ਪੰਜਾਬ ਦਾ ਇਕ ਹੋਰ ਫ਼ੌਜੀ ਜਵਾਨ ਹੋਇਆ ਸ਼ਹੀਦ, ਗਸ਼ਤ ਦੌਰਾਨ ਜ਼ਮੀਨ ਖਿਸਕਣ ਕਾਰਨ ਵਾਪਰਿਆ ਹਾਦਸਾ
ਨਾਇਬ ਸੂਬੇਦਾਰ ਬਲਵੀਰ ਸਿੰਘ ਫ਼ੌਜ ਦੀ 13-ਮਹਾਰ ਬਟਾਲੀਅਨ ’ਚ ਤਾਇਨਾਤ ਸੀ
ਦਸੂਹਾ: ਪੰਜਾਬ ਦੇ ਇਕ ਹੋਰ ਫ਼ੌਜੀ ਜਵਾਨ ਦੇ ਸ਼ਹੀਦ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਦਸੂਹਾ ਦੇ ਪਿੰਡ ਘਗਵਾਲ ਦਾ ਜਵਾਨ ਨਾਇਬ ਸੂਬੇਦਾਰ ਬਲਵੀਰ ਸਿੰਘ ਫ਼ੌਜ ਦੀ 13-ਮਹਾਰ ਬਟਾਲੀਅਨ ’ਚ ਤਾਇਨਾਤ ਸੀ।
ਇਹ ਵੀ ਪੜ੍ਹੋ: ਅੱਜ ਆਉਣਗੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ, 7.30 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
ਦਸਿਆ ਜਾ ਰਿਹਾ ਹੈ ਕਿ 41 ਸਾਲਾ ਬਲਵੀਰ ਸਿੰਘ ਵੀਰਵਾਰ ਨੂੰ ਅਪਣੀ 13-ਮਹਾਰ ਬਟਾਲੀਅਨ ਦੇ 3 ਜਵਾਨਾਂ ਨਾਲ ਸਿੱਕਮ ’ਚ ਡਿਊਟੀ ਦੌਰਾਨ ਇਕ ਪੋਸਟ ਤੋਂ ਦੂਜੀ ਪੋਸਟ ਵਲ ਗਸ਼ਤ ਕਰਦੇ ਜਾ ਰਹੇ ਸਨ। ਇਸ ਦੌਰਾਨ ਜ਼ਮੀਨ ਖਿਸਕਣ ਕਾਰਨ ਸਾਰੇ ਜਵਾਨ ਜ਼ਮੀਨਦੋਜ਼ ਹੋ ਗਏ। ਇਸ ਦੌਰਾਨ ਬਾਕੀਆਂ ਨੂੰ ਤਾਂ ਬਚਾਅ ਲਿਆ ਗਿਆ ਪਰ ਬਲਵੀਰ ਸਿੰਘ ਸ਼ਹੀਦ ਹੋ ਗਿਆ।
ਇਹ ਵੀ ਪੜ੍ਹੋ: ਕਰਨਾਟਕ ਵਿਧਾਨ ਸਭਾ ਚੋਣ ਨਤੀਜੇ : ਅੱਜ ਪਤਾ ਚਲੇਗਾ ਕਿਸ ਦੇ ਹੱਥ ਲੱਗੇਗੀ ਸੱਤਾ ਦੀ ਕੁੰਜੀ
ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਬਲਵੀਰ ਸਿੰਘ ਦੀ ਦੇਹ ਸ਼ਨਿਚਰਵਾਰ ਸ਼ਾਮ ਤਕ ਪਿੰਡ ਘਗਵਾਲ ਪਹੁੰਚਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਸ਼ਹੀਦ ਬਲਵੀਰ ਸਿੰਘ ਅਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਲੜਕੇ ਤੇ ਇਕ ਲੜਕੀ ਛੱਡ ਗਏ ਹਨ। ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਸ਼ਹੀਦ ਦੇ ਪਰਿਵਾਰ ਨਾਲ ਦੁਖ਼ ਸਾਂਝਾ ਕੀਤਾ ਹੈ।