਸ਼ਨ ਲਈ ਘਰ ਨਹੀਂ ਆਵੇਗੀ ਪੁਲਿਸ
ਸਿੰਘ ਖੇਤਰੀ ਪਾਸਪੋਰਟ ਕੇਂਦਰ ਚੰਡੀਗੜ੍ਹ ਵਲੋਂ ਅੱਜ 'ਐਮ ਪਾਸਪੋਰਟ ਸੇਵਾ ਐਪ' ਨਾਮੀਂ ਇਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਜਿਸ ਦਾ ਮਨੋਰਥ ਪਾਸਪੋਰਟ....
ਚੰਡੀਗੜ੍ਹ, : ਸਿੰਘ ਖੇਤਰੀ ਪਾਸਪੋਰਟ ਕੇਂਦਰ ਚੰਡੀਗੜ੍ਹ ਵਲੋਂ ਅੱਜ 'ਐਮ ਪਾਸਪੋਰਟ ਸੇਵਾ ਐਪ' ਨਾਮੀਂ ਇਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਜਿਸ ਦਾ ਮਨੋਰਥ ਪਾਸਪੋਰਟ ਸੇਵਾ ਨੂੰ ਸਰਲ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ। ਪਾਸਪੋਰਟ ਅਧਿਕਾਰੀ ਸਿਬਾਕਸ ਕਬੀਰਾਜ ਨੇ ਅੱਜ ਇਸ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਹੁਣ ਇਸ ਐਪ ਰਾਹੀਂ ਕੋਈ ਵੀ ਵਿਅਕਤੀ ਕਿਤੋਂ ਵੀ ਅਤੇ ਕਦੇ ਵੀ ਪਾਸਪੋਰਟ ਲਈ ਅਪਾਇੰਟਮੈਂਟ ਬੁੱਕ ਕਰ ਸਕਦਾ ਹੈ ਅਤੇ ਇਸ ਲਈ ਕਿਸੇ ਏਜੰਟ ਜਾਂ ਦਲਾਲ ਦੀ ਵੀ ਲੋੜ ਨਹੀਂ ਪਵੇਗੀ।
ਉਹਨਾਂ ਅੱਗੇ ਦਸਿਆ ਕਿ ਹੁਣ ਪਾਸਪੋਰਟ ਲਈ ਬਿਨੈ ਕਰਨ ਵਾਲੇ ਵਿਅਕਤੀ ਦੀ ਪਛਾਣ ਅਤੇ ਹੋਰ ਜਾਣਕਾਰੀ ਦੀ ਪੁਸ਼ਟੀ ਪਾਸਪੋਰਟ ਦਫ਼ਤਰ ਵਿਚ ਹੀ ਅਤੇ ਉਸਦੀ ਰਿਹਾਇਸ਼ ਜਾਂ ਪੱਕੇ ਪਤੇ ਦੀ ਪੁਸ਼ਟੀ ਭਾਰਤੀ ਡਾਕਤਾਰ ਪ੍ਰਣਾਲੀ ਰਾਹੀਂ ਪਾਸਪੋਰਟ ਪਤੇ ਉਤੇ ਪਹੁੰਚ ਗਿਆ ਹੋਣ ਵਜੋਂ ਕਰ ਲਈ ਜਾਵੇਗੀ। ਇਸ ਕੰਮ ਵਾਸਤੇ ਹੁਣ ਬਿਨੈਕਰਤਾ ਨੂੰ ਅਪਣੇ ਇਲਾਕੇ ਦੀ ਪੁਲਿਸ ਉਤੇ ਨਿਰਭਰ ਨਹੀਂ ਰਹਿਣਾ ਪਵੇਗਾ
ਅਤੇ ਨਾ ਹੀ ਪਹਿਲਾਂ ਵਾਂਗ ਪੁਲਿਸ ਨੂੰ ਵੈਰੀਫ਼ਿਕੇਸ਼ਨ ਲਈ ਬਿਨੈਕਰਤਾ ਦੇ ਘਰ ਜਾਣਾ ਹੋਵੇਗਾ ਕਿਉਕਿ ਪੁਲਿਸ ਕੋਲੋਂ ਪੁਲਿਸ ਵਿਭਾਗ ਦੇ ਰਿਕਾਰਡ ਵਿਚੋਂ ਹੀ ਬਿਨੈ ਕਰਤਾ ਵਿਰੁਧ ਕੋਈ ਅਪਰਾਧਕ ਕੇਸ ਹੋਣ, ਰਿਹਾ ਹੋਣ, ਕੋਈ ਸੰਮਣ ਜਾਰੀ ਹੋਏ ਹੋਣ ਜਿਹੀ ਜਾਣਕਾਰੀ ਹੀ ਮੰਗਵਾਈ ਜਾਵੇਗੀ।