ਧੀ ਦੇ ਪ੍ਰੇਮ ਸਬੰਧਾਂ ਤੋਂ ਦੁਖੀ ਪਿਉ ਨੇ ਚੁੱਕਿਆ ਖੌਫਨਾਕ ਕਦਮ, ਮਾਂ-ਧੀ ਨੂੰ ਦਿੱਤਾ ਨਹਿਰ ‘ਚ ਧੱਕਾ
ਮਾਂ ਦੀ ਲਾਸ਼ ਹੋ ਬਰਾਮਦ, ਬੇਟੀ ਦੀ ਲਾਸ਼ ਬਰਾਮਦ ਕਰਨ ਲਈ ਨਹਿਰ ਵਿਚ ਭੇਜੇ ਗਏ ਗੋਤਾਖੌਰ
ਅੰਮ੍ਰਿਤਸਰ ( ਰਾਜੇਸ਼ ਕੁਮਾਰ ਸੰਧੂ) ਮਾਮਲਾ ਅੰਮ੍ਰਿਤਸਰ ( Amritsar) ਦੇ ਬੋਹੜੂ ਨਹਿਰ ਦਾ ਹੈ ਜਿਥੇ ਬੀਤੀ ਰਾਤ ਅਸ਼ੋਕ ਕੁਮਾਰ ਨਾਮ ਦੇ ਵਿਅਕਤੀ ਨੇ ਆਪਣੀ ਹੀ 16 ਸਾਲਾ ਧੀ ਪਾਇਲ ਦੇ ਪ੍ਰੇਮ ਸਬੰਧਾਂ ਤੋਂ ਤੰਗ ਆ ਕੇ ਉਸਨੂੰ ਅਤੇ ਆਪਣੀ ਪਤਨੀ ਮਨਜੀਤ ਕੌਰ ਨੂੰ ਵਗਦੀ ਨਹਿਰ ਵਿਚ ਧੱਕਾ ਦੇ ਦਿੱਤਾ।
ਇਸਦੇ ਚੱਲਦੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦੀ ਪਤਨੀ ( wife) ਦੀ ਲਾਸ਼ ਵੀ ਨਹਿਰ ਵਿਚੋਂ ਬਰਾਮਦ ਕਰ ਲਈ ਗਈ ਹੈ ਪਰ ਉਸਦੀ 16 ਸਾਲਾ ਦੀ ਲੜਕੀ ਪਾਇਲ ਦੀ ਲਾਸ਼ ਨੂੰ ਲੱਭਣ ਵਾਸਤੇ ਪੁਲਿਸ ਵੱਲੋਂ ਗੋਤਾਖੋਰਾ ਦੀ ਮਦਦ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ: ਸੀਰੀਆ : ਹਸਪਤਾਲ 'ਤੇ ਮਿਜ਼ਾਈਲ ਹਮਲਾ, 13 ਦੀ ਮੌਤ ਤੇ ਕਈ ਜ਼ਖਮੀ
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਅੰਮ੍ਰਿਤਸਰ ( Amritsar) ਦਿਹਾਤੀ ਦੀ ਸਬ ਇੰਸਪੈਕਟਰ ਹਰਜਿੰਦਰ ਕੌਰ( Harjinder Kaur) ਨੇ ਦੱਸਿਆ ਕਿ ਅਸ਼ੋਕ ਕੁਮਾਰ ਅੰਮ੍ਰਿਤਸਰ ( Amritsar) ਦੇ ਸੁਲਤਾਨਵਿੰਡ ਰੋਡ ਦਾ ਰਹਿਣ ਵਾਲਾ ਹੈ ਜੋ ਆਪਣੀ 16 ਸਾਲਾ ਲੜਕੀ ਦੇ ਪ੍ਰੇਮ ਸਬੰਧਾਂ ਤੋਂ ਦੁੱਖੀ ਸੀ। ਜਦੋਂ ਉਹ ਆਪਣੀ ਪਤਨੀ ਅਤੇ ਲੜਕੀ ਨੂੰ ਪਿੰਡ ਸੁਰਸਿੰਘ ਲਿਜਾਣ ਲਈ ਘਰੋਂ ਤੁਰਿਆ ਤਾਂ ਰਸਤੇ ਵਿਚ ਆਉਂਦੀ ਬੋਹੜੂ ਨਹਿਰ ਵਿਚ ਦੋਵਾਂ ਨੂੰ ਧੱਕਾ ਦੇ ਦਿੱਤਾ।
ਇਹ ਵੀ ਪੜ੍ਹੋ: ਦਿੱਲੀ ਸਰਕਾਰ ਨੇ ਲੱਗੀਆਂ ਪਾਬੰਦੀਆਂ 'ਚ ਦਿੱਤੀ ਢਿੱਲ, ਕੱਲ੍ਹ ਤੋਂ ਖੁੱਲ੍ਹਣਗੇ ਦੁਕਾਨਾਂ ਤੇ ਮਾਲ
ਜਿਸਨੂੰ ਉਸਦੇ ਘਰਦਿਆਂ ਵੱਲੋਂ ਥਾਣਾ ਬੀ ਡਵੀਜਨ ਵਿਚ ਫੜਾ ਦਿੱਤਾ ਗਿਆ ਸੀ ਜਿਸਨੂੰ ਅਸੀਂ ਉਥੋਂ ਗਿਰਫਤਾਰ ਕਰਕੇ ਪੁਛ ਗਿੱਛ ਕੀਤੀ ਤੇ ਉਸਦੀ ਪਤਨੀ ਮਨਜੀਤ ਕੌਰ ਦੀ ਲਾਸ਼ ਬਰਾਮਦ ਕਰ ਲਈ ਅਤੇ ਉਸਦੀ 16 ਸਾਲ ਦੀ ਬੇਟੀ ਦੀ ਲਾਸ਼ ਬਰਾਮਦ ਕਰਨ ਲਈ ਨਹਿਰ ਵਿਚ ਗੋਤਾਖੌਰ ਭੇਜੇ ਜਾ ਰਹੇ ਹਨ। ਪਾਣੀ ਦੇ ਤੇਜ ਬਚਾਅ ਦੇ ਕਾਰਨ ਲੜਕੀ ਦੀ ਲਾਸ਼ ਲੱਭਣ ਵਿਚ ਮੁਸ਼ਕਿਲ ਆ ਰਹੀ ਹੈ ਜਲਦ ਉਸਦੀ ਭਾਲ ਕਰ ਲਈ ਜਾਵੇਗੀ।