ਏਜੰਟ ਦੀ ਠੱਗੀ ਦਾ ਸ਼ਿਕਾਰ ਨੌਜਵਾਨ ਵਲੋਂ ਖ਼ੁਦਕੁਸ਼ੀ ਦਾ ਮਾਮਲਾ: ਪ੍ਰਵਾਰ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ
ਅੰਮ੍ਰਿਤਸਰ ਪੁਲਿਸ ਵਲੋਂ ਇਕ ਵਿਅਕਤੀ ਕਾਬੂ
ਲਹਿਰਾਗਾਗਾ: ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਅੰਮ੍ਰਿਤਸਰ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮ੍ਰਿਤਕ ਦੀ ਪਹਿਚਾਣ ਲਖਵਿੰਦਰ ਸਿੰਘ (21) ਪਿੰਡ ਖੋਖਰ ਕਲਾਂ ( ਸੰਗਰੂਰ) ਵਜੋਂ ਹੋਈ ਹੈ। ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਨੇ ਬੀਤੇ ਦਿਨ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚ ਕੇ ਇਕ ਗੈਸਟ ਹਾਊਸ ਵਿਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸ ਨਾਲ ਉਸ ਦੀ ਸਿਹਤ ਵਿਗੜ ਗਈ ਤੇ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿਤਾ।
ਇਹ ਵੀ ਪੜ੍ਹੋ: ਮੋਨੂੰ ਮਾਨੇਸਰ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ : ਵਿਸ਼ਵ ਹਿੰਦੂ ਪਰਿਸ਼ਦ
ਉਧਰ ਪੀੜਤ ਪ੍ਰਵਾਰ ਨੇ ਮ੍ਰਿਤਕ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤਕ ਸਸਕਾਰ ਨਹੀਂ ਕੀਤਾ ਜਾਵੇਗਾ। ਮ੍ਰਿਤਕ ਦੇ ਪਿਤਾ ਧਰਮ ਸਿੰਘ ਦਾ ਕਹਿਣਾ ਹੈ ਕਿ ਬਿੱਟੂ ਸਿੰਘ ਪਿੰਡ ਖੰਡੇਬਾਦ ਅਤੇ ਦੀਪ ਕੌਰ ਪਿੰਡ ਗਾਗਾ (ਦੋਵੇਂ ਜਿਲ੍ਹਾ ਸੰਗਰੂਰ ਨਾਲ ਸੰਬੰਧਿਤ) ਨੇ ਉਨ੍ਹਾਂ ਦੇ ਲੜਕੇ ਲਖਵਿੰਦਰ ਸਿੰਘ ਨੂੰ ਝਾਂਸੇ ਵਿਚ ਲੈ ਕੇ 3 ਸਾਲ ਦਾ ਵਰਕ ਪਰਮਿਟ ਦਿਵਾਉਣ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਪਹਿਲੇ 18 ਮਹੀਨਿਆਂ ਵਿਚ 36097 ਸਰਕਾਰੀ ਨੌਕਰੀਆਂ ਦੇ ਕੇ ਨਵਾਂ ਰਿਕਾਰਡ ਕਾਇਮ ਕੀਤਾ
ਇਸ ਦੇ ਚਲਦਿਆਂ ਉਨ੍ਹਾਂ ਨੇ ਅਪਣੇ ਲੜਕੇ ਨੂੰ ਮਲੇਸ਼ੀਆ ਭੇਜਣ ਲਈ ਅਪਣੀਆਂ ਮੱਝਾਂ ਵੇਚ ਕੇ ਅਤੇ ਸਕੇ ਸੰਬੰਧੀਆਂ ਤੋਂ 9 ਲੱਖ ਰੁਪਏ ਇਕੱਠੇ ਕਰਕੇ ਬਿੱਟੂ ਸਿੰਘ ਨੂੰ ਦਿਤੇ ਪਰ ਬਾਅਦ ਵਿਚ ਪਤਾ ਲੱਗਿਆ ਕਿ ਕਿ ਉਸ ਨੂੰ ਵਰਕ ਪਰਮਿਟ ਨਹੀਂ ਬਲਕਿ ਟੂਰਿਸਟ ਵੀਜ਼ਾ ਦਿਤਾ ਗਿਆ ਹੈ। ਇਸ ਮਗਰੋਂ ਲਖਵਿੰਦਰ ਸਿੰਘ 20 ਦਿਨ ਬਾਅਦ ਹੀ ਮਲੇਸ਼ੀਆ ਤੋਂ ਪਰਤ ਆਇਆ ਸੀ।