''ਰੋਂਦਾ ਹੈ ਪੰਜਾਬ ਬਣਾ ਕੇ ਠੱਗਾਂ ਤੇ ਚੋਰਾਂ ਦੀ ਸਰਕਾਰ''- ਬੋਨੀ ਅਜਨਾਲਾ
ਉਹਨਾਂ ਨੇ ਕਿਹਾ ਕਿ ਜੋ ਪ੍ਰਕਾਸ਼ ਬਾਦਲ ਨੇ ਲੋਕਾਂ ਨੂੰ ਪੈਨਸ਼ਨ ਸਕੀਮਾਂ ਦਿੱਤੀਆਂ ਸਨ ਉਹ ਵੀ ਕੈਪਟਨ ਨੇ ਬੰਦ ਕਰਵਾ ਦਿੱਤੀਆਂ
ਅੰਮ੍ਰਿਤਸਰ: ਬੀਤੇ ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਟਕਸਾਲੀ ਅਕਾਲੀ ਦਲ 'ਚ ਸ਼ਾਮਲ ਹੋਣ ਵਾਲੇ ਪਿਉ-ਪੁੱਤਰ ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਬੇਟੇ ਤੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਅੱਜ ਟਕਸਾਲੀਆਂ ਦਾ ਪੱਲਾ ਛੱਡ ਕੇ ਸੁਖਬੀਰ ਬਾਦਲ ਯਾਨੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਬੋਨੀ ਅਜਨਾਲਾ ਅੱਜ ਰਾਜਾਸਾਂਸੀ ਵਿਖੇ ਅਕਾਲੀ ਦਲ ਦੀ ਹੋਣ ਜਾ ਰਹੀ ਰੈਲੀ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਨਾਲ ਬੈਠੇ, ਜਦ ਕਿ ਰਤਨ ਅਜਨਾਲਾ ਅਜੇ ਸਿਹਤ ਠੀਕ ਨਾ ਹੋਣ ਕਾਰਨ ਸ਼ਾਮਲ ਨਹੀਂ ਹੋ ਸਕੇ।
ਜ਼ਿਕਰਯੋਗ ਹੈ ਕਿ ਬੋਨੀ ਅਜਨਾਲਾ ਇਸ ਤੋਂ ਪਹਿਲਾਂ ਟਕਸਾਲੀ ਅਕਾਲੀ ਦਲ ਨੂੰ ਛੱਡਣ ਦੀਆਂ ਖਬਰਾਂ ਦਾ ਖੰਡਣ ਵੀ ਕਰ ਚੁੱਕੇ ਹਨ। ਅੱਜ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਅਤੇ ਆਪਣੀ ਸਾਲਾਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਵੀਕਾਰਿਆ ਹੈ। ਇਹ ਵੀ ਦੱਸ ਦਈਏ ਕਿ ਬੀਤੇ ਸਮੇਂ ਤੋਂ ਦੋਹਾਂ ਪਿਉ-ਪੁੱਤ ਨੇ ਟਕਸਾਲੀ ਅਕਾਲੀਆਂ ਤੋਂ ਦੂਰੀ ਬਣਾਈ ਹੋਈ ਸੀ ਅਤੇ ਅੰਦਰਖਾਤੇ ਅਕਾਲੀ ਦਲ ਨਾਲ ਸਾਂਝ ਬਣਾਉਣ ਦੀ ਰਣਨੀਤੀ ਬਣਾਈ ਰੱਖੀ ਸੀ।
ਇਸ ਰੈਲੀ ਵਿਚ ਬੋਨੀ ਅਜਨਾਲਾ ਨੇ ਕੈਪਟਨ ਸਰਕਾਰ ਨੂੰ ਘੇਰਿਆ ਉਹਨਾਂ ਨੇ ਇਕ ਕਹਾਵਤ ਨਾਲ ਸ਼ੁਰੂਆਤ ਕੀਤੀ ਕਿ ਰੋਂਦਾ ਹੈ ਪੰਜਾਬ ਬਣਾ ਕੇ ਠੱਗਾਂ ਤੇ ਚੋਰਾਂ ਦੀ ਸਰਕਾਰ। ਉਹਾਂ ਨੇ ਕੈਪਟਨ ਸਰਕਾਰ ਨੂੰ ਉਹਨਾਂ ਦੁਆਰਾ ਕੀਤੇ ਹੋਏ ਵਾਅਦਿਆਂ ਨੂੰ ਯਾਦ ਕਰਵਾਇਆ। ਬੋਨੀ ਅਜਨਾਲਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਿਹਾ ਸੀ ਕਿ ਮਜ਼ਦੂਰਾਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ ਅਤੇ ਘਰ ਘਰ ਨੌਕਰੀ ਦਿੱਤੀ ਜਾਵੇਗੀ।
ਉਹਨਾਂ ਨੇ ਕਿਹਾ ਕਿ ਜੋ ਪ੍ਰਕਾਸ਼ ਬਾਦਲ ਨੇ ਲੋਕਾਂ ਨੂੰ ਪੈਨਸ਼ਨ ਸਕੀਮਾਂ ਦਿੱਤੀਆਂ ਸਨ ਉਹ ਵੀ ਕੈਪਟਨ ਨੇ ਬੰਦ ਕਰਵਾ ਦਿੱਤੀਆਂ। ਉਹਨਾਂ ਕਿਹਾ ਕਿ ਜਦੋਂ 14 ਦਸੰਬਰ ਨੂੰ ਹਰਕਿਸ਼ਨ ਪਬਲਿਕ ਸਕੂਲ ਅੰਮ੍ਰਤਸਰ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਗਿਆ ਸੀ ਤਾਂ ਜਿਹੜੇ ਸਰਨਾ ਭਰਾ ਹਨ ਉਹਨਾਂ ਨੇ ਕਾਂਗਰਸ ਨਾਲ ਮਿਲ ਕੇ ਟੈਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਅਤੇ ਲੋਕਂ ਦੇ ਗਲਾ 'ਚ ਟਾਇਰ ਪਾ ਕੇ ਲੁੱਟ ਮਚਾਈ।