ਕੋਟਕਪੂਰਾ ਗੋਲੀਕਾਂਡ: ਪੀੜਤ ਬੋਲੇ! ਪੁਲਿਸ ਨੇ ਸੰਗਤਾਂ ਨੂੰ ਘੇਰ-ਘੇਰ ਕੇ ਛੱਲੀਆਂ ਵਾਂਗ ਕੁਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਕੁੱਟ-ਕੁੱਟ ਕੇ ਅੱਧਮੋਏ ਕਰ ਦਿਤੇ ਗਏ ਨੌਜਵਾਨ, ਬੱਚੇ ਅਤੇ ਬਜ਼ੁਰਗ

Kotkapura Golikand

ਕੋਟਕਪੂਰਾ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਦਾ ਇਨਸਾਫ਼ ਮੰਗ ਰਹੀਆਂ ਸੰਗਤਾਂ ਉਪਰ ਬੱਤੀਆਂ ਵਾਲਾ ਚੌਕ ਕੋਟਕਪੂਰਾ( Kotkapura Golikand)  ਵਿਚ ਢਾਹੇ ਗਏ ਪੁਲਿਸੀਆ ਅਤਿਆਚਾਰ ਦੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ(SIT)  ਮੂਹਰੇ ਧਾਰਮਕ ਪ੍ਰਚਾਰਕ ਭਾਈ ਰਣਜੀਤ ਸਿੰਘ ਵਾਸੀ ਪਿੰਡ ਵਾੜਾਦਰਾਕਾ ਨੇ ਜਦੋਂ ਬਿਆਨ ਦਰਜ ਕਰਵਾਏ ਕਿ ਪੁਲਿਸ ਨੇ ਮੈਨੂੰ ਕੁੱਟ ਕੁੱਟ ਕੇ ਅੱਧਮੋਇਆ ਕਰਨ ਵਾਲੀ ਘਟਨਾ ਨੂੰ ਯਾਦ ਕਰ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪੁਲਿਸ ਦੇ ਮਨ ਵਿਚ ਸਾਡੇ ਪ੍ਰਤੀ ਨਫ਼ਰਤ ਬਹੁਤ ਭਰੀ ਹੋਈ ਸੀ।

ਜੈਤੋ ਨੇੜਲੇ ਪਿੰਡ ਰੋੜੀਕਪੂਰਾ ਦੇ ਵਸਨੀਕ ਨੌਜਵਾਨ ਬੂਟਾ ਸਿੰਘ ਨੇ ਦਸਿਆ ਕਿ ਪੁਲਿਸ (POLICE) ਨੇ ਧਰਨੇ ਵਾਲੀ ਥਾਂ ਤੋਂ ਆਪੋ-ਅਪਣੇ ਘਰਾਂ ਨੂੰ ਜਾ ਰਹੀਆਂ ਸੰਗਤਾਂ ਨੂੰ ਘੇਰ-ਘੇਰ ਕੇ ਛੱਲੀਆਂ ਵਾਂਗ ਕੁੱਟਿਆ। ਉਨ੍ਹਾਂ ਦਸਿਆ ਕਿ ਉਸ ਦੀ ਲੱਤ ’ਚ ਗੋਲੀ ਲੱਗਣ ਦੇ ਬਾਵਜੂਦ ਉਹ ਅਪਣੇ ਜਾਣਕਾਰ ਨਾਲ ਮੋਢੇ ਦੇ ਸਹਾਰੇ ਜਾ ਰਿਹਾ ਸੀ ਕਿ ਪੁਲਿਸ (POLICE) ਨੇ ਧਰਨੇ ਵਾਲੀ ਥਾਂ ਤੋਂ ਕਾਫ਼ੀ ਦੂਰ ਇਕ ਵਾਰ ਫਿਰ ਉਸ ਨੂੰ ਘੇਰ ਕੇ ਡਾਂਗਾਂ ਦਾ ਮੀਂਹ ਵਰਾ ਦਿਤਾ। 

ਇਥੇ ਹੀ ਬੱਸ ਨਹੀਂ ਲੱਤ ’ਚ ਵੱਜੀ ਗੋਲੀ ਕਢਾਉਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ( Hospital) ਫ਼ਰੀਦਕੋਟ ਵਿਖੇ ਗਏ ਤਾਂ ਡਾਕਟਰਾਂ ਨੇ ਇਲਾਜ ਕਰਨ ਤੋਂ ਇਨਕਾਰ ਕਰ ਦਿਤਾ। ਮਾਪਿਆਂ ਨੇ ਤੁਰਤ ਬਠਿੰਡਾ ਦੇ ਸਿਵਲ ਅਤੇ ਮੈਕਸ ਹਸਪਤਾਲ( Hospital) ’ਚ ਡਾਕਟਰਾਂ ਨੂੰ ਗੋਲੀ ਲੱਤ ’ਚੋਂ ਕੱਢਣ ਦੀ ਬੇਨਤੀ ਕੀਤੀ ਤਾਂ ਉਕਤ ਹਸਪਤਾਲਾਂ ’ਚ ਬੂਟਾ ਸਿੰਘ ਦਾ ਇਲਾਜ ਪੁਲਿਸ ਨੇ ਨਾ ਹੋਣ ਦਿਤਾ।

 

 ਇਹ ਵੀ ਪੜ੍ਹੋ: ਘਰੇਲੂ ਕਲੇਸ਼ ਮਗਰੋਂ ਮਾਂ ਅਤੇ 5 ਧੀਆਂ ਨੇ ਰੇਲ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

 

ਲੱਤ ਸੁੰਨ ਹੋ ਗਈ, ਤਕਲੀਫ਼ ਵੱਧਦੀ ਦੇਖ ਕੇ ਮਾਪਿਆਂ ਨੇ ਮੁਕਤਸਰ ਦੇ ਇਕ ਨਿਜੀ ਹਸਪਤਾਲ( Hospital)  ’ਚੋਂ ਇਲਾਜ ਕਰਵਾ ਕੇ ਲੱਤ ’ਚੋਂ ਗੋਲੀ ਕਢਵਾਈ। ਬੂਟਾ ਸਿੰਘ ਮੁਤਾਬਕ ਉਹ ਗੋਲੀ ਉਸ ਨੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਨੂੰ ਸੌਂਪੀ ਸੀ। ਇਕ ਹੋਰ ਨੌਜਵਾਨ ਹਰਵਿੰਦਰ ਸਿੰਘ ਬਠਿੰਡਾ ਨੇ ਵੀ ਉਕਤ ਘਟਨਾਕ੍ਰਮ ਨੂੰ ਬਿਆਨ ਕਰਦਿਆਂ ਦਸਿਆ ਕਿ ਪੁਲਿਸ ਨੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਗੰਦੇ ਪਾਣੀ ਦੀਆਂ ਵਾਛੜਾਂ, ਅੱਥਰੂ ਗੈਸ ਦੇ ਗੋਲੇ, ਲਾਠੀਚਾਰਜ ਤੋਂ ਬਾਅਦ ਅੰਨ੍ਹੇਵਾਹ ਗੋਲੀ ਚਲਾਉਣੀ ਸ਼ੁਰੂ ਕਰ ਦਿਤੀ। ਉਕਤ ਨੌਜਵਾਨਾਂ ਨੇ ਪੁਲਸੀਆ ਅਤਿਆਚਾਰ ਤੋਂ ਬਾਅਦ ਜ਼ੁਲਮਾਂ ਦੀ ਦਾਸਤਾਨ ਦੇ ਤਸਵੀਰਾਂ ਸਮੇਤ ਸਬੂਤ ਵੀ ਜਮ੍ਹਾਂ ਕਰਵਾਏ। ਅੱਜ ਕੁਲ 11 ਗਵਾਹਾਂ ਵਿਚੋਂ ਕੁੱਝ ਪੁਲਿਸ ਮੁਲਾਜ਼ਮ ਵੀ ਸਨ, ਜਿਨ੍ਹਾਂ ਦੇ ਵੱਖੋ-ਵਖਰੇ ਤੌਰ ’ਤੇ ਬਿਆਨ ਨੋਟ ਕੀਤੇ ਗਏ। 

 ਇਹ ਵੀ ਪੜ੍ਹੋ: 2022 ਦੀਆਂ ਵਿਧਾਨ ਸਭਾ ਚੋਣਾਂ ਲਈ SAD ਅਕਤੂਬਰ 2021 ਤੱਕ ਚੋਣ ਮਨੋਰਥ ਪੱਤਰ ਤਿਆਰ ਕਰੇਗਾ : ਸੁਖਬੀਰ