ਦਾਤਰ ਨਾਲ ਕੀਤਾ ਪਿਉ-ਪੁੱਤਰ ਦਾ ਕਤਲ, ਮੁਲਜ਼ਮ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਸਿੱਧ ਕਵੀ ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿਖੇ ਪਿਉ-ਪੁੱਤਰ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਪ੍ਰਾਪਤ ਜਾਣਕਾਰੀ ...

Father and Son

ਜਲੰਧਰ/ਨਕੋਦਰ,ਪ੍ਰਸਿੱਧ ਕਵੀ ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿਖੇ ਪਿਉ-ਪੁੱਤਰ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਉਰਫ਼ ਲੱਖੂ ਨੇ ਅਪਣੇ ਘਰ ਪੂਰਨ ਸਿੰਘ ਨੂੰ ਬੁਲਾਇਆ ਉਸ ਨੇ ਕਮਰਾ ਬੰਦ ਕਰ ਕੇ ਪੂਰਨ ਸਿੰਘ ਨੂੰ ਬੰਦੀ ਬਣਾ ਲਿਆ ਅਤੇ ਬੜੀ ਬੇਰਹਿਮੀ ਨਾਲ ਉਸ ਦੇ ਸਿਰ ਅਤੇ ਗਰਦਨ ਤੇ ਦਾਤਰ ਨਾਲ ਅਨੇਕਾਂ ਵਾਰ ਕਰ ਦਿਤੇ ਅਤੇ ਬੜੀ ਬੇਰਹਿਮੀ ਨਾਲ ਕਤਲ ਕਰ ਦਿਤਾ।

ਜਦੋਂ ਪੂਰਨ ਸਿੰਘ ਅਪਣੇ ਘਰ ਵਾਪਸ ਨਾ ਪਹੁੰਚਿਆ ਤਾਂ ਉਸ ਦਾ ਸਪੁੱਤਰ ਸੰਦੀਪ ਸਿੰਘ ਉਰਫ਼ ਘੁੱਗੀ ਅਪਣੇ ਪਿਤਾ ਪੂਰਨ ਸਿੰਘ ਨੂੰ ਦੇਖਣ ਆਇਆ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੇ ਪਿਤਾ ਦਾ ਕਤਲ ਕਰ ਦਿਤਾ ਗਿਆ ਸੀ ਅਤੇ ਉਸ ਦੇ ਪਿਤਾ ਦੀ ਲਾਸ਼ ਖ਼ੂਨ ਨਾਲ ਲੱਥਪਥ ਸੀ। ਇਸ ਉਪਰੰਤ ਲਖਬੀਰ ਸਿੰਘ ਨੇ ਪੂਰਨ ਸਿੰਘ ਦੇ ਸਪੁੱਤਰ ਦਾ ਵੀ ਕਤਲ ਕਰ ਦਿਤਾ।

ਇੰਨੇ ਨੂੰ ਪੂਰਨ ਸਿੰਘ ਦੀ ਸਪੁੱਤਰੀ ਮਧੂ ਵੀ ਘਟਨਾ ਸਥਾਨ 'ਤੇ ਪੁੱਜੀ ਤਾਂ ਉਸ ਨੇ ਅਪਣੇ ਪਿਤਾ ਅਤੇ ਭਰਾ ਦੀਆਂ ਲਾਸ਼ਾਂ ਖ਼ੂਨ ਨਾਲ ਲੱਥਪਥ ਹੋਈਆਂ ਦੇਖੀਆਂ ਅਤੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ। ਰੌਲਾ ਸੁਣ ਕੇ ਆਸ ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਨਜ਼ਦੀਕੀ ਚੌਕੀ ਉਗੀ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਥਾਣਾ ਸਦਰ ਦੇ ਐਸਐਚਓ ਜਸਵਿੰਦਰ ਸਿੰਘ ਡੀਐਸਪੀ ਸ਼ਾਹਕੋਟ ਦਿਲਬਾਗ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ 'ਤੇ ਪਹੁੰਚੇ। 

ਉਨ੍ਹਾਂ ਨੇ ਕਾਤਲ ਲਖਵੀਰ ਸਿੰਘ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਅਪਣੇ ਕਬਜ਼ੇ ਵਿਚ ਲੈ ਲਈਆਂ। ਥਾਣਾ ਸਦਰ ਮੁਖੀ ਐਸਐਚਓ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂਂ ਦਸਿਆ ਕਿ ਕਾਤਲ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਹੈ ਉਨ੍ਹਾਂ ਦੀ ਤਫ਼ਤੀਸ਼ ਜਾਰੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।