ਪੰਜਾਬ 'ਚ ਕਰੋਨਾ ਨੇ ਮੁੜ ਤੋਂ ਫੜੀ ਰਫ਼ਤਾਰ, ਪਿਛਲੇ 24 ਘੰਟੇ 'ਚ 77 ਨਵੇਂ ਕੇਸ 4 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਨੇ ਇਕਦਮ ਕਾਫੀ ਤੇਜ਼ੀ ਫੜੀ ਹੈ। ਇਸੇ ਤਹਿਤ ਬੀਤੇ ਦਿਨੀਂ ਸੂਬੇ ਵਿਚ 77 ਨਵੇਂ ਕਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ

Covid 19

ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਨੇ ਇਕਦਮ ਕਾਫੀ ਤੇਜ਼ੀ ਫੜੀ ਹੈ। ਇਸੇ ਤਹਿਤ ਬੀਤੇ ਦਿਨੀਂ ਸੂਬੇ ਵਿਚ 77 ਨਵੇਂ ਕਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਨਾਲ ਹੀ ਚਾਰ ਲੋਕਾਂ ਇਸ ਮਹਾਂਮਾਰੀ ਦੇ ਕਾਰਨ ਆਪਣੀ ਜਾਨ ਵੀ ਗੁਆ ਗਏ ਹਨ। ਜਿਸ ਤੋਂ ਬਾਅਦ ਸੂਬੇ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 62 ਹੋ ਗਈ ਹੈ।

ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਹੁਣ ਤੱਕ ਸੂਬੇ ਵਿਚ 2997 ਕਰੋਨਾ ਕੇਸ ਦਰਜ਼ ਹੋ ਚੁੱਕੇ ਹਨ ਅਤੇ ਜਿਨ੍ਹਾਂ ਚੋਂ 2259 ਲੋਕ ਸਿਹਤਯਾਬ ਹੋ ਚੁੱਕੇ ਹਨ ਅਤੇ ਹੁਣ ਸੂਬੇ ਵਿਚ 676 ਐਕਟਿਵ ਕੇਸ ਚੱਲ ਰਹੇ ਹਨ।  ਜ਼ਿਕਰਯੋਗ ਹੈ ਕਿ ਪੰਜਾਬ ਵਿਚ ਰਿਕਵਰੀ ਰੇਟ 75.35 ਫੀਸਦੀ ਹੈ। ਅੰਮ੍ਰਿਤਸਰ ਵਿੱਚ ਵੀਰਵਾਰ ਨੂੰ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। 62 ਸਾਲਾਂ ਔਰਤ ਸਣੇ 63 ਤੇ 70 ਸਾਲਾਂ ਦੇ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਜ਼ਿਲ੍ਹੇ ‘ਚ 14 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਬੀਐਸਐਫ ਦੇ ਦੋ ਜਵਾਨ ਵੀ ਸ਼ਾਮਲ ਹਨ

ਜੋ ਹਾਲ ਹੀ ਵਿਚ ਹੈਦਰਾਬਾਦ ਤੋਂ ਯੂਨਿਟ ਲੈ ਕੇ ਆਏ ਸੀ। ਇਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਸੀ। ਸਿਹਤ ਵਿਭਾਗ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ 14 ਚੋਂ 11 ਮਰੀਜ਼ ਕਿਵੇਂ ਸੰਕਰਮਿਤ ਹੋਏ। ਇਸ ਦੇ ਨਾਲ ਕੋਰੋਨਾ ਦੇ ਕਮਿਊਨਿਟੀ ਸਪ੍ਰੈਡ ਹੋਣ ਦੀ ਸੰਭਾਵਨਾ ਵੱਧ ਰਹੀ ਹੈ। ਦੱਸ ਦੱਈਏ ਕਿ ਵੀਰਵਾਰ ਨੂੰ ਪਠਾਨਕੋਟ ਵਿਚ ਸਭ ਤੋਂ ਵੱਧ 19 ਕੇਸ ਦਰਜ਼ ਹੋਏ

ਜਿਨ੍ਹਾਂ ਵਿਚ ਜਿਸ ਵਿਚ 25 ਸਾਲ ਦੀ ਔਰਤ ਸਮੇਤ ਛੇ ਅਤੇ ਤਿੰਨ ਸਾਲ ਦੀਆਂ ਉਸ ਦੀਆਂ ਧੀਆਂ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਸੰਗਰੂਰ ਚ ਛੇ, ਰੂਪਨਗਰ ਤੇ ਪਟਿਆਲਾ ਚ ਚਾਰ, ਮੁਹਾਲੀ ਤੇ ਜਲੰਧਰ ਚ ਤਿੰਨ, ਮੋਗਾ ਨਵਾਂ ਸ਼ਹਿਰ, ਫਾਜ਼ਿਲਕਾ ਅਤੇ ਤਰਨਤਾਰਨ ਚ ਦੋ, ਇਸ ਦੇ ਨਾਲ ਹੀ ਬਠਿੰਡਾ, ਗੁਰਦਾਸਪੁਰ ਅਤੇ ਮੁਕਤਸਰ ਚ ਇਕ-ਇਕ ਕੇਸ ਸਾਹਮਣੇ ਆਇਆ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।