ਅੰਮ੍ਰਿਤਸਰ ਏਅਰਪੋਰਟ ‘ਤੇ ਫੜਿਆ 16 ਲੱਖ ਰੁਪਏ ਦਾ ਸੋਨਾ, ਜਾਣੋ ਕਿਥੇ ਛੁਪਾਇਆ ਸੀ ਸੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ‘ਤੇ ਤੈਨਾਤ ਕਸਟਮ ਵਿਭਾਗ ਦੇ ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ) ਨੇ ਇਕ ਵਿਅਕਤੀ ਤੋਂ ...

Gold Biscuit

ਅੰਮ੍ਰਿਤਸਰ (ਭਾਸ਼ਾ) : ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ‘ਤੇ ਤੈਨਾਤ ਕਸਟਮ ਵਿਭਾਗ ਦੇ ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ) ਨੇ ਇਕ ਵਿਅਕਤੀ ਤੋਂ 499.9 ਗ੍ਰਾਮ ਦੇ ਸੋਨੇ ਦੇ 5 ਬਿਸਕੁਟ ਬਰਾਮਦ ਕੀਤੇ ਹਨ। ਬਜ਼ਾਰ ਵਿਚ ਇਸਦੀ ਕੀਮਤ 16 ਲੱਖ 17 ਹਜ਼ਾਰ ਰੁਪਏ ਦੇ ਲਗਪਗ ਦੱਸੀ ਜਾ ਰਹੀ ਹੈ। ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਏਅਰ ਏਸ਼ੀਆ ਦੀ ਆਲਮਪੁਰ ਤੋਂ ਆਉਣ ਵਾਲੀ ਫਲਾਈਟ ਤੋਂ ਇਕ ਪੈਸੇਂਜਰ ਦੀ ਚੈਕਿੰਗ ਦੇ ਦੌਰਾਨ ਉਸ ਤੋਂ ਇਹ ਸੋਨਾ ਬਰਾਮਦ ਕੀਤਾ ਗਿਆ ਹੈ।

ਉਕਤ ਵਿਅਕਤੀ ਨੇ ਸੋਨੇ ਦੇ 5 ਬਿਸਕੁਟ ਕਾਲੀ ਪਲਾਸਟਿਕ ਦੀ ਫਿਲਮ ਵਿਚ ਲਪੇਟ ਕੇ ਅਪਣੇ ਅੱਗੇ ਗੁਪਤ ਅੰਗ ਨਾਲ ਛਿਪਾਏ ਹੋਏ ਸੀ। ਕਸਟਮ ਇੰਟੈਲੀਜੈਂਸ ਯੂਨਿਟ ਨੂੰ ਉਸ ‘ਤੇ ਸ਼ੱਕ ਹੋਇਆ ਅਤੇ ਚੈਕਿੰਗ ਦੇ ਦੋਰਾਨ ਉਸ ਦੇ ਅੱਗੇ ਵਾਲੇ ਪਾਸੇ  ਗੁਪਤ ਅੰਗ ਨਾਲ ਸੋਨਾ ਛਿਪਾਏ ਜਾਣ ਦੀ ਗੱਲ ਸਾਹਮਣੇ ਆਈ। ਕਸਟਮ ਕਮਿਸ਼ਨਰ ਨੇ ਦੱਸਿਆ ਕਿ ਉਕਤ ਵਿਅਕਤੀ ਤੋਂ ਪੁਛਿਗਛ ਗੀਤੀ ਜਾ ਰਹੀ ਹੈ।