ਦਿੱਲੀ ਏਅਰਪੋਰਟ 'ਤੇ 48 ਘੰਟੇ ਤੋਂ ਫਸੇ ਹਨ ਕੁਵੈਤ ਜਾਣ ਵਾਲੇ ਯਾਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਆਈਜੀਆਈ ਏਅਰਪੋਰਟ ਤੋਂ ਕੁਵੈਤ ਜਾਣ ਵਾਲੀ ਕੁਵੈਤ ਏਅਰਵੇਜ਼ ਦੀ ਉਡਾਨ ਰੱਦ ਹੋਣ ਕਾਰਨ ਕਈ ਯਾਤਰੀ ਦਿੱਲੀ 'ਚ ਪਿਛਲੇ ਦੋ ਦਿਨਾਂ ਤੋਂ ਫਸੇ ਹਨ।

Passengers in trouble for 48 hours

ਨਵੀਂ ਦਿੱਲੀ : ਦਿੱਲੀ ਦੇ ਆਈਜੀਆਈ ਏਅਰਪੋਰਟ ਤੋਂ ਕੁਵੈਤ ਜਾਣ ਵਾਲੀ ਕੁਵੈਤ ਏਅਰਵੇਜ਼ ਦੀ ਉਡਾਨ ਰੱਦ ਹੋਣ ਕਾਰਨ ਕਈ ਯਾਤਰੀ ਦਿੱਲੀ 'ਚ ਪਿਛਲੇ ਦੋ ਦਿਨਾਂ ਤੋਂ ਫਸੇ ਹਨ। ਏਅਰਵੇਜ਼ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਆਪ੍ਰੇਸ਼ਨਲ ਕਾਰਨਾਂ ਕਰਕੇ ਉਡਾਨ ਰੱਦ ਕੀਤੀ ਗਈ ਸੀ। ਇਸ ਤੋਂ ਬਾਅਦ ਵੱਖ-ਵੱਖ ਉਡਾਨਾਂ ਰਾਹੀਂ ਯਾਤਰੀਆਂ ਨੂੰ ਮੰਜ਼ਿਲ ਲਈ ਰਵਾਨਾ ਕੀਤਾ ਜਾ ਰਿਹਾ ਹੈ। ਉਧਰ, ਉਡਾਨ ਰੱਦ ਹੋਣ ਕਾਰਨ ਕਈ ਯਾਤਰੀਆਂ ਦੀ ਕੁਨੈਕਟਿੰਗ ਫਲਾਈਟ ਤੋਂ ਇਲਾਵਾ ਹੋਟਲ ਦੀ ਬੂਕਿੰਗ ਆਦਿ ਵੀ ਰੱਦ ਹੋ ਚੁੱਕੀ ਹੈ। ਇਸ ਘਟਨਾ ਤੋਂ ਪੀੜਤ ਯਾਤਰੀਆਂ 'ਚ ਏਅਰਵੇਜ਼ ਪ੍ਰਤੀ ਖਾਸਾ ਗੁੱਸਾ ਹੈ।

12 ਜੂਨ ਦੀ ਰਾਤ ਦੋ ਵਜੇ ਕੁਵੈਤ ਜਾਣ ਵਾਲੀ ਕੁਵੈਤ ਏਅਰਵੇਜ਼ ਦੀ ਉਡਾਨ ਨੰਬਰ ਕੇਯੂ-382 ਰੱਦ ਹੋ ਗਈ। ਵਿਦੇਸ਼ ਯਾਤਰਾ ਲਈ 150 ਤੋਂ ਵਧ ਯਾਤਰੀ ਹਵਾਈ ਅੱਡੇ 'ਤੇ ਪਹੁੰਚ ਚੁੱਕੇ ਸਨ। ਪਹਿਲਾਂ ਤਾਂ ਯਾਤਰੀਆਂ ਨੇ ਸੋਚਿਆ ਕਿ ਆਗਾਮੀ ਕੁਝ ਘੰਟਿਆਂ 'ਚ ਇਕ ਹੋਰ ਉਡਾਨ ਰਾਹੀਂ ਉਨ੍ਹਾਂ ਨੂੰ ਮੰਜ਼ਿਲ ਲਈ ਰਵਾਨਾ ਕਰ ਦਿੱਤਾ ਜਾਵੇਗਾ। ਪਰ ਏਅਰਵੇਜ਼ ਦੇ ਅਧਿਕਾਰੀਆਂ ਨੇ ਇਸ ਦੀ ਕੋਈ ਵਿਵਸਥਾ ਨਹੀਂ ਕੀਤੀ। ਸਥਿਤ ਇਹ ਹੈ ਕਿ 48 ਘੰਟੇ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਉਹ ਇਸ ਆਸ ਵਿਚ ਹੋਟਲ ਅਤੇ ਹਵਾਈ ਅੱਡੇ ਦੇ ਚੱਕਰ ਕੱਟ ਰਹੇ ਹਨ ਤਾਂ ਜੋ ਉਨ੍ਹਾਂ ਦੀ ਯਾਤਰਾ ਕਿਸੇ ਤਰ੍ਹਾਂ ਪੂਰੀ ਹੋ ਸਕੇ।

ਯਾਤਰੀਆਂ ਮੁਤਾਬਿਕ, ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਬਹੁਤ ਜਲਦ ਸਾਰਿਆਂ ਨੂੰ ਅਗਲੀ ਉਡਾਨ ਰਾਹੀਂ ਮੰਜ਼ਿਲ ਲਈ ਰਵਾਨਾ ਕਰ ਦਿੱਤਾ ਜਾਵੇਗਾ। ਇਸੇ ਦਰਮਿਆਨ ਸਾਰਿਆਂ ਨੂੰ ਬਸੰਤਕੁੰਜ ਸਥਿਤ ਹੋਟਲਾਂ 'ਚ ਠਹਿਰਾ ਦਿੱਤਾ ਗਿਆ। ਇਸ ਉਡਾਨ ਦੇ ਜ਼ਿਆਦਾਤਰ ਯਾਤਰੀ ਹੈਦਰਾਬਾਦ, ਬਿਹਾਰ, ਉੱਤਰ ਪ੍ਰਦੇਸ਼ ਤੋਂ ਜਦਕਿ ਕੁਝ ਦਿੱਲੀ ਦੇ ਸਨ। ਸਾਰੇ ਆਗਾਮੀ ਯਾਤਰਾ ਦੀ ਉਮੀਦਵਾਰ 'ਚ ਹੋਟਲ 'ਛ ਰੁਕ ਗਏ ਅਤੇ ਏਅਰਵੇਜ਼ ਦੇ ਅਧਿਕਾਰੀਆਂ ਨਾਲ ਸੰਪਰਕ ਕਰਦੇ ਰਹੇ।
ਹੈਦਰਾਬਾਦ ਨਿਵਾਸੀ ਯਾਤਰੀ ਪ੍ਰਮੋਦ ਰੈੱਡੀ ਮੁਤਾਬਿਕ ਉਨ੍ਹਾਂ ਨੂੰ ਹੋਟਲ 'ਚ ਰੁਕ ਹੋਏ ਤੀਸਰਾ ਦਿਨ ਸ਼ੁਰੂ ਹੋ ਗਿਆ ਹੈ।

ਏਅਰਵੇਜ਼ ਦੇ ਅਧਿਕਾਰੀ ਉਨ੍ਹਾਂ ਦੀ ਕੋਈ ਸੁਧ ਨਹੀਂ ਲੈ ਰਹੇ। ਉਹ ਕਰੀਬ 70 ਯਾਤਰੀਆਂ ਨਾਲ ਹੋਟਲ 'ਚ ਠਹਿਰੇ ਹੋਏ ਹਨ। ਸਾਰੇ ਆਪਣਈ ਯਾਤਰਾ ਲਈ ਲਗਾਤਾਰ ਹੋਟਲ ਤੋਂ ਹਵਾਈ ਅੱਡੇ ਦੇ ਚੱਕਰ ਕੱਟ ਰਹੇ ਹਨ। ਏਅਰਵੇਜ਼ ਨਾ ਤਾਂ ਉਨ੍ਹਾਂ ਦੇ ਸਵਾਲ ਦਾ ਸਹੀ ਜਵਾਬ ਦੇ ਰਹੀ ਹੈ ਤੇ ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਯਾਤਰਾ ਲਈ ਹੋਰ ਕਿੰਨਾ ਇੰਤਜ਼ਾਰ ਕਰਨਾ ਪਵੇਗਾ। ਦਿੱਲੀ ਦੇ ਯਾਤਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕੁਵੈਤ ਤੋਂ ਉਨ੍ਹਾਂ ਦੀ ਪੈਰਿਸ ਲਈ ਕੁਨੈਟਿੰਗ ਫਲਾਈਟ ਸੀ। ਉੱਥੇ ਉਨ੍ਹਾਂ ਦੇ ਹੋਟਲ ਵੀ ਬੁੱਕ ਸਨ ਪਰ ਉਡਾਨ ਰੱਦ ਹੋਣ ਕਾਰਨ ਸਾਰੀ ਬੂਕਿੰਗ ਰੱਦ ਕਰਵਾਉਣੀ ਪਈ।