ਬਰਗਾੜੀ ਕਾਂਡ ‘ਚ ਬਾਦਲ ਪਿਤਾ-ਪੁੱਤਰ ਅਤੇ ਅਭਿਨੇਤਾ ਅਕਸ਼ੇ ਕੁਮਾਰ ਨੂੰ ਪੁਛ-ਗਿਛ ਲਈ ਭੇਜੇ ਸੰਮਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਗਾੜੀ ਕਾਂਡੀ ਦੀ ਜਾਂਚ ਲਈ ਗਠਿਤ ਸਪੈਸ਼ਲ ਇੰਨਵੇਸਟੀਗੇਸ਼ਨ ਟੀਮ ਦੀ ਜਾਂਚ ਬੇਹੱਦ ਅਹਿਮ ਅਤੇ ਨਿਰਣਾਇਕ ਮੋੜ ‘ਤੇ ....

Parkash badal, Sukhbir badal with Akshe kumar

ਚੰਡੀਗੜ੍ਹ ( ਪੀਟੀਆਈ) : ਬਰਗਾੜੀ ਕਾਂਡੀ ਦੀ ਜਾਂਚ ਲਈ ਗਠਿਤ ਸਪੈਸ਼ਲ ਇੰਨਵੇਸਟੀਗੇਸ਼ਨ ਟੀਮ ਦੀ ਜਾਂਚ ਬੇਹੱਦ ਅਹਿਮ ਅਤੇ ਨਿਰਣਾਇਕ ਮੋੜ ‘ਤੇ ਪਹੁੰਚ ਗਈ ਹੈ। ਐਸ.ਆਈ.ਟੀ ਨੇ ਇਸ ਮਾਮਲੇ ‘ਚ ਹੁਣ ਬਾਦਲ ਪਿਤਾ-ਪੁੱਤਰ ਅਤੇ ਬਾਲੀਵੁਡ ਸਟਾਰ ਅਭਿਨੇਤਾ ਅਕਸ਼ੇ ਕੁਮਾਰ ਨੂੰ ਪੁਛ-ਗਿਛ ਲਈ ਤਲਬ ਕੀਤਾ ਹੈ। ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੂੰ 16, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 19 ਅਤੇ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਪੁਛ-ਗਿਛ ਲਈ ਅੰਮ੍ਰਿਤਸਰ ਸਕਰਟ ਹਾਊਸ ਬੁਲਾਇਆ ਹੈ।

ਐਸ.ਆਈ.ਟੀ ਵੱਲੋਂ ਇਸ ਦੇ ਮੈਂਬਰ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹਨਾਂ ਨੂੰ ਸੰਮਨ ਜਾਰੀ ਕੀਤੇ ਹਨ। ਕੁੰਵਰ ਸਿੰਘ ਨੇ ਕਿਹਾ ਹੈ ਕਿ 2015 ਵਿਚ ਹੋਏ ਬੇਅਦਬੀ ਦੇ ਵੱਖ-ਵੱਖ ਮਾਮਲਿਆਂ ਅਤੇ ਫਾਇਰਿੰਗ ਤੋਂ ਬਾਅਦ ਕੋਟਕਪੁਰਾ ਥਾਣੇ ਵਿਚ ਦਰਜ ਮਾਮਲੇ ਦੇ ਸੰਬੰਧ ਵਿਚ ਤਿੰਨ ਨੂੰ ਸੰਮਨ ਜਾਰੀ ਕੀਤੇ ਹਨ। ਬਰਗਾੜੀ ‘ਚ ਬੇਅਦਬੀ ਅਤੇ ਕੋਟਕਪੁਰਾ ਅਤੇ ਬਹਿਬਲ ਕਲਾਂ ‘ਚ ਫਾਇਰਿੰਗ ਦੇ ਸੰਬੰਧ ‘ਚ ਜਾਂਚ ਲਈ ਉਹਨਾਂ ਨੂੰ ਸੀ.ਆਰ.ਪੀ.ਸੀ ਦੀ ਧਾਰਾ 160 ਦੇ ਤਹਿਤ ਹਾਜ਼ਰ ਹੋਣ ਨੂੰ ਕਿਹਾ ਗਿਆ ਹੈ। ਇਸ ਧਾਰਾ ਦੇ ਤਹਿਤ ਸੰਬੰਧਤ ਵਿਅਕਤੀ ਨੂੰ ਜਾਂਚ ਲਈ ਹਾਜ਼ਰ ਹੋਣਾ ਜਰੂਰੀ ਹੋਵੇਗਾ।

ਨਾਲ ਹੀ ਸੰਬੰਧਿਤ ਘਟਨਾ ਦੇ ਬਾਰੇ ‘ਚ ਉਸ ਨੂੰ ਜੋ ਵੀ ਜਾਣਕਾਰੀ ਹੋਵੇਗੀ, ਉਸ ਨੂੰ ਦੇਣੀ ਪਵੇਗੀ। ਹੁਣ ਤਕ ਐਸ.ਆਈ.ਟੀ ਏ.ਡੀ.ਜੀ.ਪੀ ਜਤਿੰਦਰ ਜੈਨ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਆਈਜੀ ਅਮਰ ਸਿੰਘ ਚਾਹਲ, ਫਿਰੋਜਪੁਰ ਦੇ ਉਸ ਸਮੇਂ ਦੇ ਡੀਆਈਜੀ ਐਮਐਸ ਜੱਗੀ, ਫਰੀਦਕੋਟ ਦੇ ਉਸ ਸਮੇਂ ਦੇ ਡੀਸੀ ਐਸਐਸ ਮਾਨ, ਐਸਐਸਪੀ ਵੀਕੇ ਸਿਆਲ ਅਤੇ ਐਸਡੀਐਮ ਤੋਂ ਇਲਾਵਾ ਵਿਧਾਇਕ ਮਨਤਾਰ ਬਰਾੜ ਤੋਂ ਪੁਛ-ਗਿਛ ਕਰ ਚੁਕੀ ਹੈ। ਜ਼ਿਕਰਯੋਗ ਹੈ ਕਿ ਸਤੰਬਰ ਵਿਚ ਹੀ ਸੀਐਮ ਨੇ ਬਰਗਾੜੀ ਕਾਂਡ ਦੀ ਜਾਂਚ ਸੀਬੀਆਈ ਤੋਂ ਲੈ ਕੇ ਪੰਜ ਮੈਂਬਰੀ ਐਸ.ਆਈ.ਟੀ ਗਠਿਤ ਕੀਤੀ ਸੀ।

ਬਰਗਾੜੀ ਕਾਂਡ ਵਿਚ ਗਠਿਚ ਐਸ.ਆਈ.ਟੀ ਦੁਆਰਾ ਬਾਦਲ ਪਿਤਾ-ਪੁੱਤਰ ਨੂੰ ਪੁਛ-ਗਿਛ ਲਈ ਸੰਮਨ ਜਾਰੀ ਕਰਨ ਤੋਂ ਫਿਲਹਾਲ ਸਰਕਾਰ ਨੂੰ ਰਾਹਤ ਮਿਲੇਗੀ। ਬਰਗਾੜੀ ਕਾਂਡ ਵਿਚ ਦੋਸ਼ਾਂ ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਥਕ ਜਥੰਬੰਦੀਆਂ ਲੰਬੇ ਸਮੇਂ ਤੋਂ ਬਰਗਾੜੀ ਵਿਚ ਪੱਕਾ ਮੋਰਚਾ ਲਾ ਕੇ ਬੈਠੀਆਂ ਹਨ। ਉਹਨਾਂ ਦਾ ਦੋਸ਼ ਹੈ ਕਿ ਇਸ ਮਾਮਲੇ ਵਿਚ ਉਸ ਸਮੇਂ ਦੀ ਸੀ.ਐਮ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਸੀ.ਐਮ ਸੁਖਬੀਰ ਸਿੰਘ ਅਤੇ ਡੀ.ਡੀਪੀ ਸੁਮੇਧ ਸਿੰਘ ਸੈਣੀ ਸਿਧੇ ਤੌਰ ਤੇ ਬੇਅਦਬੀ ਅਤੇ ਪੁਲਿਸ ਫਾਇਰਿੰਗ ਦੀ ਘਟਨਾਵਾਂ ਦੇ ਲਈ ਜਿੰਮੇਵਾਰ ਹੈ।

ਇਸ ਲਈ ਇਹਨਾਂ ਤਿੰਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪੰਥਕ ਸੰਗਠਨ ਲੰਬੇ ਸਮੇਂ ਤੋਂ ਸਰਕਾਰ ‘ਤੇ ਇਸ ਨੂੰ ਲੈ ਕੇ ਦਬਾਅ ਪਾਇਆ ਜਾ ਰਿਹਾ ਹੈ। ਹੁਣ ਉਹਨਾਂ ਦਾ ਦਬਾਅ ਘੱਟ ਹੈ। ਹੁਣ ਉਹਨਾਂ ਦਾ ਦਬਾਅ ਘੱਟ ਹੋਵੇਗਾ। ਪਹਿਲੀ ਵਾਰ ਬਾਦਲ ਪਿਤਾ-ਪੁੱਤਰ ਕਿਸੇ ਜਾਂਚ ਏਜੰਸੀ ਦੀ ਪੁਛ-ਗਿਛ ‘ਚ ਸ਼ਾਮਲ ਹੋਣਗੇ।