ਜਲੰਧਰ: ਸੀ ਆਈ ਡੀ ਦੇ ਏ ਐਸ ਆਈ ਨੇ ਠਗੀ 3.50 ਲਖ ਦੀ ਰਾਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਭਾਗ੍ਰਵ  ਕੈਂਪ ਵਿੱਚ ਸੀ.ਆਈ.ਡੀ. ਦੇ ਏ.ਐਸ ਆਈ ਮੁਖਤਿਆਰ ਸਿੰਘ ਉਤੇ ਡਾਇਰੇਕਟ ਕਾਂਸਟੇਬਲ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਸਾਢੇ ਤਿੰਨ ਲਖ ਦੀ ਠਗੀ

punjab police

ਜਲੰਧਰ: ਥਾਣਾ ਭਾਗ੍ਰਵ  ਕੈਂਪ ਵਿੱਚ ਸੀ.ਆਈ.ਡੀ. ਦੇ ਏ.ਐਸ ਆਈ ਮੁਖਤਿਆਰ ਸਿੰਘ ਉਤੇ ਡਾਇਰੇਕਟ ਕਾਂਸਟੇਬਲ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਸਾਢੇ ਤਿੰਨ ਲਖ ਦੀ ਠਗੀ ਦਾ ਪਰਚਾ ਦਰਜ ਹੋਇਆ ਹੈ।  ਕਿਹਾ ਜਾ ਰਿਹਾ ਹੈ ਕਿ ਜੈਤੇਵਾਲੀ ਦੇ ਰਹਿਣ ਵਾਲੇ ਏ. ਐਸ. ਆਈ. ਮੁਖਤਿਆਰ ਸਿੰਘ ਦੇ ਖਿਲਾਫ ਦਰਜ਼ ਕੇਸ ਵਿਚ ਆਈ.ਪੀ.ਸੀ.ਦੀ ਧਾਰਾ - 420 ,  406 ਅਤੇ 506 ਲਗਾਈ ਗਈ ਹੈ । 

 ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕੇ ਏ ਐਸ ਆਈ  ਦੇ ਖਿਲਾਫ ਰਿਪੋਰਟ ਬਣਾ ਕੇ ਉਨ੍ਹਾਂ ਦੇ ਵਿਭਾਗ ਨੂੰ ਭੇਜ ਦਿੱਤੀ ਗਈ ਹੈ,ਤਾਂਕਿ ਉਸਨੂੰ ਸਸਪੇਂਡ ਕੀਤਾ ਜਾ ਸਕੇ । ਦੂਸਰੇ ਪਾਸੇ ਸੀ ਆਈ ਡੀ  ਦੇ ਏ ਆਈ ਜੀ ਰਾਜੇਸ਼ਵਰ ਸਿੰਘ ਸਿੱਧੂ ਨੇ ਕਿਹਾ ਕਿ ਏ ਐਸ ਆਈ ਉਤੇ ਅਜੇ ਕੇਸ ਦੀ ਰਿਪੋਰਟ ਨਹੀ ਆਈ। ਜਦੋ ਵੀ ਉਹਨਾਂ ਨੂੰ ਰਿਪੋਰਟ ਮਿਲੇਗੀ ਤਾ ਮੁਖਤਿਆਰ ਸਿੰਘ ਨੂੰ ਸਸਪੈਂਡ ਕਰ ਦਿਤਾ ਜਾਵੇਗਾ। 

ਮਿਲੀ ਜਾਣਕਾਰੀ ਮੁਤਾਬਿਕ ਮੁਖਤਿਆਰ ਸਿੰਘ ਨੇ ਭਰਤੀ  ਦੇ ਨਾਮ ਉੱਤੇ ਚਾਰ ਸਲ ਤਕ ਝੂਠ ਬੋਲਿਆ। ਮਾਡਲ ਹਾਉਸ ਦੇ ਅਮਨ ਨਗਰ ਦੇ ਰਹਿਣ ਵਾਲੇ ਸਰਬਜੀਤ ਸਿੰਘ  ਨੇ ਦਸਿਆ ਕਿ ਉਹ ਪ੍ਰਾਇਵੇਟ ਜੋਬ ਕਰਦਾ ਹੈ । ਉਨ੍ਹਾਂ ਦੇ ਰਿਸ਼ਤੇਦਾਰ ਮੁਖਤਿਆਰ ਸਿੰਘ ਸੀ ਆਈ ਡੀ ਵਿਚ ਏ ਐਸ ਆਈ ਹੈ ।ਅਕਸਰ ਹੀ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ । 

ਸਰਬਜੀਤ ਨੇ ਕਿਹਾ ਕੇ 2014 ਵਿੱਚ ਅੰਕਲ ਘਰ ਆ  ਕਹਿਣ ਲੱਗੇ ਕਿ ਉਨ੍ਹਾਂ ਦੀ ਸੀਨੀਅਰ ਅਫਸਰ ਨਾਲ ਪੂਰੀ ਗਲਬਾਤ ਹੈ , ਉਹ ਬਿਨਾਂ ਕੋਈ ਟੇਸਟ ਦਿੱਤੇ ਪੁਲਿਸ ਵਿੱਚ ਕਾਂਸਟੇਬਲ ਭਰਤੀ ਕਰਵਾ ਦੇਣਗੇ, ਬਸ ਥੋੜ੍ਹਾ ਪੈਸਾ ਖਰਚ ਕਰਨਾ ਪਵੇਗਾ ।  ਸਰਬਜੀਤ ਨੇ ਕਿਹਾ ਕਿ ਡਾਇਰੇਕਟ ਭਰਤੀ  ਦੇ ਚੱਕਰ ਵਿੱਚ ਉਨ੍ਹਾਂ ਦੀ ਫੈਮਿਲੀ ਫਸ ਗਈ ।  ਹੌਲੀ - ਹੌਲੀ ਏ ਏਸ ਆਈ ਸਾਢੇ ਤਿੰਨ ਲੱਖ ਰੁਪਏ ਅਤੇ ਏਜੁਕੇਸ਼ਨ  ਦੇ ਡਾਕਿਊਮੇਂਟ ਲੈ ਲਏ। 

ਜਦੋਂ ਪੁੱਛਦੇ ਤਾਂ ਕਹਿੰਦੇ ਕਿ ਭਰਤੀ ਦੀ ਪਰਿਕ੍ਰੀਆ ਸ਼ੁਰੂ ਹੋ ਗਈ ਹੈ ।  ਜਿਵੇਂ ਹੀ ਬੇਲਟ ਨੰਬਰ ਮਿਲਦਾ ਹੈ ਤਾਂ ਉਹ ਉਸਨੂੰ ਵਰਦੀ ਪਾ ਦੇਣਗੇ।ਇਸੇ ਤਰਾਂ ਹੀ ਹੌਲੀ - ਹੌਲੀ 4 ਸਾਲ ਨਿਕਲ ਗਏ ਪਰ ਅਜੇ ਤਕ  ਭਰਤੀ ਨਹੀਂ ਕਰਵਾਇਆ ।  ਜਦੋਂ ਪੈਸੇ ਮੰਗਦੇ ਤਾਂ ਧਮਕੀ ਦਿੰਦੇ ਹਨ ਕਿ ਅਜਿਹੇ ਕੰਮ ਵਿੱਚ ਟਾਇਮ ਤਾਂ ਲੱਗਦਾ ਹੀ ਹੈ । ਕੁਝ ਸਮਾਂ ਬਾਅਦ ਰਕਮ ਮੰਗੀ ਤਾਂ ਉਹ ਜਾਨੋਂ ਮਾਰਨੇ ਦੀ ਧਮਕੀ ਦੇਣ ਲੱਗੇ। ਜਾਂਚ ਪੂਰੀ ਹੋਣ  ਦੇ ਬਾਅਦ ਏਏਸਆਈ  ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ।