ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੇ ਪ੍ਰਾਇਵੇਟ ਸਕੂਲ ਛੁੱਟੀ ਦੇ ਬਾਵਜੂਦ ਵੀ ਬੱਚਿਆਂ ਨੂੰ ਬੁਲਾਇਆ ਸਕੂਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਵਲੋਂ ਕੋਰੋਨਾ ਦੇ ਮਾਮਲੇ ਵੱਧ ਜਾਣ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਸਕੂਲ ਬੰਦ ਰੱਖਣ ਦੇ ਹੁਕਮ...

Student

ਜਗਰਾਓਂ: ਸਰਕਾਰ ਵਲੋਂ ਕੋਰੋਨਾ ਦੇ ਮਾਮਲੇ ਵੱਧ ਜਾਣ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪਰ ਜਗਰਾਓਂ ਦੇ ਕੁਝ ਪ੍ਰਾਇਵੇਟ ਸਕੂਲ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੇ ਹਨ। ਅੱਜ ਪੱਤਰਕਾਰਾਂ ਵਲੋਂ ਕਈ ਪ੍ਰਾਇਵੇਟ ਸਕੂਲਾਂ ਦਾ ਦੌਰਾ ਕੀਤਾ ਗਿਆ ਜਿਥੇ ਸਕੂਲ ਵਿਚ ਲੱਗੀਆਂ ਬਸਾਂ ਵਿੱਚੋ ਵਿਦਿਆਰਥੀ ਨਿਕਲਦੇ ਵਿਖਾਈ ਦਿੱਤੇ। ਅੱਜ ਸਕੂਲਾਂ ਵਲੋਂ ਸਰਕਾਰੀ ਹੁਕਮ ਨਾ ਮੰਨਦੇ ਹੋਏ ਸਕੂਲਾਂ ਵਿਚ ਬੱਚੇ ਬੁਲਾਏ ਗਏ ਅਤੇ ਬਸਾਂ ਵਿੱਚੋ ਬਾਹਰ ਆਉਂਦੇ ਵਿਦਿਆਰਥੀਆਂ ਦੀਆਂ ਪੱਤਰਕਾਰਾਂ ਵਲੋਂ ਫੋਟੋਆਂ ਖਿੱਚੀਆਂ ਗਈਆਂ।

ਅਤੇ ਓਹਨਾ ਨਾਲ ਗੱਲ ਬਾਤ ਭੀ ਕੀਤੀ। ਜਦੋ ਪੱਤਰਕਾਰਾਂ ਵਲੋਂ ਸਕੂਲ ਦੇ ਪ੍ਰਿੰਸੀਪਲ ਨਾਲ ਮੁਲਾਕਾਤ ਕੀਤੀ ਤਾਂ ਕੈਮਰੇ ਅਗੇ ਆਣ ਨੂੰ ਮਨਾ ਕੀਤਾ ਗਿਆ।ਕਈ ਸਕੂਲ ਦੇ ਪ੍ਰਿੰਸੀਪਲ ਵਲੋਂ ਅੱਜ ਮੌਕੇ 'ਤੇ ਵੇਖਿਆ ਗਿਆ ਜ਼ਿਆਦਾਤਰ ਬੱਚਿਆਂ ਦੇ ਮਾਸਕ ਵੀ ਨਹੀਂ ਪਾਏ ਗਏ ਸਨ। ਸਰਕਾਰ ਵਲੋ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਸਕੂਲ ਵਿਚ ਇਕ ਨੋਡਲ ਅਧਿਆਪਕ ਹੋਣਾ ਜਰੂਰੀ ਹੈ ਜੋਕਿ ਇਹ ਚੈਕ ਕਰੇਗਾ ਕਿ ਕਹਿੰਦੇ ਵਿਦਿਆਰਥੀ ਨੇ ਮਾਸਕ ਨਹੀਂ ਪਾਇਆ ਅਤੇ ਜੇਕਰ ਕੋਈ ਵੀ ਵਿਦਿਆਰਥੀ ਮਾਸਕ ਨਹੀਂ ਪਾਕੇ ਆਇਆ ਹੋਵੇ ਤਾਂ ਉਸਨੂੰ ਮਾਸਕ ਮੁਹਈਆ ਕਰਵਾਏਗਾ। 

ਪਰ ਅੱਜ ਜਗਰਾਓ ਦੇ ਕਈ ਸਕੂਲਾਂ ਵਿਚ ਵੇਖਣ ਨੂੰ ਮਿਲਿਆ ਕਿ ਨਾ ਤਾਂ ਸਕੂਲ ਵਿਖੇ ਕੋਈ ਨੋਡਲ ਅਧਿਆਪਕ ਸੀ ਅਤੇ ਨਾ ਹੀ ਕਈ ਵਿਦਿਆਰਥੀਆਂ ਨੇ ਮਾਸਕ ਪਾਏ ਸਨ। ਅੱਜ ਜਦੋ ਕਈ ਸਕੂਲਾਂ ਦੀਆਂ ਬਸਾਂ ਵਿਚ ਜਾਕੇ ਵੇਖਿਆ ਤਾਂ ਓਥੇ ਕੁਝ ਬੱਚਿਆਂ ਦੇ ਮਾਸਕ ਨਹੀਂ ਪਾਏ ਸਨ। ਇਸ ਸੰਬੰਧੀ ਜਦੋ ਸਾਡੀ ਟੀਮ ਨੇ ਐਸਡੀਐਮ  ਨਰਿੰਦਰ ਸਿੰਘ ਧਾਲੀਵਾਲ ਨਾਲ ਗੱਲ ਬਾਤ ਕਰਨੀ ਚਾਹੀ  ਤਾਂ ਓਨਾ ਵਲੋਂ ਫੋਨ ਹੀ ਨਹੀਂ ਚੁਕਿਆ ਗਿਆ। ਜਿਸ ਕਾਰਨ ਓਨਾ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਪਤਾ ਨਹੀਂ ਲੱਗਿਆ। ਨਾ ਹੀ ਨਾਇਬ ਤਹਿਸੀਲਦਾਰ ਸਤਿਗੁਰੂ ਸਿੰਘ ਜੀ ਨੇ ਫੋਨ ਉਠਾਇਆ ਗਿਆ।

ਜਿਲਾ ਸਿੱਖਿਆ ਅਧਿਕਾਰੀ ਨੇ ਪ੍ਰੇਸ਼ਾਨੀ ਦਸਕੇ ਕੱਟਿਆ ਫੋਨ ਇਸ ਬਾਰੇ ਜਦੋ ਜਿਲਾ ਸਿੱਖਿਆ ਅਧਿਕਾਰੀ ਚਰਨਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ  ਓਨਾ ਕਿਹਾ ਕਿ ਓਨਾ ਦੇ ਰਿਸ਼ਤੇਦਾਰ ਹਸਪਤਾਲ ਵਿਚ ਦਾਖਲ ਹਨ। ਉਹ ਹਜੇ ਗੱਲ ਨਹੀਂ ਕਰ ਸਕਦੇ। ਬਲੋਸਿਮ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਰਜੀਤ ਨਾਜ਼  ਸਾਡੀ ਮੀਡਿਆ ਟੀਮ ਨਾਲ ਗੱਲ ਬਾਤ ਦੌਰਾਨ ਪਤਾ ਲੱਗਿਆ ਕਿ ਉਹਨਾਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਣਗੇ ਪਰ ਉਹਨਾਂ ਦੀ ਸਕੂਲ ਦੀ ਯੂਨੀਅਨ ਵਲੋਂ ਫੈਸਲਾ ਲਿਆ ਗਿਆ ਹੈ ਕਿ ਬੱਚਿਆਂ ਦੇ ਪੇਪਰਾਂ ਤੱਕ ਸਕੂਲ ਖੋਲ੍ਹੇ ਜਾਣਗੇ।ਉਸ ਤੋਂ ਬਾਅਦ ਬੰਦ ਕਰ ਦਿਤੇ ਜਾਣਗੇ।

ਅਤੇ ਬੀ ਬੀ ਐਸ ਕਾਨਵੈਂਟ ਸਕੂਲ ਦੇ ਡਾਇਰੈਕਟਰ ਸਤੀਸ਼ ਕਾਲੜਾ ਵਲੋਂ ਦੱਸਿਆ ਗਿਆ ਕਿ ਉਹਨਾਂ ਕੱਲ ਹੀ ਸਕੂਲ ਬੰਦ ਦਾ ਮੈਸਜ ਆਪਣੇ ਗਰੁੱਪ ਵਿਚ ਪਾਂ ਦਿਤਾ ਸੀ।ਕੇਵਲ ਟਿੱਚਰਸ ਹੀ ਸਕੂਲ ਆਏ ਹਨ।ਕਈ ਸਕੂਲ ਮੀਡਿਆ ਦੇ ਸਵਾਲਾਂ ਤੋਂ ਬੱਚਦੇ ਨਜ਼ਰ ਆਏ ਅਤੇ ਇਥੋਂ ਤੱਕ ਭੀ ਆਖਿਆ ਕਿ 2 ਦਿਨ ਖ਼ਬਰਾਂ ਲੱਗਣ ਗਿਆ ਓਹਨਾ ਕੋਈ ਫ਼ਰਕ ਨਹੀਂ ਪੈਂਦਾ। ਦੇਖੋ ਹੁਣ ਸਰਕਾਰ ਕਿ ਕਰਦੀ ਹੈ ਇਹਨਾਂ ਭਲੇ ਸਕੂਲਾਂ ਦਾ।