ਲੋਕਾ 'ਚ ਅੰਧਵਿਸ਼ਵਾਸ ਫੈਲਾਇਆ ਜਾ ਰਿਹਾ ਹੈ ਕਿ ਚੰਦਰਮਾਂ ਵਿਚ ਗੁਰੂ ਨਾਨਕ ਸਾਹਿਬ ਦੀ ਫ਼ੋਟੋ ਆਉਂਦੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਧਰਮ ਵਿਚ ਮੂਰਤੀ ਪੂਜਾ ਦਾ ਖੰਡਨ ਕੀਤਾ ਗਿਆ ਹੈ।ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਭਾਈ ਗੁਰਦਾਸ ਜੀ ਨੇ ਸਿੱਖ ਨੂੰ ਕੇਵਲ ਸ਼ਬਦ ਦੇ ਨਾਲ...

Bhai Sandeep Singh Khalra

ਖਾਲੜਾ (ਗੁਰਪ੍ਰੀਤ ਸਿੰਘ ਸ਼ੈਡੀ) : ਸਿੱਖ ਧਰਮ ਵਿਚ ਮੂਰਤੀ ਪੂਜਾ ਦਾ ਖੰਡਨ ਕੀਤਾ ਗਿਆ ਹੈ।ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਭਾਈ ਗੁਰਦਾਸ ਜੀ ਨੇ ਸਿੱਖ ਨੂੰ ਕੇਵਲ ਸ਼ਬਦ ਦੇ ਨਾਲ ਜੁੜਨ ਦੀ ਤਾਕੀਦ ਕੀਤੀ ਹੈ।ਭਾਈ ਗੁਰਦਾਸ ਜੀ 32 ਨੰਬਰ ਵਾਰ ਦੀ ਦੂਜੀ ਪਉੜੀ ਵਿਚ ਲਿਖਦੇ ਹਨ । (ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਸਮਸਰਿ ਪਰਵਾਣਾ£) ਗੁਰ ਉਪਦੇਸ਼ਾਂ ਅਨੁਸਾਰ ਸਿੱਖ ਕੇਵਲ ਅਕਾਲ ਦਾ ਪੁਜਾਰੀ ਹੀ ਹੈ।

ਇਥੋਂ ਤੱਕ ਕਿ ਸਿੱਖ ਰਹਿਤ ਮਰਯਾਦਾ ਦੇ ਪੰਨਾ 13 ਅਤੇ (ਹ) ਮਦ ਵਿਚ ਵੀ ਲਿਖਿਆ ਹੈ ਕਿ ਗੁਰਦੁਆਰੇ ਵਿਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ। ਪਰ ਕਈ ਵਾਰ ਬਹੁਤਾਤ ਲੋਕ ਗਿਆਨ ਨਾ ਹੋਣ ਕਾਰਨ ਅੰਧਵਿਸ਼ਵਾਸ਼ਾਂ ਵਿਚ ਫੱਸ ਜਾਂਦੇ ਹਨ ਅਤੇ ਵਿਰੋਧੀਆਂ ਦੀ ਵੀ ਹਮੇਸ਼ਾਂ ਚਾਲ ਰਹਿੰਦੀ ਹੈ ਕਿ ਇਹਨਾਂ ਨੂੰ ਕਰਮਕਾਂਡਾ ਵਾਲੇ ਪਾਸੇ ਹੀ ਧਕੇਲਿਆ ਜਾਵੇ।

ਪਿਛਲੇ ਕੁੱਝ ਸਮੇਂ ਤੋਂ ਇਕ ਅੰਧਵਿਸ਼ਵਾਸ਼ ਫੈਲਾਇਆ ਜਾ ਰਿਹਾ ਹੈ ਕਿ ਚੰਦਰਮਾਂ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਫੋਟੋ /ਮੂਰਤੀ ਆਉਂਦੀ ਹੈ ਤੇ ਇਹ ਜਿਆਦਾ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਰੀਬ ਆਉਂਦਾ ਹੈ ਉਦੋਂ ਹੀ ਰੋਲਾ ਪੈਂਦਾ ਹੈ ਤੇ ਲੋਕ ਰਾਤ ਨੂੰ ਆਪਣੇ ਘਰਾਂ ਦੀਆਂ ਛੱਤਾਂ ਤੇ ਚੜ ਕੇ ਚੰਦਰਮਾਂ ਵੱਲ ਦੇਖ ਕੇ ਮੱਥਾ ਟੇਕਦੇ ਹਨ।ਇਸ ਦੇ ਨਾਲ ਇਕ ਤਾਂ ਚੰਦ ਦੀ ਪੂਜਾ ਹੁੰਦੀ ਹੈ ਤੇ ਦੂਸਰਾ ਲੋਕ ਮੂਰਤੀ ਪੂਜਾ ਦੇ ਨਾਲ ਜੁੜ ਰਹੇ ਹਨ।

ਬਜਾਰ ਵਿਚ ਗੁਰੂ ਨਾਨਕ ਸਾਹਿਬ ਦੀਆਂ ਕਈ ਤਰ੍ਹਾਂ  ਦੀਆਂ ਤਸਵੀਰਾਂ ਵਿਕਦੀਆਂ ਹਨ ਸਾਰਿਆਂ ਦੀ ਸ਼ਕਲ ਸੂਰਤ ਅਲੱਗ ਅਲੱਗ ਹੈ।ਕੋਈ ਕਹਿੰਦਾ ਕਿ ਆ ਅਲਸੀ ਕੋਈ ਕੁੱਝ।ਜੋ ਸ਼ੋਸ਼ਲ ਮੀਡੀਆ ਤੇ ਚੰਦਰਾਮਾਂ ਵਾਲੀ ਫੋਟੋ ਘੁੰਮ ਹੈ।ਉਹ ਸੋਭਾ ਸਿੰਘ ਆਰਟਿਸਟ ਵਾਲੀ ਦਿਖਾਈ ਦਿੰਦੀ ਹੈ। ਇਸ ਸਬੰਧੀ ਗੱਲ ਕਰਦਿਆਂ ਪ੍ਰਚਾਰਕ ਭਾਈ ਸੰਦੀਪ ਸਿੰਘ ਖਾਲੜਾ ਅਤੇ ਭਾਈ ਕਰਨਬੀਰ ਸਿੰਘ ਨਾਰਲੀ ਨੇ ਕਿਹਾ ਕਿ ਇਕ ਪਾਸੇ 550 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ।

ਦੂਸਰੇ ਪਾਸੇ ਲੋਕ ਇਸ ਵਹਿਮ ਭਰਮ ਦਾ ਵੱਡੀ ਗਿਣਤੀ ਵਿਚ ਸ਼ਿਕਾਰ ਹੋ ਰਹੇ ਹਨ।ਕਿਉਂਕਿ ਗੁਰਬਾਣੀ ਦਾ ਤਾਂ ਉਦੇਸ਼ ਹੈ ਕਿ (ਸਬਦੁ ਗੁਰੂ ਸੁਰਤਿ ਦੁਨਿ ਚੇਲਾ£)ਪੰਥਕ ਸੰਸਥਾਵਾਂ ਨੂੰ ਇਸ ਸਬੰਧੀ ਠੋਸ ਉਪਰਾਲਾ ਕਰਨਾ ਚਾਹੀਦਾ ਹੈ।