ਪਾਰਟੀ ‘ਚੋਂ ਕੱਢੇ ਜਾਣ ਤੋਂ ਬਾਅਦ ਬ੍ਰਹਮਪੁਰਾ ਨੇ ਦਿਤਾ ਵੱਡਾ ਬਿਆਨ, ਸੁਖਬੀਰ ਨੂੰ ਕਹੀ ਵੱਡੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੁਆਰਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਸੰਸਦ ਮੈਂਬਰ ਡਾ.ਰਤਨ ਸਿੰਘ ...

Ranjit Singh Brahmpura

ਚੰਡੀਗੜ੍ਹ (ਪੀਟੀਆਈ) : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੁਆਰਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਸੰਸਦ ਮੈਂਬਰ ਡਾ.ਰਤਨ ਸਿੰਘ ਅਜਨਾਲਾ ਸਮੇਤ ਉਹਨਾਂ ਦੇ ਬੇਟਿਆਂ ਨੂੰ ਪਾਰਟੀ ‘ਚੋਂ ਕੱਢੇ ਜਾਣ ਤੋਂ ਬਾਅਦ ਪੰਥਕ ਹਲਕੇ ਹੈਰਾਨ ਹਨ। ਕੋਰ ਕਮੇਟੀ ਦੇ ਫੈਸਲੇ ‘ਤੇ ਬ੍ਰਹਮਪੁਰਾ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਸੁਖਬੀਰ ਬਾਦਲ ਉਹਨਾਂ ਨੂੰ ਪਾਰਟੀ ਤੋਂ ਕੱਢ ਦੇਣਗੇ। ਹਾਲਾਂਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਪਾਰਟੀ ਤੋਂ ਕੱਢਣ ਲਈ ਇਕ ਮਹੀਨੇ ਦਾ ਸਮਾਂ ਕਿਉਂ ਲਿਆ ਸੀ।

ਕੋਰ ਕਮੇਟੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਪਾਰਟੀ ਤੋਂ ਬਾਹਰ ਕੱਢਦੀ ਹੈ। ਖਾਸ ਗੱਲ-ਬਾਤ ‘ਚ ਬ੍ਰਹਮਪੁਰਾ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਹੁਣ ਨਵਾਂ ਅਕਾਲੀ ਦਲ ਬਣਾਇਆ ਜਾਵੇ। ਜਦੋਂ ਤਕ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੂੰ ਪਾਰਟੀ ਤੋਂ ਨਹੀਂ ਕੱਢਿਆ ਜਾਂਦਾ, ਉਹ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਕਦੇ ਕੋਈ ਗੱਲ-ਬਾਤ ਨਹੀਂ ਕਰਨਗੇ। ਉਹਨਾਂ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਆਵਾਜ਼ ਚੁੱਕੀ ਸੀ। ਬ੍ਰਹਮਪੁਰਾ ਨੇ ਪ੍ਰਕਾਸ਼ ਸਿੰਘ ਬਾਦਲ ਉਤੇ ਤੰਜ਼ ਕਸਦੇ ਹੋਏ ਕਿਹਾ ਕਿ ਪੁਤਰ ਦਾ ਮੋਹ ਤਾਂ ਹਰੇਕ ਬਾਪ ਨੂੰ ਹੁੰਦਾ ਹੈ। ਪਰ ਬਾਦਲ ਨੂੰ ਕੁਝ ਜ਼ਿਆਦਾ ਹੀ ਹੈ। ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਨੂੰ ਇਕਜੁੱਟ ਰੱਖਣ ਵਿਚ ਨਾਕਾਮ ਰਹੇ ਹਨ।

ਮੈਂ ਅਕਾਲੀ ਦਲ ਦੇ ਵਿਰੁੱਧ ਨਹੀਂ ਹਾਂ, ਮੌਜੂਦਾ ਲੀਡਰਸ਼ਿਪ ਦੀ ਕਾਰਜਪ੍ਰਣਾਲੀ ਦੇ ਵਿਰੁੱਧ ਹਾਂ। ਡਾ.ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਕੋਰ ਕਮੋਟੀ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਤੋਂ ਬਾਹਰ ਕੱਢਣ। ਸੁਖਬੀਰ ਸਿੰਘ ਬਾਦਲ ਦੇ ਇਸ ਫੈਸਲੇ ਦੇ ਖ਼ਿਲਾਫ਼ ਉਹ ਲੋਕਾਂ ਦੇ ਵਿੱਚ ਜਾਣਗੇ। ਲੋਕਾਂ ਨੂੰ ਸੱਚ ਦੱਸਣਗੇ ਕਿ ਡੇਰਾ ਪ੍ਰਮੁੱਖ ਨੂੰ ਮਾਫ਼ੀ ਦੇਣ ਵਿਚ ਸੁਖਬੀਰ ਬਾਦਲ ਦੀ ਅਹਿਮ ਭੂਮਿਕਾ ਸੀ। ਉਹਨਾਂ ਨੇ ਡੇਰਾ ਪ੍ਰਮੁੱਖ ਅਤੇ ਬਰਗਾੜੀ ਕਾਂਡ ਉਤੇ ਪਾਰਟੀ ਨੂੰ ਸੰਗਤ ਦੀ ਭਾਵਨਾਵਾਂ ਦੇ ਬਾਰੇ ਵਿਚ ਜਾਣਕਾਰੀ ਦਿਤੀ ਸੀ।

ਉਹਨਾਂ ਦੀ ਇਹ ਲੜਾਈ ਜਾਰੀ ਰਹੇਗੀ। ਉਥੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਦੇ ਇਤਿਹਾਸ ਵਿਚ ਅੱਜ ਦਾ ਦਿਨ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ। ਜਿਸ ਲੀਡਰਸ਼ਿਪ ਨੇ ਪਾਰਟੀ ਨੂੰ ਖੜ੍ਹੀ ਕਰਨ ਵਿਚ ਕਈਂ ਕੁਰਬਾਨੀਆਂ ਦਿਤੀਆਂ ਹਨ। ਉਹਨਾਂ ਨੂੰ ਪਾਰਟੀ ਵਿਚੋਂ ਕੱਢਣਾ ਬਹੁਤ ਗਲਤ ਗੱਲ ਹੈ। ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਦੀ ਅਕਾਲੀ ਦਲ ਵਿਚ ਕੀ ਕੁਰਬਾਨੀ ਹੈ। ਕੋਰ ਕਮੇਟੀ ਫੈਸਲਾ ਕਰਨ ਤੋਂ ਪਹਿਲਾਂ ਵਿਚਾਰ ਕਰ ਲੈਂਦੀ।

ਇਹਨਾਂ ਦੀ ਇਹ ਕੁਰਬਾਨੀ ਹੈ ਕਿ ਇਹ ਬਾਦਲ ਪਰਵਾਰ ਦੇ ਰਿਸ਼ਤੇਦਾਰ ਹਨ। ਸੇਖਵਾਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਲ ਪਿੱਠ ਕਰਨ ਵਾਲਿਆਂ ਨੇ ਡੇਰਾ ਪ੍ਰਮੁੱਖ ਨੂੰ ਮਾਫ਼ੀ ਦਿਤੀ ਸੀ। ਇਸ ਦੇ ਵਿਰੁੱਧ ਸੰਗਤ ਨੂੰ ਜਾਣਕਾਰੀ ਦਿਤੀ ਜਾਵੇਗੀ।