ਦੇਸ਼ ਲਈ ਆਪਣੀ ਜਾਨ ਵਾਰਨ ਵਾਲੇ, ਸ਼ਹੀਦ ਗੁਰਚਰਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਮੂ-ਕਸ਼ਮੀਰ ਦੇ ਰਾਜੋਰੀ ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਚ ਬੀਤੇ ਦਿਨ ਜਵਾਨ ਗਰਚਰਨ ਸਿੰਘ ਸ਼ਹੀਦ ਹੋ ਗਿਆ ਸੀ।

Photo

ਗੁੁਰਦਾਸਪੁਰ : ਜੰਮੂ-ਕਸ਼ਮੀਰ ਦੇ ਰਾਜੋਰੀ ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਚ ਬੀਤੇ ਦਿਨ ਜਵਾਨ ਗਰਚਰਨ ਸਿੰਘ ਸ਼ਹੀਦ ਹੋ ਗਿਆ ਸੀ। ਅੱਤਵਾਦੀਆਂ ਦੇ ਨਾਲ ਚਲੇ ਮੁਕਾਬਲੇ ਵਿਚ ਜਵਾਨ ਨੇ ਗੋਲੀ ਲੱਗਣ ਦੇ ਬਾਵਜੂਵ ਅੰਤਿਮ ਸਮੇਂ ਤੱਕ ਬਹਾਦਰੀ ਨਾਲ ਅੱਤਵਾਦੀਆਂ ਦਾ ਮੁਕਾਬਲਾ ਕਰਦਾ ਰਿਹਾ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਚ ਹਿਜ਼ਬੁਲ ਮੁਜਾਹਿਦੀਂਨ ਦੇ ਪੰਜ ਅੱਤਵਾਦੀ ਵੀ ਮਾਰੇ ਗਏ ਹਨ।

ਉਧਰ ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਗੁਰਚਰਨ ਸਿੰਘ ਪੁੱਤਰ ਸੁਰਿੰਦਰ ਸਿੰਘ ਹਰਚੋਵਾਲ ਆਪਣੇ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤਰ ਸੀ। ਜੋ ਕਿ ਮਹਿਜ਼ 17 ਸਾਲ ਦੀ ਉਮਰ ਚ ਹੀ ਦੇਸ਼ ਦੀ ਸੇਵੀ ਲਈ ਫੌਜ ਚ ਭਰਤੀ ਹੋ ਗਿਆ ਸੀ। ਇਸ ਤੋਂ ਬਾਅਦ ਗੁਰਚਰਨ ਸਿੰਘ ਦਾ ਵਿਆਹ ਰਣਜੀਤ ਕੌਰ ਨਾਲ ਹੋਇਆ। ਜਿਨ੍ਹਾਂ ਦੇ ਦੋ ਬੱਚੇ ਇਕ ਬੇਟਾ ਅਤੇ ਇਕ ਬੇਟੀ ਹਨ।

ਉਧਰ ਸ਼ਹੀਦ ਦੇ ਮਾਪਿਆਂ ਨੇ ਦੱਸਿਆ ਕਿ ਰਾਤ ਹੀ ਉਸ ਦਾ ਫੋਨ ਆਇਆ ਸੀ ਅਤੇ ਫੋਨ ਤੇ ਉਸ ਨੇ ਆਪਣੇ ਬੱਚਿਆਂ ਦੀ ਫੋਟੋ ਦੀ ਮੰਗ ਕੀਤੀ ਸੀ, ਪਰ ਅਗਲੇ ਹੀ ਦਿਨ ਉਹ ਦੇਸ਼ ਲਈ ਲੜਦਾ ਹੋਇਆ ਸ਼ਹੀਦ ਹੋ ਗਿਆ। ਉਧਰ ਜਦੋਂ ਫੌਜ ਦੇ ਜਵਾਨ ਸ਼ਹੀਦ ਗਰਚਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਿੰਡ ਹਰਚੋਵਾਲ ਚ ਲੈ ਕੇ ਆਏ ਤਾਂ ਪੂਰੇ ਕਸਬੇ ਸੋਗ ਦੀ ਲਹਿਰ ਸੀ।

ਸ਼ਹੀਦ ਦੇ ਅੰਤਿਮ ਦਰਸ਼ਨਾਂ ਦੇ ਲਈ ਵੱਡੀ ਗਿਣਤੀ ਵਿਚ ਲੋਕ ਇੱਥੇ ਪਹੁੰਚੇ ਸਨ। ਉਸ ਤੋਂ ਬਾਅਦ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਸ਼ਹੀਦ ਦੀ ਦੇਹ ਤੇ ਪਾਏ ਤਿਰੰਗੇ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।