ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਲਿਆ ਫਾਹਾ, ਸਿਰ ’ਤੇ ਸੀ ਸਾਢੇ ਅੱਠ ਲੱਖ ਰੁਪਏ ਕਰਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੱਤਾਂ ਤੋਂ ਅਪਾਹਜ ਸੀ ਮ੍ਰਿਤਕ

File Photo


 

ਮੋਗਾ: ਪੁਲਿਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਠੱਠੀ ਭਾਈ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ 40 ਸਾਲਾ ਹਰਜਿੰਦਰ ਸਿੰਘ ਪੁੱਤਰ ਛਿੰਦਰ ਸਿੰਘ ਕਿੰਗਰਾ, ਲੱਤਾਂ ਤੋਂ ਅਪਾਹਜ ਸੀ। ਉਹ ਢਾਈ ਏਕੜ ਦੀ ਖ਼ੇਤੀ ਦੇ ਸਹਾਰੇ ਅਪਣੇ ਪ੍ਰਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।

ਇਹ ਵੀ ਪੜ੍ਹੋ: ਦੋ ਦਿਨ ਦੇ ਦੌਰੇ ’ਤੇ ਫਰਾਂਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ; ਦਿਤਾ ਗਿਆ ਗਾਰਡ ਆਫ਼ ਆਨਰ

ਮ੍ਰਿਤਕ ਦੇ ਪ੍ਰਵਾਰ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਨੇ ਬੈਂਕ ਤੋਂ ਕਰਜ਼ੇ ਦੀ ਵੱਡੀ ਰਕਮ ਲਈ ਸੀ, ਜਿਸ ਦੇ ਚਲਦਿਆਂ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਇਸ ਦੇ ਚਲਦਿਆਂ ਹਰਜਿੰਦਰ ਸਿੰਘ ਨੇ ਖੇਤ ਵਾਲੀ ਕੋਠੜੀ ਦੇ ਨਾਲ ਲੱਗੇ ਬਿਜਲੀ ਦੇ ਖੰਭੇ ਨਾਲ ਫਾਹਾ ਲੈ ਲਿਆ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਹਰਜਿੰਦਰ ਸਿੰਘ ਸਿਰ ਇਕ ਨਿਜੀ ਬੈਂਕ ਦਾ ਲਗਭਗ ਸਾਢੇ ਅੱਠ ਲੱਖ ਰੁਪਏ ਦੇ ਕਰੀਬ ਕਰਜ਼ਾ ਸੀ।