ਪੁਲਿਸ ਨੇ ਨੌਜਵਾਨ ਦੇ ਵੱਟ ਕੇ ਮਾਰਿਆ ਥੱਪੜ, ਉਪਰੋਂ ਬਣ ਰਹੀ ਸੀ LIVE ਵੀਡੀਓ

ਏਜੰਸੀ

ਖ਼ਬਰਾਂ, ਪੰਜਾਬ

ਬਠਿੰਡਾ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ

Bathinda policeman slaps youth video viral

ਬਠਿੰਡਾ: ਬਠਿੰਡਾ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਦੌਰਾਨ ਪੀੜਤ ਨੌਜਵਾਨ ਨਾਲ ਇੱਕ ਮਹਿਲਾ ਵੀ ਮੌਜੂਦ ਸੀ ਜਿਸ ਨੇ ਪੁਲਿਸ ਨੂੰ ਥੱਪੜ ਮਾਰਨ ਤੋਂ ਰੋਕਿਆ। ਇਸ ਦੌਰਾਨ ਡੀਐਸਪੀ ਬਠਿੰਡਾ ਦਿਹਾਤੀ ਗੋਪਾਲ ਚੰਦ ਵੀ ਮੌਕੇ 'ਤੇ ਮੌਜੂਦ ਸਨ ਪਰ ਜਦ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਮੌਕੇ 'ਤੇ ਮੌਜੂਦ ਹੋਣ ਤੋਂ ਇਨਕਾਰ ਕਰ ਦਿੱਤਾ।

ਦਰਅਸਲ ਬਠਿੰਡਾ ਦੇ ਭੁੱਚੋ ਵਿਖੇ ਨਥਾਣਾ ਰੋਡ 'ਤੇ ਪੁਲਿਸ ਨਾਕੇ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ। ਜਦੋਂ ਉੱਥੋਂ ਇੱਕ ਕਾਰ ਗੁਜ਼ਰ ਰਹੀ ਸੀ ਤਾਂ ਪੁਲਿਸ ਮੁਲਾਜ਼ਮ ਨੇ ਉਸ ਨੂੰ ਰੋਕਣਾ ਚਾਹਿਆ। ਕਾਰ ਸਵਾਰ ਨੌਜਵਾਨ ਗੱਡੀ ਸਾਈਡ 'ਤੇ ਲਾ ਕੇ ਜਦ ਉੱਤਰਿਆ ਤਾਂ ਦੂਰੋਂ ਆ ਰਹੇ ਪੁਲਿਸ ਮੁਲਾਜ਼ਮਾਂ ਵਿੱਚੋਂ ਇੱਕ ਨੇ ਨੌਜਵਾਨ ਦੇ ਥੱਪੜ ਮਾਰ ਦਿੱਤਾ। ਇਸ ਪੂਰੇ ਮਾਮਲੇ ਵਿੱਚ ਬਠਿੰਡਾ ਦਿਹਾਤੀ ਦੇ ਡੀਐੱਸਪੀ ਗੋਪਾਲ ਚੰਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਜਾਂਚ ਕਰ ਰਹੇ ਹਨ, ਬਣਦੀ ਕਾਰਵਾਈ ਕੀਤੀ ਜਾਵੇਗੀ।

ਇੰਨਾ ਹੀ ਨਹੀਂ ਕੋਲ ਖੜੇ ਦੂਜੇ ਪੁਲਿਸ ਮੁਲਾਜ਼ਮ ਨੇ ਨੌਜਵਾਨ ਦੀ ਕਾਰ ਦੀ ਚਾਬੀ ਕੱਢ ਲਈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਨਰੇਸ਼ ਕੁਮਾਰ ਆਪਣੇ ਪਰਿਵਾਰ ਦੇ ਨਾਲ ਕਿਤੇ ਜਾ ਰਿਹਾ ਸੀ ਪਰ ਰਸਤੇ ‘ਚ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਇਸ ਮਾਮਲੇ ਦੀ  ਜਾਂਚ DSP ਦਿਹਾਤੀ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਰਿਪੋਰਟ ਦੋ ਦਿਨਾਂ ਦੇ ਅੰਦਰ ਸੌਂਪੀ ਜਾਵੇਗੀ।