ਪਵਿੱਤਰ ਕਾਲੀ ਵੇਈਂ ਨਦੀ ਵਿਚ ਡੁੱਬੀ ਮਹਿਲਾ ਦੀ ਮਿਲੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਮੱਖੀਆਂ ਦੇ ਝੁੰਡ ਤੋਂ ਬਚਣ ਲਈ ਮਹਿਲਾ ਨੇ ਮਾਰੀ ਸੀ ਕਾਲੀ ਵੇਈਂ ਨਦੀ 'ਚ ਛਾਲ

photo

 

ਸੁਲਤਾਨਪੁਰ ਲੋਧੀ: ਬੀਤੇ ਦਿਨੀਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਕਾਲੀ ਵੇਈਂ ਨਦੀ 'ਚ ਇੱਕ ਅਣਪਛਾਤੀ ਔਰਤ ਦੇ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ, ਜਿਸਦੀ ਅੱਜ ਤੜਕਸਾਰ ਪਵਿੱਤਰ ਕਾਲੀ ਵੇਈਂ ਵਿਚੋਂ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਕਰਨਾਲ ਗੋਲੀਬਾਰੀ ਮਾਮਲੇ 'ਚ ਸ਼ੂਟਰ ਗ੍ਰਿਫਤਾਰ, ਨਿਊਜ਼ੀਲੈਂਡ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼  

ਹਾਲਾਂਕਿ ਮੌਕੇ 'ਤੇ ਮੌਜੂਦ ਕੁਝ ਲੋਕਾਂ ਦੇ ਵਲੋਂ ਜਦੋਂ ਪਵਿੱਤਰ ਕਾਲੀ ਵੇਈਂ ਵਿੱਚ ਇੱਕ ਲਾਸ਼ ਨੂੰ ਪਾਣੀ ਦੇ ਉੱਪਰ ਤੈਰਦੇ ਦੇਖਿਆ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਇਕ ਕਿਸ਼ਤੀ ਦੇ ਜ਼ਰੀਏ ਮਹਿਲਾ ਦੀ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ 174 ਦੀ ਕਾਰਵਾਈ ਕਰਦੇ ਹੋਏ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਮੋਰਚਰੀ ਹਾਲ ਦੇ ਵਿਚ ਪੋਸਟਮਾਰਟਮ ਲਈ ਰਖਵਾ ਦਿਤਾ ਗਿਆ।

ਇਹ ਵੀ ਪੜ੍ਹੋ: ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਝੋਨੇ ਦੇ ਖ਼ੇਤ ਵਿਚੋਂ ਮਿਲੀ ਲਾਸ਼ 

ਦੱਸਿਆ ਜਾ ਰਿਹਾ ਹੈ ਕਿ ਵੇਈ ਨਦੀ ਦੇ ਕਿਨਾਰੇ ਮਧੂ ਮੱਖੀਆਂ ਦਾ ਝੁੰਡ ਲੋਕਾਂ ਪਿੱਛੇ ਪੈ ਗਿਆ ਸੀ, ਇੱਕ ਔਰਤ ਵੀ ਮਧੂ ਮੱਖੀਆਂ ਦੀ ਲਪੇਟ ਵਿਚ ਆ ਗਈ ਸੀ, ਜੋ ਕਿ ਭੱਜਦੇ ਆ ਭੱਜਦੇ ਆ ਆਪਣੇ ਬਚਾਅ ਖਾਤਰ ਨਦੀ ਵੱਲ ਚਲੀ ਗਈ, ਬਾਅਦ ਵਿੱਚ ਉਸ ਦਾ ਕੁਝ ਪਤਾ ਨਹੀਂ ਲੱਗਿਆ ਪਰ ਅੱਜ ਉਸਦੀ ਲਾਸ਼ ਨੂੰ ਬਰਾਮਦ ਕਰ ਲਿਆ। ਔਰਤ ਦੀ ਪਹਿਚਾਣ ਪਾਰਵਤੀ ਵਜੋਂ ਹੋਈ ਹੈ ਜੋ ਕਿ ਇੱਕ ਪ੍ਰਵਾਸੀ ਮਜ਼ਦੂਰ ਦੱਸੀ ਜਾ ਰਹੀ ਹੈ। ਪੁਲਿਸ ਦੇ ਵਲੋਂ ਮਹਿਲਾ ਦੀ ਲਾਸ਼ ਨੂੰ ਕੱਢ ਕੇ ਵਾਰਸਾਂ ਵਲੋਂ ਸ਼ਨਾਖਤ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੋਰਚਰੀ ਹਾਲ ਵਿਚ ਰਖਵਾ ਦਿਤਾ ਗਿਆ ਹੈ ਅਤੇ ਪੁਲਿਸ ਦੇ ਵਲੋਂ ਪ੍ਰਵਾਸੀ ਮਜ਼ਦੂਰ ਮਹਿਲਾ ਦੇ ਸਸਕਾਰ ਲਈ  ਸਹਾਇਤਾ ਰਾਸ਼ੀ ਵੀ ਪਰਿਵਾਰ ਨੂੰ ਪ੍ਰਦਾਨ ਕੀਤੀ ਗਈ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਖੇਤਰ ਚ ਸਨਸਨੀ ਫੈਲ ਗਈ ਹੈ।