ਖੰਨਾ ਵਿਚ SJST ਦੀਆਂ ਟੀਮਾਂ ਨੇ ਕੀਤੀ ਛਾਪੇਮਾਰੀ ਕਰੋੜਾਂ ਦੇ ਟੈਕਸ ਚੋਰੀ ਦਾ ਮਾਮਲੇ ਦਾ ਹੋਇਆ ਖੁਲਾਸਾ
ਮਨਿੰਦਰ ਮਨੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਨਗਰ ਕੌਂਸਲ ਦੀਆਂ ਚੋਣਾਂ ਵੀ ਲੜ ਚੁੱਕਿਆ ਹੈ।
SJST raids in Khanna
ਖੰਨਾ: ਸੈਂਟਰਲ ਗੁਡਸ ਐਂਡ ਸਰਵਿਸ ਟੈਕਸ ਦੀ ਟੀਮਾਂ ਨੇ ਸ਼ਨੀਵਾਰ ਨੂੰ ਖੰਨਾ 'ਚ ਕਈ ਥਾਂਵਾਂ 'ਤੇ ਰੈਡ ਕੀਤੀ । ਰੈਡ ਵਿਚ ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਜਲੰਧਰ ਸਮੇਤ ਕਈ ਟੀਮਾਂ ਸ਼ਾਮਿਲ ਰਹੀਆਂ। ਖੰਨਾ ਚ ਕਈ ਥਾਵਾਂ ਤੇ ਐਕਸਾਈਜ਼ ਵਿਭਾਗ ਵੱਲੋਂ ਛਾਪਾ ਮਾਰੀ ਕੀਤੀ ਗਈ। ਵਿਭਾਗ ਦੀਆਂ 9 ਟੀਮਾਂ ਨੇ ਵੱਲੋਂ ਰੇਡ ਕੀਤੀ ਗਈ । ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਮਨਿੰਦਰ ਸ਼ਰਮਾ ਮਨੀ ਸਮੇਤ ਅੱਧਾ ਦਰਜਨ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ । ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਉਸ ‘ਚ ਉਕਤ ਤੋਂ ਪੁੱਛ ਗਿੱਛ ਕੀਤੀ ਗਈ । ਪੰਜਾਬ ਭਰ ਤੋਂ ਆਈਆਂ ਟੀਮਾਂ ਨੇ ਇਹ ਸਾਂਝੀ ਕਾਰਵਾਈ ਕੀਤੀ ਹੈ । ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਲੋਕ ਜਾਅਲੀ ਬਿਲਿੰਗ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੁਨਾ ਲਾ ਰਹੇ ਸੀ।