ਚੋਣ ਭਾਸ਼ਣਾਂ 'ਚੋਂ ਗ਼ਾਇਬ ਹਨ ਪੰਜਾਬ ਦੀਆਂ 5 ਵੱਡੀਆਂ ਚੁਣੌਤੀਆਂ- ਮਨੀਸ਼ ਤਿਵਾੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਸਾਹਮਣੇ ਪੰਜ ਮੁੱਖ ਚੁਣੌਤੀਆਂ ਹਨ ਪਰ ਸਿਆਸਦਾਨਾਂ ਦੇ ਚੋਣ ਭਾਸ਼ਣਾਂ ਵਿਚ ਇਹ ਚੁਣੌਤੀਆਂ ਗ਼ਾਇਬ ਹਨ।

Manish Tewari


ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਦਰਪੇਸ਼ ਮੁੱਖ ਚੁਣੌਤੀਆਂ ਦਾ ਜ਼ਿਕਰ ਕੀਤਾ। ਟਵੀਟ ਕਰਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਸਾਹਮਣੇ ਪੰਜ ਮੁੱਖ ਚੁਣੌਤੀਆਂ ਹਨ ਪਰ ਸਿਆਸਦਾਨਾਂ ਦੇ ਚੋਣ ਭਾਸ਼ਣਾਂ ਵਿਚ ਇਹ ਚੁਣੌਤੀਆਂ ਗ਼ਾਇਬ ਹਨ।

Tweet

ਮਨੀਸ਼ ਤਿਵਾੜੀ ਨੇ ਟਵੀਟ ਵਿਚ ਕਿਹਾ ਕਿ ਪੰਜਾਬ ਸਿਰ 3 ਲੱਖ ਕਰੋੜ ਦਾ ਜਨਤਕ ਕਰਜ਼ਾ ਹੈ? GSDP ਦਾ 55 %? ਇਸ ਨੂੰ ਕਿਵੇਂ ਘਟਾਇਆ ਜਾਵੇਗਾ? ਪੰਜਾਬ ਦੇ 84% ਕਿਸਾਨਾਂ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ।  ਪੰਜਾਬ ਦਾ ਪਾਣੀ 30 ਸਾਲਾਂ ਤੋਂ 1 ਮੀਟਰ ਪ੍ਰਤੀ ਸਾਲ ਦੀ ਦਰ ਨਾਲ ਹੇਠਾਂ ਜਾ ਰਿਹਾ ਹੈ। ਪੰਜਾਬ ਦੇ 22 ਵਿਚੋਂ 19 ਜ਼ਿਲ੍ਹੇ ਡਾਰਕ ਜ਼ੋਨ ’ਚ ਹਨ? ਇਸ ਨੂੰ ਕਿਵੇਂ ਸਹੀ ਕੀਤਾ ਜਾਣਾ ਚਾਹੀਦਾ ਹੈ।

Tweet

ਸੰਸਦ ਮੈਂਬਰ ਨੇ ਅੱਗੇ ਲਿਖਿਆ ਕਿ ਪੰਜਾਬ ਵਿਚ ਸਭ ਤੋਂ ਵੱਡਾ ਉਦਯੋਗ ਆਈਲੈਟਸ ਹੈ ਅਤੇ ਨਤੀਜੇ ਵਜੋਂ ਪੰਜਾਬ ਦੇ ਨੌਜਵਾਨ ਵਿਦੇਸ਼ ਜਾ ਰਹੇ ਹਨ। ਪੰਜਾਬ ਵਿਚ ਰੁਜ਼ਗਾਰ ਕਿਵੇਂ ਪੈਦਾ ਕੀਤਾ ਜਾਵੇ? ਉਹਨਾਂ ਕਿਹਾ ਕਿ ਪੰਜਾਬ ਦੇ ਉਦਯੋਗਿਕ ਭਵਿੱਖ ਲਈ ਚੌਥੀ ਉਦਯੋਗਿਕ ਕ੍ਰਾਂਤੀ-ਆਰਟੀਫੀਸ਼ਲ ਇੰਟੈਲੀਜੈਂਸ, ਰੋਬੋਟਿਕਸ ਅਤੇ ਜੀਨੋਮਿਕਸ ਨੂੰ ਕਿਵੇਂ ਵਰਤਿਆ ਜਾਣਾ ਚਾਹੀਦਾ ਹੈ?

Tweet

ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਬਸਿਡੀਆਂ ਅਤੇ ਲੌਲੀਪਾਪ ਤੋਂ ਇਲਾਵਾ ਕੁਝ ਨਹੀਂ ਦਿੱਤਾ ਜਾ ਰਿਹਾ। ਦੱਸ ਦੇਈਏ ਕਿ ਬੀਤੇ ਦਿਨ ਵੀ ਮਨੀਸ਼ ਤਿਵਾੜੀ ਨੇ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਟਵੀਟ ਕੀਤਾ ਸੀ। ਉਹਨਾਂ ਕਿਹਾ ਕਿ ਪੰਜਾਬ ਨੂੰ ਅਜਿਹੇ ਮੁੱਖ ਮੰਤਰੀ ਦੀ ਲੋੜ ਹੈ ਜਿਸ ਕੋਲ ਪੰਜਾਬ ਦੀਆਂ ਚੁਣੌਤੀਆਂ ਦਾ ਹੱਲ ਹੋਵੇ, ਸਖ਼ਤ ਫੈਸਲੇ ਲੈਣ ਦੀ ਸਮਰੱਥਾ ਹੋਵੇ। ਪੰਜਾਬ ਨੂੰ ਗੰਭੀਰ ਲੋਕਾਂ ਦੀ ਲੋੜ ਹੈ, ਜਿਨ੍ਹਾਂ ਦੀ ਰਾਜਨੀਤੀ ਸੋਸ਼ਲ ਇੰਜਨੀਅਰਿੰਗ, ਮਨੋਰੰਜਨ, ਮੁਫਤ ਤੋਹਫੇ ਅਤੇ ਸ਼ਾਸਨ ਲਈ ਨਾ ਹੋਵੇ।