ਸੁਖਬੀਰ ਅਤੇ ਮਨਪ੍ਰੀਤ ਬਾਦਲ ਵਿਚਕਾਰ ਛਿੜੀ ਟਵਿੱਟਰ War

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਵਿੱਤੀ ਹਾਲਤ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਚਕਾਰ ਟਵਿੱਟਰ ਜੰਗ ਹੋਈ ਹੈ। ਜਿਥੇ ..

Sukhbir Badal, Manpreet Badal

ਚੰਡੀਗੜ੍ਹ- ਪੰਜਾਬ ਦੇ ਵਿੱਤੀ ਹਾਲਤ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਚਕਾਰ ਟਵਿੱਟਰ ਜੰਗ ਹੋਈ ਹੈ। ਜਿੱਤੇ ਸੁਖਬੀਰ ਬਾਦਲ ਨੇ ਟਵੀਟ ਕਰ ਕੇ ਮਨਪ੍ਰੀਤ ਬਾਦਲ ‘ਤੇ ਤਨਖਾਹਾਂ ਨਾ ਦੇਣ ਦਾ ਦੋਸ਼ ਲਗਾਇਆ ਹੈ। ਉੱਥੇ ਹੀ ਮਨਪ੍ਰੀਤ ਬਾਦਲ ਨੇ ਵੀ ਤਿੱਖੇ ਸ਼ਬਦਾਂ ਵਿਚ ਸਿਖਬੀਰ ਬਾਦਲ ਨੂੰ ਕਰਾਰਾ ਜਵਾਬ ਦਿੱਤਾ ਹੈ।

ਅਸਲ ਵਿਚ ਪਹਿਲਾਂ ਸੁਖਬੀਰ ਬਾਦਲ ਨੇ ਟਵੀਟ ਕੀਤਾ ਸੀ ਕਿ ਮੁਲਾਜ਼ਮਾਂ ਨੂੰ ਤਨਖਾਹ ਨਾ ਦੇਣ ‘ਤੇ ਮਨਪ੍ਰੀਤ ਬਾਦਲ ਨੇ ਬਹਾਨਾ ਲਗਿਆ ਹੈ ਪਰ ਸੰਬੰਧਿਤ ਵੇਰਵੇ ਪੇਸ਼ ਹੀ ਨਹੀਂ ਕੀਤੇ। ਉਹਨਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਸਬੰਧੀ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨਾ ਸਰਕਾਰ ਲਈ ਕੋਈ ਮੁਸ਼ਕਲ ਕੰਮ ਨਹੀਂ ਹੈ ਅਤੇ ਸਰਕਾਰ ਆਪਣੀਆਂ ਜਿੰਮੇਵਾਰੀਆਂ ਤੋਂ ਕੰਨੀ ਕਰ ਕੇ ਦੂਜਿਆਂ ਸਿਰ ਠੀਕਰਾ ਭੰਨ ਰਹੀ ਹੈ।

ਜਿਸ ਤੇ ਪਲਟ ਵਾਰ ਕਰਦਿਆਂ ਮਨਪ੍ਰੀਤ ਬਾਦਲ ਨੇ ਟਵੀਟ ਕੀਤਾ ਕਿ ਸੁਖਬੀਰ ਜੀ ਜਿਹੜੀ ਗਲਤੀ ਤੁਸੀਂ ਕਰ ਗਏ ਹੋ, ਜਿਵੇਂ ਕਿ ਛੁਪੇ ਹੋਏ ਬਾਂਕ ਖਾਤੇ, ਵਿੱਤੀ ਆਯੋਗਤਾ ਤੇ ਚਲਾਕੀ ਵਾਲਾ ਕਾਨਟਰੈਕਟ, ਜਿਸ ਨਾਲ ਪੰਜਾਬ ਦੇ ਵਿੱਤੀ ਹਾਲਾਤ ਖਰਾਬ ਹੁੰਦੇ ਹਨ। ਜਦੋਂ ਕਿ ਦੂਜੇ ਅਮੀਰ ਹੁੰਦੇ ਹਨ। ਮੈਂ ਉਹਨਾਂ ਚੀਜਾਂ ਵਿਚ ਸੁਧਾਰ ਕਰਨ ਦੀ ਕੋਸਿਸ਼ ਕਰ ਰਿਹਾ ਹਾਂ।