'ਮਹਾਨ ਕੋਸ਼' ਦੀਆਂ 24 ਹਜ਼ਾਰ ਮੁੜ ਪ੍ਰਕਾਸ਼ਿਤ ਕਾਪੀਆਂ ਹਟਾਈਆਂ ਜਾਣਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਕਾਰੀਆਂ ਨੇ ਮੰਗਲਵਾਰ ਨੂੰ ਦਸਿਆ ਕਿ ਮਾਹਰਾਂ ਨੇ ਸਿੱਖ ਸਾਹਿਤ ਦੇ ਗਿਆਨ ਭਰਪੂਰਪ ਖ਼ਜ਼ਾਨੇ 'ਮਹਾਨਕੋਸ਼' ਦੀ ਮੁੜ ਪ੍ਰਕਾਸ਼ਤ ਕਾਪੀਆਂ ਵਿਚ ਗ਼ਲਤੀਆਂ ਕੱਢੀਆਂ ਹਨ...........

‘Mahan Kosh'

ਪਟਿਆਲਾ : ਅਧਿਕਾਰੀਆਂ ਨੇ ਮੰਗਲਵਾਰ ਨੂੰ ਦਸਿਆ ਕਿ ਮਾਹਰਾਂ ਨੇ ਸਿੱਖ ਸਾਹਿਤ ਦੇ ਗਿਆਨ ਭਰਪੂਰਪ ਖ਼ਜ਼ਾਨੇ 'ਮਹਾਨਕੋਸ਼' ਦੀ ਮੁੜ ਪ੍ਰਕਾਸ਼ਤ ਕਾਪੀਆਂ ਵਿਚ ਗ਼ਲਤੀਆਂ ਕੱਢੀਆਂ ਹਨ, ਜਿਸ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਟੀ ਘੱਟੋ-ਘੱਟ 24 ਹਜ਼ਾਰ ਕਾਪੀਆਂ ਹਟਾ ਸਕਦੀ ਹੈ। ਪੰਜਾਬੀ ਸਾਹਿਤ ਦੀ ਮਹਾਨ ਕਿਤਾਬਾਂ ਵਿਚੋਂ ਇਕ ਮੰਨਿਆ ਜਾਣ ਵਾਲਾ 'ਮਹਾਨ ਕੋਸ਼' ਨੂੰ ਭਾਈ ਕਾਹਨ ਸਿੰਘ ਨਾਭਾ ਵਲੋਂ ਲਿਖਿਆ ਗਿਆ ਸੀ। ਇਸ ਦਾ ਪਹਿਲਾ ਪ੍ਰਕਾਸ਼ਨ 1927 ਵਿਚ ਹੋਇਆ ਸੀ।

ਪੰਜਾਬੀ ਯੂਨੀਵਰਸਟੀ ਦੇ ਪ੍ਰਕਾਸ਼ਨ ਬਿਊਰੋ ਦੇ ਮੁਖੀ ਪ੍ਰੋ. ਸਰਬਜਿੰਦਰ ਸਿੰਘ ਨੇ ਦਸਿਆ, ''ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਪ੍ਰਕਾਸ਼ਤ ਮਹਾਨ ਕੋਸ਼ ਦੀਆਂ 24 ਹਜ਼ਾਰ ਕਾਪੀਆਂ ਦੀ ਸਥਿਤੀ ਦੇ ਬਾਰੇ ਵਿਚ ਅੰਤਮ ਫ਼ੈਸਲਾ ਇਸ ਹਫ਼ਤੇ ਇਕ ਮਾਹਰ ਕਮੇਟੀ ਕਰੇਗੀ। ਮਹਾਨ ਕੋਸ਼ ਦਾ ਪ੍ਰਕਾਸ਼ਨ 2002-2007 ਵਿਚ ਹੋਇਆ ਸੀ। ਉਦੋਂ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ। 'ਮਹਾਨ ਕੋਸ਼' ਪੰਜਾਬੀ ਦਾ ਪਹਿਲਾ ਗਿਆਨ ਕੋਸ਼ ਮੰਨਿਆ ਜਾਂਦਾ ਹੈ। ਇਸ ਵਿਚ ਗੁਰਮੁਖੀ ਵਿਚ 64,263 ਇੰਦਰਾਜ ਹਨ। ਇਹ ਪੰਜਾਬੀ ਭਾਸ਼ਾ ਦੀਆਂ ਲਿਪੀਆਂ ਵਿਚੋਂ ਇਕ ਹੈ।

ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਟੀ ਨੇ 'ਮਹਾਨ ਕੋਸ਼' ਦੇ ਮੁੜ ਪ੍ਰਕਾਸ਼ਨ ਲਈ ਬਹੁਤ ਵੱਡੀ ਰਕਮ ਖ਼ਰਚ ਕੀਤੀ ਸੀ। ਉਨ੍ਹਾਂ ਕਿਹਾ, ''ਕੋਸ਼ ਦੇ ਸੁਧਰੇ ਅੰਕ ਵਿਚ ਅਧਿਆਏ ਜਾਂ ਪੰਨੇ ਬਦਲੇ ਜਾ ਸਕਦੇ ਹਨ।''ਉਧਰ ਮਾਹਰ ਕਮੇਟੀ ਦੇ ਮੈਂਬਰ ਡਾ. ਹਰਪਾਲ ਸਿੰਘ ਪਨੂੰ ਨੇ ਕਿਹਾ ਕਿ 'ਮਹਾਨ ਕੋਸ਼' ਦਾ ਮੁੜ ਪ੍ਰਕਾਸ਼ਨ ਕਬਾੜ ਹੈ।
ਉਨ੍ਹਾਂ ਕਿਹਾ, ''ਜਿਥੋਂ ਤਕ ਮਾਹਰ ਦੇ ਵਿਚਾਰ ਮਾਮਲਾ ਹੈ ਇਹ ਕਬਾੜ ਹੈ ਅਤੇ ਜ਼ਰੂਰ ਸੁਧਾਰ ਤੋਂ ਬਾਅਦ ਇਸ ਦਾ ਮੁੜ ਪ੍ਰਕਾਸ਼ਨ ਕੀਤਾ ਜਾਣਾ ਚਾਹੀਦਾ।''

ਉਨ੍ਹਾਂ ਕਿਹਾ ਕਿ ਪੰਜਾਬ ਸੰਸਕਰਨ ਦੀਆਂ ਗਲਤੀਆਂ ਹਿੰਦੀ ਅਤੇ ਅੰਗਰੇਜ਼ੀ ਸੰਸਕਰਨ ਵਿਚ ਚਲੀਆਂ ਗਈਆਂ ਹਨ। ਪਨੂੰ ਨੇ ਕਿਹਾ ਕਿ ਅਸੀਂ ਮਹਾਨ ਕੋਸ਼ ਦੀ ਵਿਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।