ਐਨ.ਜੀ.ਡੀ.ਆਰ.ਐਸ. ਨੂੰ ਸਟੇਟ ਡਾਟਾ ਸੈਂਟਰ ਮੁਹਾਲੀ ਵਿਖੇ ਕੀਤਾ ਤਬਦੀਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਇਦਾਦ ਰਜਿਸਟ੍ਰੇਸ਼ਨ ਪ੍ਰਕਿਰਿਆ ਵਿਚ ਤੇਜ਼ੀ ਆਉਣ ਦੇ ਨਾਲ-ਨਾਲ ਕੁਸ਼ਲਤਾ ਵਿੱਚ ਹੋਵੇਗਾ ਵਾਧਾ- ਰਵਨੀਤ ਕੌਰ, ਵਧੀਕ ਮੁੱਖ ਸਕੱਤਰ ਮਾਲ

NGDRS migrated to State Data Centre Mohali

ਚੰਡੀਗੜ੍ਹ: ਵਧੀਕ ਮੁੱਖ ਸਕੱਤਰ ਮਾਲ, ਰਵਨੀਤ ਕੌਰ ਨੇ ਦੱਸਿਆ ਕਿ ਨੈਸ਼ਨਲ ਜੇਨੇਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ (ਐਨ.ਜੀ.ਡੀ.ਆਰ.ਐਸ.) ਅਤੇ ਇਸ ਦਾ ਡਾਟਾਬੇਸ ਐਨ.ਆਈ.ਸੀ. ਕਲਾਊਡ ਮੇਘਰਾਜ, ਨਵੀਂ ਦਿੱਲੀ ਤੋਂ ਸਟੇਟ ਡਾਟਾ ਸੈਂਟਰ, ਮੁਹਾਲੀ ਵਿੱਚ ਤਬਦੀਲ ਹੋ ਗਿਆ ਹੈ।

ਹੋਰ ਪੜ੍ਹੋ: ਮਿਸ਼ਨ 2022 ਵਿਚ ਜੁਟੀ Priyanka Gandhi, 14 ਜੁਲਾਈ ਤੋਂ ਸ਼ੁਰੂ ਹੋਵੇਗਾ ਲਖਨਊ ਦੌਰਾ

ਇਸ ਸਬੰਧੀ ਲੋੜੀਂਦੇ ਵੇਰਵੇਆਂ ਨੂੰ ਸਾਂਝਾ ਕਰਨ ਤੋਂ ਬਾਅਦ ਸਬ ਰਜਿਸਟਰਾਰਾਂ ਅਤੇ ਹੋਰ ਫੀਲਡ ਸਟਾਫ ਵੱਲੋਂ 11 ਜੁਲਾਈ ਨੂੰ ਸਿਸਟਮ ਦੀ ਸਫਲਤਾਪੂਰਵਕ ਜਾਂਚ ਕੀਤੀ ਗਈ। ਇਹ ਨਵਾਂ ਸਿਸਟਮ ਸਟੇਟ ਡਾਟਾ ਸੈਂਟਰ, ਮੁਹਾਲੀ ਜ਼ਰੀਏ 12 ਜੁਲਾਈ ਤੋਂ ਕਾਰਜਸ਼ੀਲ ਹੋ ਗਿਆ ਹੈ ਅਤੇ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਸੇਵਾਵਾਂ ਵੈਬਸਾਈਟ (https://igrpunjab.gov.in) 'ਤੇ ਮੁੜ ਸ਼ੁਰੂ ਹੋ ਗਈਆਂ ਹਨ। ਉਹਨਾਂ ਅੱਗੇ ਕਿਹਾ ਕਿ ਸਟੇਟ ਡਾਟਾ ਸੈਂਟਰ ਵਿੱਚ ਤਬਦੀਲੀ ਹੋਣ ਨਾਲ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਗਤੀ ਅਤੇ ਕੁਸ਼ਲਤਾ ਵਿੱਚ ਵਾਧਾ ਹੋਵੇਗਾ ਅਤੇ ਸਾਰੇ ਭਾਈਵਾਲਾਂ ਨੂੰ ਵੱਡੀ ਰਾਹਤ ਮਿਲੇਗੀ।

ਹੋਰ ਪੜ੍ਹੋ: ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ 'ਆਪ' ਵਿਚ ਹੋਏ ਸ਼ਾਮਲ

ਉਹਨਾਂ ਦੱਸਿਆ ਕਿ ਹੁਣ ਤੱਕ ਐਨਜੀਡੀਆਰਐਸ ਵਿੱਚ ਕੋਈ ਵੀ ਲੋੜੀਂਦਾ ਅਪਡੇਸ਼ਨ ਐਨਆਈਸੀ, ਪੁਣੇ ਵੱਲੋਂ ਕੀਤਾ ਜਾਂਦਾ ਹੈ ਅਤੇ ਸੂਬੇ ਨੂੰ ਐਨਜੀਡੀਆਰਐਸ ਵਿੱਚ ਕਿਸੇ ਵੀ ਤਬਦੀਲੀ ਜਾਂ ਵਿਕਾਸ ਲਈ ਹਰ ਵਾਰ ਐਨਆਈਸੀ, ਪੁਣੇ ਨਾਲ ਸੰਪਰਕ ਕਰਨਾ ਪੈਂਦਾ ਹੈ ਜੋ ਬੇਲੋੜੀ ਦੇਰੀ ਦਾ ਕਾਰਨ ਬਣਦਾ ਹੈ। ਇਸ ਲਈ ਮਾਲ ਵਿਭਾਗ ਨੇ ਐਨਆਈਸੀ ਪੰਜਾਬ ਨੂੰ ਐਨਆਈਸੀ, ਪੁਣੇ ਤੋਂ ਸੋਰਸ ਕੋਡ ਲੈਣ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ ਕਿਹਾ ਹੈ ਤਾਂ ਜੋ ਸਥਾਨਕ ਇਨਫਰਮੇਟਿਕਸ ਸੈਂਟਰ ਸਾਫਟਵੇਅਰ ਨੂੰ ਜਦੋਂ ਲੋੜੀਂਦਾ ਹੋਵੇ, ਜਨਤਕ ਹਿੱਤ ਵਿੱਚ ਅਪਡੇਟ ਕਰ ਸਕੇ। ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਉਮੀਦ ਹੈ ਕਿ ਸਥਾਨਕ ਲੋੜ ਮੁਤਾਬਕ ਸਿਸਟਮ ਨੂੰ ਸੋਧਣ ਦੀ ਤਾਕਤ ਮਿਲਣ ਨਾਲ ਸਿਸਟਮ ਦੀ ਕੁਸ਼ਲਤਾ ਵਿਚ ਹੋਰ ਵੀ ਵਾਧਾ ਹੋਵੇਗਾ।