ਨੌਜਵਾਨਾਂ ਦੇ ਹੱਥਾਂ ’ਚ ਹੈ ਭਾਰਤ ਦੀ ਤਕਦੀਰ : ਸੋਮ ਪ੍ਰਕਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਨਹਿਰੂ ਯੁਵਾ ਕੇਂਦਰ ਵਲੋਂ ਰਿਆਤ-ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਯੁਵਾ ਉਤਸਵ

union minister Som Prakash

-ਕੇਂਦਰੀ ਰਾਜ ਮੰਤਰੀ ਨੇ ਯੁਵਾ ਉਤਸਵ ’ਚ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਹੁਸ਼ਿਆਰਪੁਰ : ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੇ ਹੱਥਾਂ ਵਿਚ ਭਾਰਤ ਦੀ ਤਕਦੀਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਉਵੇਂ ਬਣੇਗਾ ਜਿਵੇਂ ਇਸ ਦੇਸ਼ ਦੇ ਨੌਜਵਾਨ ਇਸ ਨੂੰ ਬਣਾਉਣਗੇ। ਇਸ ਲਈ ਦੇਸ਼ ਦੇ ਵਿਕਾਸ ਵਿਚ ਸਾਡੇ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ ਅਤੇ ਭਾਰਤ ਨੂੰ ਦੁਬਾਰਾ ਤੋਂ ਵਿਸ਼ਵ ਗੁਰੂ ਬਣਾਉਣ ਦੀ ਜ਼ਿੰਮੇਵਾਰੀ ਵੀ ਸਾਡੇ ਨੌਜਵਾਨਾਂ ਦੇ ਮੋਢਿਆ ’ਤੇ ਹੈ।

ਉਹ ਅੱਜ ਰਿਆਤ-ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ ਹੁਸ਼ਿਆਰਪੁਰ ਵਿਚ ਨਹਿਰੂ ਯੁਵਾ ਕੇਂਦਰ ਵਲੋਂ ਆਯੋਜਿਤ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਵਿਚ ਬਤੌਰ ਮੁੱਖ ਮਹਿਮਾਨ ਨੌਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੀਕਸ਼ਨ ਸੂਦ, ਨਹਿਰੂ ਯੁਵਾ ਕੇਂਦਰ ਦੇ ਸਟੇਟ ਡਾਇਰੈਕਟਰ ਪਰਮਜੀਤ ਸਿੰਘ, ਕੈਂਪਸ ਡਾਇਰੈਕਟਰ ਰਿਆਤ-ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ ਡਾ. ਚੰਦਰ ਮੋਹਨ, ਜ਼ਿਲ੍ਹਾ ਯੁਵਾ ਅਫ਼ਸਰ ਰਾਕੇਸ਼ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਲੁਧਿਆਣਾ 'ਚ ਬਾਲ ਮਜ਼ਦੂਰੀ ਨੂੰ ਲੈ ਕੇ ਟਾਸਕ ਫੋਰਸ ਤੇ ਬਾਲ ਵਿਭਾਗ ਵਲੋਂ ਛਾਪੇਮਾਰੀ 

ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਵਲੋਂ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਦਾ ਉਦੇਸ਼ 2047 ਤਕ ਭਾਰਤ ਨੂੰ ਦੁਨੀਆਂ ਵਿਚ ਪਹਿਲੇ ਨੰਬਰ ’ਤੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ 2047 ਵਿਚ ਭਾਰਤ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋ ਜਾਣਗੇ, ਇਸ ਲਈ ਹਰ ਨਾਗਰਿਕ ਵਿਸ਼ੇਸ਼ ਕਰ ਕੇ ਯੁਵਾ ‘ਪੰਚ ਪ੍ਰਣ’ ਲੈ ਕੇ ਇਸ ਦਿਸ਼ਾ ਵਿਚ ਵਲ ਵਧਣ। ਉਨ੍ਹਾਂ ਕਿਹਾ ਕਿ ਇਹ ਪੰਚ ਪ੍ਰਣ ‘ਵਿਕਸਿਤ ਭਾਰਤ’, ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ’, ‘ਵਿਰਾਸਤ ’ਤੇ ਮਾਣ’, ਏਕਤਾ ਅਤੇ ਇਕਜੁੱਟਤਾ’ ਅਤੇ ਨਾਗਰਿਕਾਂ ਦਾ ਕਰਤੱਵ’ ਹੈ।

ਸੋਮ ਪ੍ਰਕਾਸ਼ ਨੇ ਇਸ ਦੌਰਾਨ ਯੁਵਾ ਉਤਸਵ ਵਿਚ ਮੁੱਖ ਤੌਰ ’ਤੇ ਕਰਵਾਏ ਗਏ ਪੇਟਿੰਗ, ਕਵਿਤਾ ਲੇਖਣ, ਫੋਟੋਗ੍ਰਾਫ਼ੀ, ਭਾਸ਼ਣ ਅਤੇ ਗਰੁੱਪ ਕਲਚਰਲ ਮੁਕਾਬਲੇ ਦੇ ਜੇਤੂਆਂ ਨੂੰ ਵੀ ਇਨਾਮ ਵੰਡੇ। ਭਾਸ਼ਣ ਮੁਕਾਬਲੇ ਵਿਚ ਤਾਨੀਆ ਪਹਿਲੇ, ਸ਼ਗੁਨ ਦੂਜੇ ਅਤੇ ਬਲਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਮੋਬਾਇਲ ਫੋਟੋਗ੍ਰਾਫ਼ੀ ਵਿਚ ਰੋਹਿਨ ਸੈਣੀ ਪਹਿਲੇ, ਵਿਵੇਕ ਕੁਮਾਰ ਦੂਜੇ ਅਤੇ ਯਾਦਵਿੰਦਰ ਸਿੰਘ ਤੀਜੇ ਸਥਾਨ ’ਤੇ ਰਹੇ। ਪੇਂਟਿੰਗ ਮੁਕਾਬਲਿਆਂ ਵਿਚ ਅਮਨਪ੍ਰੀਤ ਸਿੰਘ ਪਹਿਲੇ, ਬਲਜੀਤ ਕੌਰ ਦੂਜੇ ਅਤੇ ਹਰਲੀਨ ਕੌਰ ਤੀਜੇ ਸਥਾਨ ’ਤੇ ਰਹੀ। ਗਰੁੱਪ ਕਲਚਰਲ ਮੁਕਾਬਲੇ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਭੰਗੜਾ ਟੀਮ ਪਹਿਲੇ, ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਗਿੱਧਾ ਟੀਮ ਦੂਜੇ ਅਤੇ ਆਰ.ਬੀ.ਆਈ.ਏ.ਐਨ.ਟੀ ਸਕੂਲ ਦੀ ਲੜਕੀਆਂ ਦੀ ਭੰਗੜਾ ਟੀਮ ਤੀਜੇ ਸਥਾਨ ’ਤੇ ਰਹੀ।