Baljinder Jindu ਦੇ ਵਿਰੋਧ ਵਾਲੀ ਮਹਿਲਾ ਨੇ ਆਪਣੇ Medical Store ਦਾ ਨਾਂ ਰੱਖਿਆ 'ਤੇਰਾ ਹੀ ਤੇਰਾ'

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਅਪਣੀ ਇਕ ਵੀਡੀਓ ਜਾਰੀ ਕੀਤੀ...

Medicines Scams Guru Nanak Modikhana Dr Gurpreet Kaur

ਅੰਮ੍ਰਿਤਸਰ: ਪਿਛਲੇ ਮਹੀਨੇ ਲੁਧਿਆਣਾ ਵਿਚ ਬਲਜਿੰਦਰ ਸਿੰਘ ਜਿੰਦੂ ਨਾਮੀ ਵਿਅਕਤੀ ਵੱਲੋਂ ਮੋਦੀਖਾਨਾ ਦੇ ਨਾਮ ਹੇਠ ਇਕ ਮੈਡੀਕਲ ਸਟੋਰ ਖੋਲ੍ਹਿਆ ਗਿਆ ਸੀ। ਇਹ ਦਾਅਵਾ ਕੀਤਾ ਗਿਆ ਸੀ ਮੈਡੀਕਲ ਸਟੋਰਾਂ ਵੱਲੋਂ ਵੱਡੇ ਪੱਧਰ ਤੇ ਮਰੀਜ਼ਾਂ ਦੀ ਲੁੱਟ ਕੀਤੀ ਜਾਂਦੀ ਹੈ। ਜਦੋਂ ਕਿ ਦਵਾਈ ਪ੍ਰਿੰਟ ਰੇਟ ਤੋਂ ਵੀ ਤਿੰਨ ਗੁਣਾ ਘਟ ਇਕ ਮੈਡੀਕਲ ਸਟੋਰ ਵਾਲੇ ਨੂੰ ਪੈਂਦੀ ਹੈ।

ਇਸ ਸਬੰਧੀ ਜਿੱਥੇ ਜਿੰਦੂ ਦੇ ਹੱਕ ਵਿਚ ਇਕ ਲਹਿਰ ਵੀ ਸਥਾਪਿਤ ਹੋਈ ਸੀ ਉੱਥੇ ਹੀ ਕੁੱਝ ਕੈਮਿਸਟਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ। ਉਸੇ ਵਿਰੋਧਕਰਤਾ ਵਿਚੋਂ ਇਕ ਡਾ. ਗੁਰਪ੍ਰੀਤ ਕੌਰ ਨਾਲ ਸਪੋਕਸਮੈਨ ਟੀਮ ਵੱਲੋਂ ਗੱਲਬਾਤ ਕੀਤੀ ਗਈ। ਉਹ ਅੰਮ੍ਰਿਤਸਰ ਵਿਚ ਪ੍ਰੀਤ ਕਲੀਨਿਕ ਨਾਂ ਹੇਠ ਅਪਣਾ ਕਲੀਨਿਕ ਚਲਾਉਂਦੇ ਹਨ।

ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਅਪਣੀ ਇਕ ਵੀਡੀਓ ਜਾਰੀ ਕੀਤੀ ਸੀ ਕਿ ਜੇ ਜਿੰਦੂ ਚਾਹੁੰਦੇ ਹਨ ਕਿ ਉਹ ਲੋਕਾਂ ਨੂੰ ਦਵਾਈ ਘਟ ਰੇਟ ਤੇ ਦੇਣ ਪਰ ਉਹਨਾਂ ਨੂੰ ਇਹ ਵੀ ਹੱਕ ਨਹੀਂ ਹੈ ਕਿ ਉਹ ਦੂਜੇ ਮੈਡੀਕਲ ਸਟੋਰ ਦੇ ਮਾਲਕ ਜਾਂ ਡਾਕਟਰ ਹਨ ਉਹਨਾਂ ਤੇ ਸੋਸ਼ਣਬਾਜ਼ੀ ਨਾ ਕਰਨ।

ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਬਲਜਿੰਦਰ ਸਿੰਘ ਨੇ ਜਦੋਂ ਸੋਸ਼ਲ ਮੀਡੀਆ ਤੇ ਅਪਣੀ ਵੀਡੀਓ ਅਪਲੋਡ ਕੀਤੀ ਸੀ ਉਸ ਸਮੇਂ ਉਹਨਾਂ ਨੇ ਜੈਨੇਰਿਕ ਦੀਆਂ 5 ਕੁ ਡਿਵੀਜ਼ਨ ਦਿਖਾਈਆਂ ਸਨ ਪਰ ਇਸ ਨਾਲ ਕੋਈ ਰੌਲਾ ਨਹੀਂ ਪਿਆ ਪਰ ਉਹਨਾਂ ਨੇ ਵੀਡੀਓ ਵਿਚ ਕਿਹਾ ਕਿ ਜਿੰਨੇ ਵੀ ਮੈਡੀਕਲ ਸਟੋਰਾਂ ਵਾਲੇ ਹਨ ਉਹ ਸਭ ਚੋਰ ਹਨ, ਲੁਟੇਰੇ ਹਨ। ਉਹਨਾਂ ਨੇ ਬਲਜਿੰਦਰ ਸਿੰਘ ਨੂੰ ਇਹ ਬੇਨਤੀ ਕੀਤੀ ਸੀ ਕਿ ਉਹ 3 ਪ੍ਰੋਡਕਟ ਐਥੀਕਲ ਦੇ ਵੀ ਦਿਖਾਉਣ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਇਹਨਾਂ ਵਿਚ ਫਰਕ ਕੀ ਹੈ।

ਜਿਵੇਂ ਉਹਨਾਂ ਨੇ ਚੋਰ ਕਿਹਾ ਪਰ ਸਾਰੇ ਚੋਰ ਨਹੀਂ ਹੁੰਦੇ ਤੇ ਨਾ ਹੀ ਲੁਟੇਰੇ ਹੁੰਦੇ ਹਨ। ਉਹ ਮੋਦੀਖਾਨੇ ਦੇ ਖਿਲਾਫ ਨਹੀਂ ਹਨ ਸਗੋਂ ਉਹ ਖੁਦ ਵੀ ਚਾਹੁੰਦੇ ਹਨ ਕਿ ਅਜਿਹੇ ਮੋਦੀਖਾਨੇ ਹੋਰ ਵੀ ਥਾਵਾਂ ਤੇ ਖੋਲ੍ਹੇ ਜਾਣ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਜੇ ਉਹ ਸੇਵਾ ਕਰਨਾ ਚਾਹੁੰਦੇ  ਵੀ ਹਨ ਤਾਂ ਲੋਕਾਂ ਨੂੰ ਛੋਟੀ-ਵੱਡੀ ਕੀਮਤ ਬਾਰੇ ਵੀ ਜਾਣੂ ਕਰਵਾਉਣਾ ਚਾਹੀਦਾ ਹੈ। ਹੁਣ ਉਹਨਾਂ ਨੇ ਵੀ ਅਪਣੇ ਕਲੀਨਿਕ ਦਾ ਨਾਮ ‘ਤੇਰਾ ਹੀ ਤੇਰਾ’ ਰੱਖ ਲਿਆ ਹੈ।

ਉਹਨਾਂ ਨੇ ਰਾਸ਼ਨ ਤੇ ਦਵਾਈਆਂ ਦੀ ਸੇਵਾ ਕੀਤੀ ਹੈ ਤੇ ਦਵਾਈਆਂ ਦੇ ਰੇਟ ਪਹਿਲਾਂ ਨਾਲੋਂ ਘਟ ਰੱਖੇ। ਉਹਨਾਂ ਨੇ ਹੁਣ ਜਿਹੜੀ ਸੇਵਾ ਸ਼ੁਰੂ ਕੀਤੀ ਹੈ ਉਸ ਵਿਚ ਉਹ ਮਾਰਜ਼ਨ ਲਗਾਉਣਗੇ ਪਰ ਕੰਟਰੋਲ ਰੇਟ ਤੇ। ਜਿਵੇਂ ਜੇ ਉਹਨਾਂ ਨੂੰ 10 ਦੀ ਦਵਾਈ ਮਿਲਦੀ ਹੈ ਤਾਂ ਉਹ ਉਸ ਤੇ 5 ਰੁਪਏ ਜ਼ਰੂਰ ਕਮਾਉਣਗੇ। ਉਹ ਮੋਦੀਖਾਨੇ ਦਾ ਵਿਰੋਧ ਨਹੀਂ ਕਰਦੇ ਸਗੋਂ ਉਹ ਇਸ ਦੇ ਉਲਟ 5 ਤੋਂ 10 ਰੁਪਏ ਤਕ ਦੇ ਮਾਰਜ਼ਨ ਸੇਵਾ ਸ਼ੁਰੂ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।