ਨੀਲੇ ਕਾਰਡਾਂ ਨੂੰ ਲੈ ਪੰਜਾਬ ਸਰਕਾਰ 'ਤੇ ਭਖੇ Gulzar Singh Ranike

ਏਜੰਸੀ

ਖ਼ਬਰਾਂ, ਪੰਜਾਬ

ਗੁਲਜ਼ਾਰ ਸਿੰਘ ਰਣੀਕੇ ਐਸ.ਸੀ ਵਿੰਗ ਦੇ ਪੰਜਾਬ ਪ੍ਰਧਾਨ ਨਿਯੁਕਤ

Gulzar Singh Ranike Ration Cards Akali Dal SC Wing President

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਕੈਬਨਟਿ ਮੰਤਰੀ ਸ. ਗੁਲਜਾਰ ਸਿੰਘ ਰਣੀਕੇ ਨੂੰ ਐਸ.ਸੀ ਵਿੰਗ ਦਾ ਪੰਜਾਬ ਪ੍ਰਧਾਨ ਨਯੁਕਤ ਕਰਨ ਤੇ ਪਾਰਟੀ ਵਰਕਰਾਂ ਵੱਲੋਂ ਸ. ਗੁਲਜਾਰ ਸਿੰਘ ਰਣੀਕੇ ਦੇ ਨਵਾਸ ਤੇ ਪਹੁੰਚ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ. ਗੁਲਜਾਰ ਸਿੰਘ ਰਣੀਕੇ ਵੱਲੋਂ ਕਿਹਾ ਗਿਆ ਕਿ ਪਾਰਟੀ ਹਾਈ ਕਮਾਨ ਵੱਲੋਂ ਸੌਂਪੀ ਜ਼ਿੰਮੇਵਾਰ ਨੂੰ ਤਨਦੇਹੀ ਨਾਲ ਨਿਭਾਉੇਣ ਦੀ ਗੱਲ ਆਖੀ।

ਉੱਥੇ ਹੀ ਰਣੀਕੇ ਨੇ ਪੰਜਾਬ ਵਿਚ ਨੀਲੇ ਕਾਰਡਾਂ ਤੇ ਰਾਸ਼ਨ ਦੀ ਵੰਡ ਨੂੰ ਲੈ ਹੋ ਰਹੇ ਵਿਤਕਰੇ ਦਾ ਦੋਸ਼ ਪੰਜਾਬ ਸਰਕਾਰ 'ਤੇ ਮੜ੍ਹਿਆ। ਸ. ਗੁਲਜਾਰ ਸਿੰਘ ਰਣੀਕੇ ਦਾ ਕਹਿਣਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਦਿਲੋਂ ਧੰਨਵਾਦ ਕਰਦੇ ਹਨ। ਅੱਜ ਦੇ ਦੌਰ ਵਿਚ ਹਰ ਕਿਸੇ ਨੂੰ ਹਰ ਚੀਜ਼ ਦੀ ਲੋੜ ਹੈ। ਕਈਆਂ ਦੀ ਮੌਤ ਤਾਂ ਭੁੱਖ ਨਾਲ ਹੀ ਹੋ ਗਈ।

ਕਿਸੇ ਨੂੰ ਰੋਟੀ ਦੀ ਚਿੰਤਾ ਹੈ, ਕਿਸੇ ਨੂੰ ਪੈਸੇ ਦੀ, ਕਿਸੇ ਨੂੰ ਇਲਾਜ ਦੀ। ਉਹਨਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਪੱਖਪਾਤੀ ਅਤੇ ਧੜੇਬਾਜ਼ੀ ਤੋਂ ਉੱਤੇ ਉਠ ਕੇ ਗਰੀਬ ਲੋਕਾਂ ਦੀ ਬਾਂਹ ਫੜੇ। ਹਰ ਇਕ ਦੀ ਲੋੜ ਅਨੁਸਾਰ ਮਦਦ ਕੀਤੀ ਜਾਵੇ ਨਾ ਕਿ ਉਹਨਾਂ ਨਾਲ ਫਰਕ ਕਰਨਾ ਚਾਹੀਦਾ ਹੈ। ਉਹਨਾਂ ਨੂੰ ਪਤਾ ਚਲਿਆ ਹੈ ਕਿ ਅਕਾਲੀ ਦਲ ਪਾਰਟੀ ਦੇ ਲੋਕਾਂ ਦੇ ਕਾਰਡ  ਕੱਟ ਕੇ ਜਿਹਨਾਂ ਨੂੰ ਲੋੜ ਨਹੀਂ ਹੈ ਉਹਨਾਂ ਨੂੰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਜੋ ਕਿ ਬਿਲਕੁੱਲ ਹੀ ਗਲਤ ਹੈ।

ਜਿਹੜੀ ਦੇਣ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਹੈ ਉਸ ਨੂੰ ਹੁਣ ਦੁੱਖ ਦੀ ਘੜੀ ਵਿਚ ਚਲਦੀ ਰਹਿਣ ਦਿੰਦੇ। ਲੋਕਾਂ ਦਾ ਇਸ ਸਕੀਮ ਨਾਲ ਗੁਜ਼ਾਰਾ ਹੋਈ ਜਾਣਾ ਸੀ। ਅੱਜ ਦੇ ਹਾਲਾਤਾਂ ਵਿਚ ਪੰਜਾਬ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਇਸ ਦੇ ਨਾਲ ਹੀ ਮਜ਼ਦੂਰ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

ਪਰ ਸਰਕਾਰ ਲੋਕਾਂ ਨਾਲ ਬਿਲਕੁੱਲ ਹੀ ਧੱਕਾ ਕਰ ਰਹੀ ਹੈ। ਸਰਕਾਰ ਵੱਲੋਂ ਲੋਕਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ। ਲੋਕਾਂ ਨੇ ਪੂਰੇ ਦਿਲੋਂ ਪੰਜਾਬ ਸਰਕਾਰ ਨੂੰ ਬਣਾਇਆ ਸੀ ਤਾਂ ਕਿ ਸਰਕਾਰ ਉਹਨਾਂ ਦਾ ਸਾਥ ਦੇਵੇ ਪਰ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਕੋਈ ਨਵੀਂ ਮਿਸਾਲ ਪੇਸ਼ ਨਹੀਂ ਕੀਤੀ ਸਗੋਂ ਟੈਕਸ ਲਾ ਕੇ ਲੋਕਾਂ ਦੀਆਂ ਜੇਬਾਂ ਖਾਲ੍ਹੀ ਕੀਤੀਆਂ ਹਨ।

ਪੰਜਾਬ ਵਿਚ ਸਭ ਤੋਂ ਜ਼ਿਆਦਾ ਮਹਿੰਗੀ ਬਿਜਲੀ ਹੈ, ਟੈਕਸ ਵਧਾ ਦਿੱਤੇ ਗਏ, ਕਿਰਾਏ ਵੀ ਵਧਾਏ ਗਏ। ਸੋ ਦੇਖਿਆ ਜਾਵੇ ਤਾਂ ਸੂਬੇ ਵਚ ਨੀਲੇ ਕਾਰਡ ਕੱਟੇ ਜਾਣ ਕਾਰਨ ਲੱਖਾਂ ਲੋਕ ਸਰਕਾਰੀ ਸਹੂਲਤਾਂ ਤੋਂ ਵਾਂਝੇ ਹੋ ਕੇ ਰਹਿ ਗਏ ਹਨ। ਜੇ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਤਨਖਾਹਾਂ ਅੱਧੀਆਂ ਦਿੱਤੀਆਂ ਗਈਆਂ ਤੇ ਕਈਆਂ ਦੀਆਂ ਤਾਂ ਸਾਰੀਆਂ ਹੀ ਕਟਵਾ ਦਿੱਤੀਆਂ ਗਈਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।