ਘਰੋਂ ਭੱਜੀਆਂ 2 ਭੈਣਾਂ ਨੂੰ ਨੌਕਰੀ ਦਵਾਉਣ ਦੇ ਬਹਾਨੇ, ਕਈ ਮਹੀਨੇ ਕੀਤਾ ਬਲਾਤਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਰ ਤੋਂ ਭੱਜੀਆਂ ਰਾਜਸਥਾਨ ਜ਼ਿਲੇ ਪਦਮਪੁਰ ਦੀਆਂ ਦੋ ਭੈਣਾਂ ਨੂੰ ਨੌਕਰੀ ਦਵਾਉਣ ਦੇ ਨਾਮ ‘

Rape Case

ਅਮ੍ਰਿਤਸਰ :  ਘਰ ਤੋਂ ਭੱਜੀਆਂ ਰਾਜਸਥਾਨ ਜ਼ਿਲੇ ਪਦਮਪੁਰ ਦੀਆਂ ਦੋ ਭੈਣਾਂ ਨੂੰ ਨੌਕਰੀ ਦਵਾਉਣ ਦੇ ਨਾਮ ‘ਤੇ ਦੋ ਦੋਸ਼ੀਆਂ ਨੇ ਜਲੰਧਰ ‘ਚ ਲੈ ਜਾ ਕੇ ਜਿਸਮ ਫਿਰੋਸ਼ੀ ਦੇ ਅੱਡੇ ‘ਤੇ ਬਲਾਤਕਾਰ ਕੀਤਾ ਅਤੇ ਇਸ ਤੋਂ ਬਾਅਦ ਇੱਥੇ ਬਹਾਨੇ ਨਾਲ ਛੱਡ ਕੇ ਚਲੇ ਗਏ ਜਿਥੇ ਕਈਂ ਦਿਨ ਇਨ੍ਹਾਂ ਤੋਂ ਕੁਕਰਮ ਕਰਵਾਇਆ ਗਿਆ। ਜਲੰਧਰ ‘ਚ ਅੱਡਾ ਚਾਲਕਾਂ ਨੇ ਉਨ੍ਹਾਂ ਨੂੰ ਅੱਗੇ ਦਿੱਲੀ ਵਿੱਚ ਭੇਜ ਦਿੱਤਾ,  ਜਿੱਥੇ ਚਾਰ ਦਿਨ ਉਨ੍ਹਾਂ ਦੇ ਨਾਲ ਬਲਾਤਕਾਰ ਕੀਤਾ ਗਿਆ। ਇਸ ਤੋਂ ਬਾਅਦ ਦੋਨੋਂ ਭੈਣਾਂ ਕਿਸੇ ਤਰ੍ਹਾਂ ਜਾਨ ਬਚਾ ਕੇ ਅੰਮ੍ਰਿਤਸਰ ਵਿੱਚ ਫਿਰ ਉਨ੍ਹਾਂ ਦੋਸ਼ੀਆਂ ਕੋਲ ਪਹੁੰਚੀਆਂ ਤਾਂ ਉਨ੍ਹਾਂ ਨੇ 8 ਮਹੀਨੇ ਤੱਕ ਦੋਨਾਂ ਲੜਕੀਆਂ ਦਾ ਸਰੀਰਕ ਸ਼ੋਸ਼ਣ ਕੀਤਾ।

ਰਾਜਸਥਾਨ ਪੁਲਿਸ ਦੀ ਨੰਬਰ ਐਫਆਈਆਰ ‘ਤੇ ਅੰਮ੍ਰਿਤਸਰ ਦੇ ਥਾਣੇ ਕੋਤਵਾਲੀ ਪੁਲਿਸ ਨੇ ਕੇਸ ਦਰਜ ਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ‘ਚ ਜਲੰਧਰ ਵਿਚ ਜਿਸਮ ਫਿਰੋਸ਼ੀ ਦਾ ਅੱਡਾ ਚਲਾਉਣ ਵਾਲੀ ਔਰਤ ਸ਼ਾਮਲ ਹੈ। ਹੋਰ ਕਈ ਅਤੇ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਜਾਰੀ ਹੈ।

ਰਾਜਸਥਾਨ ਦੇ ਜ਼ਿਲ੍ਹੇ ਪਦਮਪੁਰ ਹਾਲ ਬਾਜ਼ਾਰ ਜੈਤਸਰ ਰੋਡ ਵਾਰਡ ਨੰਬਰ 8 ਵਿੱਚ ਰਹਿਣ ਵਾਲੀ 19 ਸਾਲਾ ਲੜਕੀ ਅਨੁਸਾਰ 31 ਜੁਲਾਈ, 2018 ਨੂੰ ਉਹ ਆਪਣੀ ਭੈਣ ਨਾਲ ਅੰਮ੍ਰਿਤਸਰ ਆ ਗਈ। ਆਪਣੇ ਮਾਤਾ-ਪਿਤਾ ਨੂੰ ਬਿਨਾਂ ਦੱਸੇ ਅੰਮ੍ਰਿਤਸਰ ਵਿੱਚ ਸ਼੍ਰੀ ਹਰਿਮੰਦਿਰ ਸਾਹਿਬ ਦੀ ਸਰਾਏ ਵਿੱਚ ਰੁਕੀ। ਜਿੱਥੇ ਉਨ੍ਹਾਂ ਨੂੰ ਗਗਨ ਅਤੇ ਵਿੱਕੀ ਨਾਮ ਦੇ ਦੋ ਨੌਜਵਾਨ ਮਿਲੇ। ਉਨ੍ਹਾਂ ਨੂੰ ਨੌਕਰੀ ਲਗਾਉਣ ਦੇ ਨਾਮ ‘ਤੇ ਜਲੰਧਰ ਲੈ ਗਏ। ਜਲੰਧਰ ਵਿੱਚ ਜਿਸਮ ਫਿਰੋਸ਼ੀ ਦਾ ਅੱਡਾ ਚਲਾਉਣ ਵਾਲੀ ਸਿੰਮੀ ਨਾਮ ਦੀ ਔਰਤ ਨਾਲ ਮਿਲਾ ਦਿੱਤਾ। ਉਥੇ ਹੀ ਦੋਨਾਂ ਨੌਜਵਾਨਾਂ ਨੇ ਉਨ੍ਹਾਂ ਨਾਲ ਬਲਾਤਕਾਰ ਵੀ ਕੀਤਾ।

ਉਨ੍ਹਾਂ ਨੂੰ ਉੱਥੇ ਕੋਈ ਕੰਮ ਨਹੀਂ ਦਿਵਾਇਆ। ਇਸ ਤੋਂ ਬਾਅਦ ਦੋਨਾਂ ਭੈਣਾਂ ਨੂੰ ਦਿੱਲੀ ਭੇਜ ਦਿੱਤਾ। ਦਿੱਲੀ ਵਿੱਚ ਜੋਤੀ ਸ਼ਰਮਾ, ਹਵ, ਰਾਜੂ ਅਤੇ ਕਮਲੇਸ਼ ਸ਼ਰਮਾ ਉਨ੍ਹਾਂ ਦੋਨਾਂ ਭੈਣਾਂ ਤੋਂ ਗਲਤ ਕੰਮ ਕਰਾਉਂਦੇ ਰਹੇ। ਚਾਰ ਦਿਨ ਦਿੱਲੀ ਵਿੱਚ ਰਹਿਣ  ਤੋਂ ਬਾਅਦ ਉਹ ਫਿਰ ਤੋਂ ਵਾਪਸ ਗਗਨ ਕੋਲ ਮੁੜ ਆਈਆਂ। ਗਗਨ ਕੋਲ ਚਾਰ-ਪੰਜ ਹੋਰ ਲੜਕੀਆਂ ਵੀ ਹਨ। ਸੱਤ ਮਹੀਨੇ ਤੱਕ ਉਨ੍ਹਾਂ ਦੇ ਨਾਲ ਕੁਕਰਮ ਕੀਤਾ ਗਿਆ। ਨਾ ਤਾਂ ਉਨ੍ਹਾਂ ਨੂੰ ਕੋਈ ਕੰਮ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਪੈਸਾ ਦਿੱਤਾ ਗਿਆ। ਥਾਣਾ ਪਦਮਪੁਰ ਰਾਜਸਥਾਨ ਪੁਲਿਸ ਕੋਲ ਸ਼ਿਕਾਇਤ ਪਹੁੰਚੀ।

ਪੁਲਿਸ ਕਮਿਸ਼ਨਰ ਗੰਗਾ ਨਗਰ ਵੱਲੋਂ ਜੀਰਾਂ ਨੰਬਰ ਐਫ.ਆਈ. ਆਰ. ਦਰਜ ਕਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਐਫ਼.ਆਈ.ਆਰ. ਭੇਜੀ ਗਈ ਹੈ। ਇਸਦੇ ਇਲਾਵਾ ਦੋਨਾਂ ਭੈਣਾਂ ਨੇ ਗੰਗਾ ਨਗਰ ਦੀ ਅਦਾਲਤ ਵਿੱਚ ਧਾਰਾ 164  ਦੇ ਬਿਆਨ ਵੀ ਦਰਜ ਕਰਵਾਏ ਹਨ।ਅੰਮ੍ਰਿਤਸਰ  ਦੇ ਥਾਣਾ ਕੋਤਵਾਲੀ ਵਿੱਚ ਦੋਸ਼ੀਆਂ ਦੇ ਖਿਲਾਫ ਧਾਰਾ 376 ਡੀ ਦੇ ਅਧੀਨ ਕੇਸ ਦਰਜ ਕਰ ਜਾਂਚ ਮਹਿਲਾ ਅਧਿਕਾਰੀ ਸਬ-ਇੰਸਪੈਕਟਰ ਕਿਰਨਦੀਪ ਕੌਰ ਨੂੰ ਸੌਂਪੀ ਗਈ ਹੈ। ਥਾਣਾ ਕੋਤਵਾਲੀ  ਦੇ ਐਸ.ਐਚ.ਓ.  ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਲਗਾਤਾਰ ਛਾਪੇਮਾਰੀ ਜਾਰੀ ਹੈ।

ਪੁਲਿਸ ਨੇ ਜਲੰਧਰ ‘ਚ ਛਾਪਾਮਾਰੀ ਕਰ ਜੋਗਿੰਦਰ ਕੌਰ ਉਰਫ਼ ਰਾਣੀ ਉਰਫ਼ ਸਿੰਮੀ ਪਤਨੀ ਨਰਿੰਦਰ ਸਿੰਘ ਨਿਵਾਸੀ ਇਸ਼ਵਰ ਕਲੋਨੀ ਕਾਲ਼ਾ ਸਿੰਘਾ ਰੋਡ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ਨੀਵਾਰ ਦੀ ਰਾਤ ਮੁੱਖ ਦੋਸ਼ੀ ਗਗਨਦੀਪ ਸਿੰਘ ਉਰਫ਼ ਗਗਨ ਨਿਵਾਸੀ ਰੈਮੰਡ ਐਵੀਨਿਊ ਸਾਹਮਣੇ ਨਿਊ ਅੰਮ੍ਰਿਤਸਰ ਜੀ.ਟੀ. ਰੋਡ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਪੁਲਿਸ ਰਿਮਾਂਡ ‘ਤੇ ਹਨ ਜਿਨ੍ਹਾਂ ਤੋਂ ਪੁੱਛਗਿਛ ਜਾਰੀ ਹੈ।