ਪਾਕਿਸਤਾਨ ਨੇ ਰਿਹਾਅ ਕੀਤੇ 3 ਭਾਰਤੀ; ਅਟਾਰੀ-ਵਾਹਘਾ ਸਰਹੱਦ ਰਾਹੀਂ ਹੋਈ ਵਤਨ ਵਾਪਸੀ

ਏਜੰਸੀ

ਖ਼ਬਰਾਂ, ਪੰਜਾਬ

ਆਜ਼ਾਦੀ ਦਿਹਾੜੇ ਮੌਕੇ ਭਾਰਤ ਨੇ ਵੀ ਰਿਹਾਅ ਕੀਤੇ ਤਿੰਨ ਪਾਕਿਸਤਾਨੀ ਕੈਦੀ

Indian, Pak prisoners return home through Attari border

 

ਅੰਮ੍ਰਿਤਸਰ: ਭਾਰਤ ਨੇ ਸ਼ੁਕਰਵਾਰ ਨੂੰ ਤਿੰਨ ਪਾਕਿਸਤਾਨੀ ਨਾਗਰਿਕਾਂ ਨੂੰ ਰਿਹਾਅ ਕੀਤਾ ਹੈ, ਜਦਕਿ ਪਾਕਿਸਤਾਨ ਨੇ ਵੀ ਤਿੰਨ ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ। ਭਾਰਤੀ ਕੈਦੀਆਂ ਦੀ ਅਟਾਰੀ-ਵਾਹਘਾ ਸਰਹੱਦ ਰਾਹੀਂ ਵਤਨ ਵਾਪਸੀ ਹੋਈ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਤਿੰਨ ਭਾਰਤੀ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ 21 ਜੂਨ 2022 ਨੂੰ ਪਾਕਿਸਤਾਨ ਗਏ ਸਨ। ਉਨ੍ਹਾਂ ਕੋਲ 30 ਦਿਨਾਂ ਦਾ ਵੀਜ਼ਾ ਸੀ। ਵਾਪਸੀ ਦੌਰਾਨ ਜਦੋਂ ਤਿੰਨੋਂ ਪਾਕਿਸਤਾਨੀ ਕਸਟਮ ਕੋਲ ਜਾਂਚ ਲਈ ਪੁੱਜੇ ਤਾਂ ਉਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਏ। ਅਜਿਹੇ 'ਚ ਪਾਕਿਸਤਾਨ 'ਚ ਇਨ੍ਹਾਂ ਤਿੰਨਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਦੋ ਮਹੀਨੇ ਦੀ ਕੈਦ ਹੋਈ ਹੈ।

ਇਹ ਵੀ ਪੜ੍ਹੋ: ਮੁੰਬਈ ਏਅਰਪੋਰਟ 'ਤੇ 1.49 ਕਰੋੜ ਰੁਪਏ ਦੇ ਹੀਰੇ ਜ਼ਬਤ, ਚਾਹ ਪੱਤੀ ਦੇ ਪੈਕੇਟ ਵਿਚ ਛੁਪਾਏ ਸਨ ਹੀਰੇ

ਸਜ਼ਾ ਪੂਰੀ ਹੋਣ ਤੋਂ ਬਾਅਦ ਤਿੰਨੋਂ ਸ਼ੁਕਰਵਾਰ ਨੂੰ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚ ਗਏ। ਇਸ ਤੋਂ ਬਾਅਦ ਤਿੰਨਾਂ ਨੂੰ ਇਥੋਂ ਰੈੱਡ ਕਰਾਸ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ। ਹੁਣ ਯੂਪੀ ਦੀ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪਾਕਿਸਤਾਨ ਤੋਂ ਆਏ ਤਿੰਨ ਪਾਕਿਸਤਾਨੀ ਨਾਗਰਿਕਾਂ ਨੂੰ ਸ਼ੁਕਰਵਾਰ ਨੂੰ ਅਟਾਰੀ ਸਰਹੱਦ ਰਾਹੀਂ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜ ਦਿਤਾ ਗਿਆ।

ਇਹ ਵੀ ਪੜ੍ਹੋ: ਕਿਥੇ ਰੁਕੇਗਾ ਭਾਰਤ ਤੇ ਪਾਕਿਸਤਾਨ ’ਚ ਝੰਡਾ ਲਹਿਰਾਉਣ ਦਾ ਮੁਕਾਬਲਾ?

ਤਿੰਨੋਂ ਪਾਕਿਸਤਾਨੀ ਨਾਗਰਿਕ ਮੁਹੰਮਦ ਬਿਲਾਲ, ਰਸੂਲ ਤਾਊਸ, ਬੇਗਮ ਇਰਸ਼ਾਦ ਰਸੂਲ ਸਤੰਬਰ 2018 ਵਿਚ ਉੜੀ ਦੇ ਰਸਤੇ ਭਾਰਤ ਆਏ ਸਨ। ਇਸ ਤੋਂ ਬਾਅਦ ਪੁਲਵਾਮਾ ਹਮਲਾ ਹੋਇਆ ਅਤੇ ਫਿਰ ਲਾਕਡਾਊਨ ਹੋ ਗਿਆ। ਉਕਤ ਵਿਅਕਤੀ ਕਾਨੂੰਨੀ ਤੌਰ 'ਤੇ ਵਾਪਸ ਜਾਣ ਦੀ ਪ੍ਰਕਿਰਿਆ 'ਚ ਲੱਗੇ ਹੋਏ ਸਨ। ਜਿਸ ਤੋਂ ਬਾਅਦ ਐਗਜ਼ਿਟ ਲੈਟਰ ਮਿਲਣ ਤੋਂ ਬਾਅਦ ਜੰਮੂ-ਕਸ਼ਮੀਰ ਦੀ ਪੁਲਿਸ ਸ਼ੁਕਰਵਾਰ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਲੈ ਆਈ ਅਤੇ ਤਿੰਨਾਂ ਨੂੰ ਅਟਾਰੀ ਬਾਰਡਰ ਰਾਹੀਂ ਉਨ੍ਹਾਂ ਦੇ ਘਰ ਭੇਜ ਦਿਤਾ ਗਿਆ।