ਰੋਪੜ ਦੇ ਖੇਤਾਂ 'ਚ ਕਰਨੀ ਪਈ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
ਰੋਪੜ ਦੇ ਖੇਤਾਂ ਵਿਚ ਤਕਨੀਕੀ ਖਰਾਬੀ ਕਾਰਨ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਹੈਲੀਕਾਪਟਰ ਪਟਿਆਲਾ ਤੋਂ ਪਠਾਨਕੋਟ ਜਾ ਰਿਹਾ ਸੀ
File Photo
ਰੋਪੜ: ਰੋਪੜ ਦੇ ਖੇਤਾਂ ਵਿਚ ਤਕਨੀਕੀ ਖਰਾਬੀ ਕਾਰਨ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਹੈਲੀਕਾਪਟਰ ਪਟਿਆਲਾ ਤੋਂ ਪਠਾਨਕੋਟ ਜਾ ਰਿਹਾ ਸੀ। ਇਸ ਵਿੱਚ 3 ਫੌਜੀ ਸਵਾਰ ਸਨ, ਜੋ ਸੁਰੱਖਿਅਤ ਦੱਸੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਵਾ ਵਿਚ ਹੈਲੀਕਾਪਟਰ ਵਿਚ ਕੁਝ ਤਕਨੀਕੀ ਨੁਕਸ ਆ ਗਿਆ ਸੀ,
ਜਿਸ ਕਾਰਨ ਪਾਇਲਟ ਨੂੰ ਖੇਤਾਂ ਵਿਚ ਹੀ ਉਤਾਰਨਾ ਪਿਆ। ਤਦ ਹੈਲੀਕਾਪਟਰ ਵਿੱਚ ਤਿੰਨ ਫੌਜੀ ਸਨ, ਜੋ ਸੁਰੱਖਿਅਤ ਹਨ। ਬਨਮਾਜਰਾ ਪਿੰਡ ਦੇ ਲੋਕ ਖੇਤਾਂ ਦੇ ਵਿਚਕਾਰ ਹੈਲੀਕਾਪਟਰ ਵੇਖ ਕੇ ਬਹੁਤ ਉਤਸੁਕ ਸਨ।