ਪੰਜਾਬ ਸਰਕਾਰ ਦਾ ਫ਼ੈਸਲਾ, ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮ ਇੱਕ ਦਿਨ ਛੱਡ ਕੇ ਕਰਨਗੇ ਡਿਊਟੀ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਸਰਕਾਰ ਨੇ ਹਫ਼ਤੇ ਦੇ ਆਖ਼ਰੀ ਦੋ ਦਿਨ ਲੌਕਡਾਉਨ ਲਾਉਣ ਦਾ...

Punjab government employees to work on alternate days

ਚੰਡੀਗੜ੍ਹ: ਭਾਰਤ ਵਿਚ ਕੋਰੋਨਾ ਵਾਇਰਸ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਵੀ ਇਸ ਵਾਇਰਸ ਨੇ ਤੇਜ਼ੀ ਨਾਲ ਪੈਰ ਪਾਸਰਨੇ ਸ਼ੁਰੂ ਕਰ ਦਿੱਤੇ ਹਨ। ਹੁਣ ਪੰਜਾਬ ਸਰਕਾਰ ਨੇ ਸਖ਼ਤ ਕਦਮ ਚੁੱਕਦੇ ਹੋਏ ਫ਼ੈਸਲਾ ਲਿਆ ਹੈ ਕਿ ਪਹਿਲੇ ਦਿਨੇ 50 ਪ੍ਰਤੀਸ਼ਤ ਮੁਲਾਜ਼ਮ ਆਉਣਗੇ ਅਤੇ ਅਗਲੇ ਦੂਜੇ ਦਿਨ ਬਾਕੀ ਬਚੇ 50 ਫ਼ੀਸਦੀ ਕਰਮਚਾਰੀ ਡਿਊਟੀ ਕਰਨਗੇ। ਇਸ ਫਾਰਮੁੱਲੇ ਮੁਤਾਬਿਕ ਇੱਕ ਮੁਲਾਜ਼ਮ ਇੱਕ ਦਿਨ ਛੱਡ ਕੇ ਡਿਊਟੀ ਕਰੇਗਾ।

ਹੁਣ ਸਰਕਾਰ ਨੇ ਹਫ਼ਤੇ ਦੇ ਆਖ਼ਰੀ ਦੋ ਦਿਨ ਲੌਕਡਾਉਨ ਲਾਉਣ ਦਾ ਆਦੇਸ਼ ਵੀ ਦਿੱਤਾ ਹੈ। ਇਸ ਦੌਰਾਨ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ 50 ਫ਼ੀਸਦੀ ਸਟਾਫ਼ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਦਾ ਸੀ ਫਿਰ ਅਗਲੇ ਹਫ਼ਤੇ ਵਿਚ ਬਾਕੀ ਸਟਾਫ਼ ਕਰਦਾ ਸੀ। ਸਰਕਾਰ ਨੇ 19 ਜੂਨ ਤੱਕ ਸਾਰੇ ਵਿਭਾਗਾਂ ਨੂੰ ਸੂਚਿਤ ਕਰਨ ਨੂੰ ਕਿਹਾ ਹੈ। ਇਸ ਦੇ ਇਲਾਵਾ ਕੁੱਝ ਵਿਭਾਗਾਂ ਵਿਚ 50 ਫ਼ੀਸਦੀ ਤੋਂ ਜ਼ਿਆਦਾ ਸਟਾਫ਼ ਦਫ਼ਤਰ ਬਣਾਉਣ ਦਾ ਵੀ ਸੁਝਾਅ ਰੱਖਿਆ ਗਿਆ ਹੈ।

ਇਸ ਉੱਤੇ ਵੀ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਜੇਕਰ ਕਿਸੇ ਵਿਭਾਗ ਨੂੰ ਲੱਗਦਾ ਹੈ ਕਿ ਕੰਮ ਜ਼ਿਆਦਾ ਹੈ ਤਾਂ ਉਹ 50 ਫ਼ੀਸਦੀ ਤੋਂ ਜ਼ਿਆਦਾ ਵਰਕਰਾਂ ਨੂੰ ਮੰਗਵਾ ਸਕਦਾ ਹੈ। ਸਰਕਾਰ ਨੇ ਕਰਮਚਾਰੀਆਂ ਨੂੰ ਮਾਸਕ ਪਹਿਨਣਾ, ਸੈਨੇਟਾਈਜਰ ਅਤੇ ਦੋ ਗਜ ਦੂਰੀ ਬਣਾ ਕੇ ਰੱਖਣ ਦੀ ਸਖ਼ਤ ਹਦਾਇਤ ਕੀਤੀ ਹੈ। ਦਸ ਦਈਏ ਕਿ ਜਲੰਧਰ ਵਿਚ ਕੋਰੋਨਾ ਵਾਇਰਸ ਨਾਲ 61 ਸਾਲ ਦੀ ਮਹਿਲਾ ਨੇ ਦਮ ਤੋੜ ਦਿੱਤਾ ਹੈ।

ਜਲੰਧਰ ਵਿਚ ਕੋਰੋਨਾ ਨਾਲ ਇਹ 11ਵੀਂ ਮੌਤ ਹੈ। ਪੰਜਾਬ ਵਿਚ ਇਸ ਨਾਲ ਮੌਤਾਂ ਦਾ ਅੰਕੜਾ 61 ਹੋ ਗਿਆ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦਾ ਅੰਕੜਾ 2900 ਦੇ ਕਰੀਬ ਹੈ। ਕੋਰੋਨਾ ਦੇ ਕੇਸਾਂ ਵਿਚੋ 2259 ਮਰੀਜ਼ ਠੀਕ ਹੋ ਕੇ ਘਰ ਚੱਲੇ ਗਏ ਹਨ। ਹੁਣ ਕੋਰੋਨਾ ਦੇ ਐਕਟਿਵ ਕੇਸ 569 ਹਨ। ਭਾਰਤ ਵਿਚ ਕੋਰੋਨਾ ਵਾਇਰਸ ਦਾ ਸਭ ਤੋਂ ਪ੍ਰਭਾਵਤ ਸੂਬਾ ਮਹਾਰਾਸ਼ਟਰ ਹੈ, ਜਿਥੇ ਕੁਲ ਕੋਰੋਨਾ ਦੇ ਕੇਸ ਵਧ ਕੇ 97,648 ਹੋ ਗਏ ਹਨ।

ਰਾਜ ਵਿੱਚ ਕੋਰੋਨਾ ਤੋਂ ਹੁਣ ਤੱਕ 3438 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਰਾਜ ਸਰਕਾਰ ਨੇ ਤਾਲਾਬੰਦੀ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਮਹਾਰਾਸ਼ਟਰ ਦੇ ਸੀਐਮ ਦਫਤਰ ਦੁਆਰਾ ਐਲਾਨ ਕੀਤਾ ਗਿਆ ਹੈ ਕਿ ਮੁੜ ਤਾਲਾਬੰਦੀ ਦਾ ਐਲਾਨ ਨਹੀਂ ਕੀਤਾ ਜਾਵੇਗਾ। ਸੀ.ਐੱਮ. ਨੇ ਲੋਕਾਂ ਨੂੰ ਭੀੜ ਵਾਲੀ ਜਗ੍ਹਾ 'ਤੇ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ।

ਮਹਾਰਾਸ਼ਟਰ ਦੇ ਨਾਲ ਹੀ, ਦਿੱਲੀ ਦੇ ਸਿਹਤ ਮੰਤਰੀ ਨੇ ਵੀ ਕਿਹਾ ਹੈ ਕਿ ਰਾਜਧਾਨੀ ਵਿਚ ਹੋਰ ਤਾਲਾਬੰਦੀ ਨਹੀਂ ਵਧੇਗੀ। ਭਾਰਤ ਵਿਚ ਅਨਲਾਕ -1 ਦੇ ਐਲਾਨ ਦੇ 12 ਦਿਨਾਂ ਬਾਅਦ ਹੀ ਕੋਰੋਨਾ ਵਾਇਰਸ ਦੇ ਰਿਕਾਰਡ ਕੀਤੇ ਮਾਮਲੇ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਪਹਿਲੀ ਵਾਰ 10 ਹਜ਼ਾਰ 956 ਸੰਕਰਮਿਤ ਹੋਏ। ਉਸੇ ਸਮੇਂ, 396 ਪੀੜਤਾਂ ਦੀ ਵੀ ਮੌਤ ਹੋ ਗਈ. ਇਸ ਨਾਲ ਦੇਸ਼ ਵਿਚ ਸੰਕਰਮਿਤ ਕੁਲ ਦੀ ਗਿਣਤੀ 2 ਲੱਖ 97 ਹਜ਼ਾਰ 535 ਹੋ ਗਈ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ 8498 ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।