ਚੰਡੀਗੜ੍ਹ 'ਚ ਮਿਲੇ 3 ਬੰਬ ਸ਼ੈੱਲ
ਪੁਲਿਸ ਅਧਿਕਾਰੀ, ਬੰਬ ਡਿਟੈਕਟ ਵਿਭਾਗ ਅਤੇ ਐਂਬੂਲੈਂਸ ਮੌਕੇ ‘ਤੇ ਪੁੱਜੇ
ਚੰਡੀਗੜ੍ਹ : ਚੰਡੀਗੜ੍ਹ ਦੇ ਹੱਲੋਮਾਜਰਾ ਨੇੜੇ ਰਾਮ ਦਰਬਾਰ ਦੀ ਸਬਜ਼ੀ ਮੰਡੀ ਗਰਾਊਂਡ ‘ਚੋਂ ਅੱਜ ਸਵੇਰੇ 3 ਜਿੰਦਾ ਮੋਰਟਾਰ ਸੈੱਲ ਬੰਬ ਬਰਾਮਦ ਕੀਤੇ ਗਏ ਹਨ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਤੇ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਇਸ ਸਬੰਧੀ ਕੂੜਾ ਚੁੱਕਣ ਵਾਲੇ ਪਵਨ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਰਾਮ ਦਰਬਾਰ ਦੀ ਸਬਜ਼ੀ ਮੰਡੀ ਗਰਾਊਂਡ ‘ਚ ਸਵੇਰੇ 6.30 ਵਜੇ ਦੇ ਕਰੀਬ ਕੂੜਾ ਭਰਨ ਆਏ ਤਾਂ ਓਥੇ 3 ਬੰਬ ਪਏ ਦਿਖਾਈ ਦਿੱਤੇ।
ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਅਧਿਕਾਰੀ, ਬੰਬ ਡਿਟੈਕਟ ਵਿਭਾਗ ਅਤੇ ਐਂਬੂਲੈਂਸ ਮੌਕੇ ‘ਤੇ ਪੁੱਜੇ। ਜਦੋਂ ਬੰਬ ਡਿਟੈਕਟ ਟੀਮ ਵਲੋਂ ਚੈੱਕ ਕੀਤਾ ਗਿਆ ਤਾਂ ਇੱਥੋਂ ਬੰਬਾਂ ਦੇ ਸ਼ੈੱਲ ਨਿਕਲੇ ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਬੰਬਾਂ ਦੇ ਸ਼ੈੱਲ ਇੱਥੇ ਕਿਵੇਂ ਆ ਗਏ। ਪੁਲਿਸ ਨੇ ਇਲਾਕੇ ਵਿਚ ਸਖ਼ਤ ਨਾਕਾਬੰਦੀ ਕਰ ਦਿੱਤੀ ਹੈ ਅਤੇ ਲੋਕਾਂ ਦੇ ਮਨਾ ਵਿਚ ਕਾਫੀ ਡਰ ਬੈਠ ਗਿਆ ਹੈ। ਦੇਖੋ ਵੀਡੀਓ...