ਜੈਤੋ: ਪੰਜਾਬ `ਚ ਦਿਨੋ ਦਿਨ ਖੁਦਕੁਸ਼ੀਆਂ ਦਾ ਕਹਿਰ ਵਧ ਰਿਹਾ ਹੈ। ਪਿਛਲੇ ਕੁਝ ਸਮੇ ਤੋਂ ਅਨੇਕਾਂ ਹੀ ਜਵਾਨਾਂ ਨੇ ਇਸ ਦਲਦਲ `ਚ ਫਸ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ। ਜਿਥੇ ਪੰਜਾਬ ਦੀ ਜਵਾਨੀ ਨਸਿਆ `ਚ ਦੀ ਬਿਮਾਰੀ ਨਾਲ ਘਿਰੀ ਹੋਈ ਹੈ, ਉਥੇ ਹੀ ਦੇਸ਼ ਦਾ ਅੰਨਦਾਤਾ ਕਿਹਾ ਜਾਣ ਵਾਲਾ ਪੰਜਾਬ ਦਾ ਕਿਸਾਨ ਕਰਜੇ ਤੋਂ ਤੰਗ ਆ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਰਹੇ ਹਨ।
ਪੰਜਾਬ ਨੂੰ ਇਹਨਾਂ ਸਮੱਸਿਆਵਾਂ ਨੂੰ ਐਨਾ ਕੁ ਘੇਰ ਰੱਖਿਆ ਹੈ ਕੇ ਇਸ ਦਲਦਲ `ਚ ਨਿਕਲਣਾ ਹੁਣ ਬਹੁਤ ਔਖਾ ਹੈ। ਪੰਜਾਬ ਦੀਆਂ ਸਰਕਾਰਾਂ ਵੀ ਇਹਨਾਂ ਮਾਮਲਿਆਂ ਨੂੰ ਠੱਲ ਪਾਉਣ ਲਈ ਨਾਕਾਮਯਾਬ ਹੋ ਰਹੀਆਂ ਹਨ। ਪੰਜਾਬ ਦੇ ਕਿਸਾਨ ਦਿਨ ਬ ਦਿਨ ਕਰਜ਼ੇ ਦੇ ਕਰਕੇ ਹੀ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਰਹੇ ਹਨ। ਅਜਿਹੀ ਇਕ ਘਟਨਾ ਪੰਜਾਬ ਦੇ ਫਰੀਦਕੋਟ ਜਿਲ੍ਹੇ ਦੇ ਕੋਟਕਪੂਰਾ ਹਲਕਾ `ਚ ਸਾਹਮਣੇ ਆਈ ਹੈ ,ਜਿਥੇ ਇਕ ਕਿਸਾਨ ਨੇ ਕਰਜੇ ਤੋਂ ਤੰਗ ਆ ਕੇ ਰੇਲਗੱਡੀ ਦੇ ਹੇਠਾਂ ਆ ਕੇ ਮੌਤ ਨੂੰ ਗਲੇ ਲਗਾ ਲਿਆ ।
ਮ੍ਰਿਤਕ ਦੀ ਪਛਾਣ ਬਲਵੀਰ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਰਾਮੂਵਾਲਾ ਦਾ ਰਹਿਣ ਵਾਲਾ ਹੈ। ਕਿਸਾਨ ਬਲਵੀਰ ਸਿੰਘ ਖਾਲਸਾ ( 55 ) ਪੁੱਤ ਬੰਤ ਸਿੰਘ ਨਿਵਾਸੀ ਪਿੰਡ ਰਾਮੂਵਾਲਾ ਨੇ ਪ੍ਰਾਇਵੇਟ ਅਤੇ ਸਰਕਾਰੀ ਕਰਜਾਂ ਤੋਂ ਦੁਖੀ ਹੋ ਕੇ ਅੱਜ ਸਵੇਰੇ ਕਰੀਬ 7 ਵਜੇ ਬਠਿੰਡਾ ਤੋਂ ਫਿਰੋਜਪੁਰ ਨੂੰ ਜਾਣ ਵਾਲੀ ਪੈਸੇਂਜਰ ਗੱਡੀ ਦੇ ਅੱਗੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਕਰਜੇ ਦੇ ਕਾਰਨ ਮਰਨੇ ਵਾਲੇ ਕਿਸਾਨਾਂ ਦੀ ਗਿਣਤੀ ਵਿੱਚ ਇਕ ਹੋਰ ਵਾਧਾ ਹੋ ਗਿਆ।
ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਦੇ ਕਰਮਚਾਰੀ ਅਤੇ ਮ੍ਰਿਤਕ ਦੇ ਘਰ ਵਾਲੇ ਵੀ ਪਹੁੰਚ ਗਏ। ਰੇਲਵੇ ਪੁਲਿਸ ਚੌਕੀ ਜੈਤੋ ਇੰਚਾਰਜ ਜਗਰੂਪ ਸਿੰਘ ਅਤੇ ਹਵਲਦਾਰ ਹਰਜੀਤ ਸਿੰਘ ਨੇ ਬਣਦੀ ਕਾਰਵਾਈ ਕਰਨ ਦੇ ਉਪਰੰਤ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਲੋਂ ਪੋਸਟਮਾਰਟਮ ਕਰਵਾਉਣ ਲਈ ਭੇਜ ਦਿਤਾ ਹੈ, `ਤੇ ਬਾਅਦ `ਚ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ। ਦਸ ਦੇਈਏ ਕੇ ਮ੍ਰਿਤਕ ਕਿਸਾਨ ਬਲਵੀਰ ਸਿੰਘ ਖਾਲਸਾ ਆਪਣੇ ਪਿੱਛੇ ਆਪਣੀ ਮਾਤਾ, ਪਤਨੀ , ਪੁਤ ਅਤੇ ਦੋ ਅਣਵਿਆਹੀਆਂ ਬੇਟੀਆਂ ਨੂੰ ਛੱਡ ਗਿਆ ।