ਸੂਰਾਂ ਦੀ ਸਫਾਈ ਕਰਕੇ ਰੋਜੀ ਰੋਟੀ ਚਲਾਉਂਦੇ ਇਸ ਪਰਿਵਾਰ ਨੂੰ ਹੈ ਤੁਹਾਡੀ ਮਦਦ ਦੀ ਲੋੜ

ਏਜੰਸੀ

ਖ਼ਬਰਾਂ, ਪੰਜਾਬ

ਅੱਜ ਤੱਕ ਨਹੀਂ ਬਣ ਸਕਿਆ ਕਮਰਾ

Poor Peoples Seek Help Home Collapse Government of Punjab

ਤਰਨਤਾਰਨ ਤਰਨਤਾਰਨ: ਜਿਲ੍ਹੇ ਦੇ ਪਿੰਡ ਕੱਦ ਗਿੱਲ ਵਿਖੇ ਇਕ ਲੋੜਵੰਦ ਪਰਿਵਾਰ ਬਾਰੇ ਪੱਤਾ ਲੱਗਾ ਸੀ ਕਿ ਵਿਕਲਾਂਗ ਪਰਿਵਾਰ ਕੁਲਵਿੰਦਰ ਸਿੰਘ ਪਤਨੀ ਬਲਜੀਤ ਕੋਰ ਦਾ ਕਮਰਾ ਜੋ ਦੋ ਮਰਲਿਆਂ ਵਿਚ ਬਣਿਆ ਹੋਇਆ ਸੀ ਕਰੀਬ 10 ਸਾਲ ਪਹਿਲਾਂ ਜ਼ਿਆਦਾ ਬਾਰਿਸ਼ ਹੋਣ ਕਰਕੇ ਡਿੱਗ ਗਿਆ ਸੀ ਸ਼ੋਸ਼ਲ ਮੀਡੀਆ ਤੇ ਪੋਸਟ ਕਾਫੀ ਵਾਇਰਲ ਹੋ ਰਹੀ ਸੀ।

ਪੱਤਰਕਾਰਾਂ ਦੀ ਟੀਮ ਨੇ ਉਹਨਾਂ ਤੱਕ ਪਹੁੱਚ ਕਰ ਕੇ ਉਸ ਪਰਿਵਾਰ ਨਾਲ ਗੱਲ ਕੀਤੀ ਪਰਿਵਾਰ ਦੇ ਮੁੱਖੀ ਨੇ ਦੱਸਿਆ ਕਿ ਮੇਰੀਆਂ ਤਿੰਨ ਧੀਆਂ ਤੇ ਇਕ ਪੁੱਤਰ ਹੈ ਜਿਸ ਨੂੰ ਗਰੀਬੀ ਕਰ ਕੇ ਉਹ ਪੜ੍ਹਾ ਵੀ ਨਾ ਸਕੇ, ਉਹ ਅੱਤ ਦੀ ਗਰੀਬੀ ਵਿੱਚੋਂ ਗੁਜ਼ਰ ਰਹੇ ਹਨ, ਕਿਰਾਏ ਦੇ ਘਰ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਹਨ।

ਇਸ ਸਮੇਂ ਮਕਾਨ ਦਾ ਕਿਰਾਇਆ ਦੇਣਾ ਵੀ ਔਖਾ ਹੋਇਆ ਹੈ, ਅਸੀਂ ਸਮਾਜ ਸੇਵੀ ਸੰਸਥਾ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਮੱਦਦ ਕੀਤੀ ਜਾਵੇ ਅਸੀਂ ਕਿਰਾਏ ਤੇ ਰਹਿ ਕੇ ਗੁਜ਼ਾਰਾ ਕਿਵੇਂ ਕਰੀਏ। ਉਹਨਾਂ ਅੱਗੇ ਦਸਿਆ ਕਿ ਉਹਨਾਂ ਦੇ ਘਰ ਦੀ ਛੱਤ ਕਾਨਿਆਂ ਦੀ ਸੀ ਤੇ ਮੀਂਹ ਜ਼ਿਆਦਾ ਆਉਣ ਕਰ ਕੇ ਛੱਤ ਡਿਗ ਗਈ।

ਇਸ ਵਿਚ ਉਹਨਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਥੋੜੀਆਂ ਬਹੁਤ ਸੱਟਾਂ ਲੱਗੀਆਂ ਸਨ। ਉਹ ਪਿੰਡ ਵਿਚ ਨਾਲੀਆਂ ਸਾਫ ਕਰਦੇ ਰਹੇ ਹਨ ਤੇ ਹੁਣ ਉਹ ਸੂਰਾਂ ਨੂੰ ਫੀਡ ਪਾਉਂਦੇ ਹਨ ਤੇ ਉਹਨਾਂ ਦੀ ਸਫਾਈ ਕਰਦੇ ਹਨ। ਜਿੱਥੇ ਉਹ ਇਹ ਮਜ਼ਦੂਰੀ ਕਰਦੇ ਹਨ ਉਹਨਾਂ ਨੇ ਕਮਰਾ ਦਿੱਤਾ ਕਿ ਜਦੋਂ ਤਕ ਉਹਨਾਂ ਦਾ ਆਪ ਦਾ ਕਮਰਾ ਨਹੀਂ ਬਣ ਜਾਂਦਾ ਉਦੋਂ ਤਕ ਉਹ ਉੱਥੇ ਰਹੀ ਜਾਣ।

ਉਹਨਾਂ ਦੀਆਂ ਬੇਟੀਆਂ ਵੱਲੋਂ ਕਿਹਾ ਗਿਆ ਕਿ ਉਹ ਜਦੋਂ ਜੰਡਿਆਲੇ ਰਹਿੰਦੇ ਸਨ ਤਾਂ ਉਹਨਾਂ ਨੂੰ ਸਕੂਲ ਵਿਚ ਦਾਖਲ ਨਹੀਂ ਕੀਤਾ ਗਿਆ ਕਿਉਂ ਕਿ ਉਹ ਕਿਰਾਏ ਦੇ ਘਰ ਤੇ ਰਹਿ ਰਹੇ ਸਨ। ਹੁਣ ਜਦ ਇੱਥੇ ਆ ਕੇ ਉਹਨਾਂ ਨੇ ਦਾਖਲੇ ਦੀ ਗੱਲ ਕੀਤੀ ਤਾਂ ਅਧਿਆਪਕਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਉਹਨਾਂ ਦਾ ਦਾਖਲਾ ਕਰ ਲੈਣਗੇ।

ਉਹਨਾਂ ਦੇ ਬੱਚੇ ਵੀ ਅਪਣੇ ਪਿਤਾ ਨਾਲ ਸੂਰਾਂ ਦੀ ਸਫਾਈ ਦਾ ਕੰਮ ਕਰਦੇ ਹਨ। ਉਹਨਾਂ ਦੇ ਬੱਚੇ ਪੜ੍ਹੇ ਲਿਖੇ ਨਹੀਂ ਹਨ। ਉਹ ਸੂਰਾਂ ਦੀ ਦੇਖ ਭਾਲ ਕਰ ਕੇ ਰੋਜ਼ੀ ਰੋਟੀ ਚਲ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।