ਕੁਵੈਤ ‘ਚ ਫਸੀ ਪੰਜਾਬ ਦੀ ਧੀ

ਏਜੰਸੀ

ਖ਼ਬਰਾਂ, ਪੰਜਾਬ

ਦੋ ਮਹੀਨੇ ਪਹਿਲਾ ਹੀ ਗਈ ਸੀ ਵਿਦੇਸ਼

Gurdaspur kuwait girl

ਗੁਰਦਾਸਪੁਰ: ਹੱਥ ਵਿਚ ਤਸਵੀਰ ਫੜੀ ਖੜ੍ਹਾ ਇਹ ਬਜ਼ੁਰਗ ਜੋੜਾ ਗੁਰਦਾਸਪੁਰ ਦੇ ਪਿੰਡ ਆਲੋਵਾਲ ਦਾ ਹੈ ਜੋ ਕੁਵੈਤ ‘ਚ ਸ਼ੇਖ ਦੇ ਚੁੰਗਲ ਵਿਚ ਫਸੀ ਆਪਣੀ ਧੀ ਦੀ ਘਰ ਵਾਪਸੀ ਲਈ ਫਰਿਆਦ ਕਰ ਰਿਹਾ ਹੈ। ਦਰਅਸਲ ਰਾਜੀ ਨਾਮ ਦੀ ਇਹ ਕੁੜੀ ਦੋ ਮਹੀਨੇ ਪਹਿਲਾਂ ਨਰਸਿੰਗ ਹੋਮ ਦੇ ਕੰਮ ਵਿਚ ਵਿਦੇਸ਼ ਗਈ ਸੀ ਪਰ ਏਜੰਟ ਵੱਲੋਂ ਧੋਖਾਧੜੀ ਕਰਕੇ ਉਸ ਨੂੰ ਸ਼ੇਖ ਦੇ ਘਰ ਭੇਜ ਦਿੱਤਾ ਜਿਸ ਤੋਂ ਬਾਅਦ ਸ਼ੇਖ ਵੱਲੋਂ ਨਾ ਸਿਰਫ ਉਸ ਤੋਂ ਘਰ ਦਾ ਕੰਮ ਕਰਵਾਇਆ ਜਾਣ ਲੱਗਾ ਸਗੋਂ ਰਾਜੀ ਨੂੰ ਤੰਗ ਪ੍ਰੇਸ਼ਾਨ ਵੀ ਕੀਤਾ ਜਾਣ ਲੱਗਾ।

ਇਸ ਤੋਂ ਤੰਗ ਆ ਕੇ ਰਾਜੀ ਕਿਸੇ ਨਾ ਕਿਸੇ ਤਰੀਕੇ ਰਾਹੀਂ ਸ਼ੇਖ ਦੇ ਚੁੰਗਲ ਵਿਚੋਂ ਬਚ ਨਿਕਲੀ। ਇਸ ਤੋਂ ਬਾਅਦ ਕੁੜੀ ਵੱਲੋਂ ਇਕ ਆਡੀਓ ਵਾਇਰਲ ਕੀਤੀ ਗਈ ਜਿਸ ਕਾਰਨ ਪਰਿਵਾਰ ਵਾਲਿਆਂ ਨੂੰ ਆਪਣੀ ਧੀ ਦੇ ਵਿਦੇਸ਼ ਵਿਚ ਫਸ ਜਾਣ ਬਾਰੇ ਪਤਾ ਲੱਗਾ। ਇਸ ਸਬੰਧੀ ਜਦੋਂ ਪੀੜਤਾ ਦੇ ਪਰਿਵਾਰ ਮੈਂਬਰਾਂ ਨੂੰ ਲੱਗੀ ਤਾਂ ਉਨ੍ਹਾਂ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਸੀਨੀਅਰ ਆਕਲੀ ਆਗੂ ਵਿਨਰਜੀਤ ਸਿੰਘ ਦੇ ਧਿਆਨ ‘ਚ ਇਹ ਮਾਮਲਾ ਲਿਆਂਦਾ, ਜਿਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਟਵੀਟ ਕਰ ਮਦਦ ਦੀ ਗੁਹਾਰ ਲਗਾਈ।

ਵਿਦੇਸ਼ ਮੰਤਰਾਲੇ ਨੇ ਵੀ ਇਸਦਾ ਜਲਦ ਨੋਟਿਸ ਲੈਂਦਿਆਂ ਉਕਤ ਕੁੜੀ ਦੀ ਭਾਲ ਕਰ ਟਵੀਟ ਕੀਤਾ ਕਿ ਉਕਤ ਮਹਿਲਾ ਉਨ੍ਹਾਂ ਨੂੰ ਮਿਲ ਚੁੱਕੀ ਹੈ ਅਤੇ ਇਸ ਸਮੇਂ ਉਹ ਸ਼ੈਲਟਰ ਹੋਮ ‘ਚ ਹੈ ਅਤੇ ਜਲਦ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਨੇ ਦੱਸਿਆ ਕਿ ਇਹ ਬਹੁਤ ਗਰੀਬ ਪਰਿਵਾਰ ਹੈ ਅਤੇ ਇਨ੍ਹਾਂ ਦੀ ਬੇਟੀ ਘਰ ਦੀ ਗਰੀਬੀ ਦੂਰ ਕਰਨ ਲਈ ਨਰਸਿੰਗ ਦੇ ਕੰਮ ‘ਚ 2 ਮਹੀਨੇ ਪਹਿਲਾਂ ਵਿਦੇਸ਼ ਗਈ ਸੀ।

ਪਰ ਏਜੰਟ ਨੇ ਧੋਖਾਧੜੀ ਕਰ ਇਸ ਨੂੰ ਕਿਸੇ ਸ਼ੇਖ ਦੇ ਘਰ ਭੇਜ ਦਿੱਤਾ, ਜਿੱਥੇ ਸ਼ੇਖ ਵਲੋਂ ਇਸ ਤੋਂ ਘਰ ਦਾ ਕੰਮ ਕਰਵਾਇਆ ਜਾਂਦਾ ਅਤੇ ਇਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲਗਾ। ਉਕਤ ਕੁੜੀ ਕਿਸੇ ਤਰ੍ਹਾਂ ਸ਼ੇਖ ਦੇ ਘਰੋਂ ਨਿਕਲ ਗਈ ਅਤੇ ਇਕ ਪੰਜਾਬੀ ਨੌਜਵਾਨ ਦੇ ਜਰੀਏ ਉਸ ਨੇ ਆਪਣੀ ਇਕ ਆਡੀਓ ਵਾਇਰਲ ਕੀਤੀ। ਸੀਨੀਅਰ ਆਕਲੀ ਆਗੂ ਵਿਨਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਗੁਰਦਾਸਪੁਰ ਜ਼ਿਲੇ ਦੀ ਇਕ ਕੁੜੀ ਕੁਵੈਤ ‘ਚ ਫਸ ਗਈ ਹੈ।

ਉਧਰ ਜਦੋਂ ਪਰਿਵਾਰ ਨੇ ਅਕਾਲੀ ਆਗੂ ਵੀਨਰਜੀਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਲੜਕੀ ਦੀ ਵਾਪਸੀ ਲਈ ਵਿਦੇਸ਼ ਮੰਤਰਾਲੇ ਨੂੰ ਟਵੀਟ ਕਰਕੇ ਗੁਹਾਰ ਲਗਾਈ ਹੈ। ਇਸ ਤੋਂ ਬਾਅਦ ਵਿਦੇਸ਼ ਵਿਭਾਗ ਨੇ ਲੜਕੀ ਦੀ ਵਾਪਸੀ ਲਈ ਭਰੋਸਾ ਦਿੱਤਾ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਆਪਣੀ ਧੀ ਨੂੰ ਉਡੀਕ ਰਿਹਾ ਇਹ ਪਰਿਵਾਰ ਕਦੋਂ ਤੱਕ ਆਪਣੀ ਧੀ ਨੂੰ ਮਿਲ ਪਾਏਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।