ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਰੂਸ ਦੇ ਫ਼ੌਜ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਦੌਰੇ ’ਤੇ ਆਏ ਰੂਸ ਦੇ ਫ਼ੌਜ ਮੁਖੀ ਕੋਲੋਨਿਲ ਜਨਰਲ ਓਲਿਗ ਸੈਲਿਯੂਕੋਵ ਬੁੱਧਵਾਰ ਸ਼੍ਰੀ ਦਰਬਾਰ ਸਾਹਿਬ ਵਿਖੇ...

Russian Army Chief Visits Golden Temple in Amritsar

ਅੰਮ੍ਰਿਤਸਰ :  ਭਾਰਤ ਦੌਰੇ ’ਤੇ ਆਏ ਰੂਸ ਦੇ ਫ਼ੌਜ ਮੁਖੀ ਕੋਲੋਨਿਲ ਜਨਰਲ ਓਲਿਗ ਸੈਲਿਯੂਕੋਵ ਬੁੱਧਵਾਰ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸੂਚਨਾ ਕੇਂਦਰ ਦੇ ਅਧਿਕਾਰੀਆਂ ਨੇ ਰੂਸ ਫ਼ੌਜ ਮੁਖੀ ਨੂੰ ਸ਼੍ਰੀ ਹਰਮੰਦਿਰ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਤੋਂ ਬਾਅਦ ਐਸ.ਜੀ.ਪੀ.ਸੀ. ਵਲੋਂ ਜਨਰਲ ਓਲਿਗ ਸੈਲਿਯੂਕੇਵ ਨੂੰ ਸਨਮਾਨਿਤ ਵੀ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਸ ਦੇ ਫ਼ੌਜ ਮੁਖੀ ਨੇ ਕਿਹਾ ਕਿ ਸ਼੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਾ ਅਤੇ ਇਕ ਅਦਭੁੱਤ ਅਹਿਸਾਸ ਹੋਇਆ। ਇਸ ਪਵਿੱਤਰ ਸਥਾਨ ਉਤੇ ਸੰਗਤ ਲੰਮੀ ਕਤਾਰ ਵਿਚ ਖੜ੍ਹੀ ਹੋ ਕੇ ਅਪਣੇ ਗੁਰੂ ਸਾਹਿਬ ਦੇ ਦਰਸ਼ਨ ਕਰਦੀ ਹੈ। ਇਸ ਦੇ ਨਾਲ ਹੀ ਫ਼ੌਜ ਮੁਖੀ ਨੇ ਐਸ.ਜੀ.ਪੀ.ਸੀ. ਵਲੋਂ ਦਿਤੇ ਸਨਮਾਨ ਲਈ ਧੰਨਵਾਦ ਵੀ ਕੀਤਾ।