ਅਦਾਲਤ 'ਚ ਜਮ੍ਹਾਂ ਪਾਸਪੋਰਟ ਜਾਰੀ ਕਰਵਾਉਣ ਲਈ ਖਹਿਰਾ ਹਾਈ ਕੋਰਟ ਦੀ ਸ਼ਰਨ 'ਚ, ਨੋਟਿਸ ਜਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੇਤਾ ਵਿਰੋਧੀ ਧਿਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ  ਸੁਖਪਾਲ ਸਿੰਘ ਖਹਿਰਾ ਫ਼ਾਜ਼ਿਲਕਾ ਅਦਾਲਤ 'ਚ ਜਮ੍ਹਾਂ ਅਪਣਾ ਪਾਸਪੋਰਟ ਜਾਰੀ ਕਰਵਾਉਣ ਲਈ ...

Sukhpal Khaira

ਚੰਡੀਗੜ੍ਹ : ਨੇਤਾ ਵਿਰੋਧੀ ਧਿਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ  ਸੁਖਪਾਲ ਸਿੰਘ ਖਹਿਰਾ ਫ਼ਾਜ਼ਿਲਕਾ ਅਦਾਲਤ 'ਚ ਜਮ੍ਹਾਂ ਅਪਣਾ ਪਾਸਪੋਰਟ ਜਾਰੀ ਕਰਵਾਉਣ ਲਈ ਹਾਈ ਕੋਰਟ ਪੁੱਜੇ ਹਨ। ਖਹਿਰਾ ਦੀ ਅਰਜ਼ੀ ਉਤੇ ਸੁਣਵਾਈ ਕਰਦੇ ਹੋਏ ਅੱਜ ਹਾਈ ਕੋਰਟ ਬੈਂਚ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿਤਾ ਹੈ।

ਇਸ ਤੋਂ ਪਹਿਲਾਂ ਖਹਿਰਾ ਫ਼ਾਜ਼ਿਲਕਾ ਵਧੀਕ ਸੈਸ਼ਨ ਅਦਾਲਤ ਵੀ ਪੁੱਜੇ ਸਨ ਜਿਥੇ ਕਿ ਅਦਾਲਤ ਨੇ ਦੇਸ਼ ਤੋਂ ਬਾਹਰ ਜਾਣ ਲਈ ਅਦਾਲਤ 'ਚ ਜਮ੍ਹਾਂ ਪਾਸਪੋਰਟ ਵਾਪਸ ਦੇਣ ਤੋਂ ਨਾਂਹ  ਕਰ ਦਿਤੀ ਸੀ। ਦੱਸਣਯੋਗ ਹੈ ਕਿ ਚਰਚਿਤ ਡਰੱਗ ਰੈਕਟ ਕਾਂਡ ਵਿਚ ਖਹਿਰਾ ਦਾ ਨਾਮ ਆਉਣ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ਉਤੇ ਹੀ ਖਹਿਰਾ ਨੂੰ ਅਪਣਾ ਪਾਸਪੋਰਟ ਹੇਠਲੀ 'ਚ ਅਦਾਲਤ ਨੇ ਜਮ੍ਹਾਂ ਕਰਵਾਉਣਾ ਪਿਆ ਸੀ।