ਫਤਿਹਗੜ੍ਹ ਸਾਹਿਬ 'ਚ 2 ਦਿਨ ਪਹਿਲਾਂ ਹੜ੍ਹ ਦੇ ਪਾਣੀ 'ਚ ਰੁੜ੍ਹੇ ਬੱਚੇ ਦੀ ਮਿਲੀ ਲਾਸ਼
ਕਿਸੇ ਨੂੰ ਬਚਾਉਣ ਲਈ ਮ੍ਰਿਤਕ ਲੜਕੇ ਨੇ ਪਾਣੀ ਵਿਚ ਮਾਰੀ ਸੀ ਛਾਲ
ਫ਼ਤਹਿਗੜ੍ਹ ਸਾਹਿਬ : ਪੰਜਾਬ 'ਚ ਆਈ ਕੁਦਰਤ ਆਫ਼ਤ ਨਾਲ ਇਕ ਹੋਰ ਮੌਤ ਹੋ ਗਈ ਹੈ। ਦੋ ਦਿਨ ਪਹਿਲਾਂ ਪਾਣੀ ਵਿਚ ਰੁੜ੍ਹੇ ਨੌਜਵਾਨ ਦੀ ਫ਼ਤਹਿਗੜ੍ਹ ਸਾਹਿਬ ਦੀ ਵਿਸ਼ਵਕਰਮਾ ਕਲੋਨੀ ਵਿਚੋਂ ਲਾਸ਼ ਬਰਾਮਦ ਹੋਈ ਸੀ। 17 ਸਾਲਾ ਗੁੱਡੂ ਨਾਂ ਦੇ ਇਸ ਨੌਜਵਾਨ ਦੀ ਲਾਸ਼ ਪਾਣੀ 'ਚ ਤੈਰਦੀ ਹੋਈ ਮਿਲੀ। ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਗੁਰਦਾਸਪੁਰ 'ਚ ਹੜ੍ਹ ਰੋਕੂ ਪ੍ਰਬੰਧਾਂ ਬਾਰੇ ਕੀਤੀ ਰੀਵਿਊ ਮੀਟਿੰਗ
ਪੁੱਤ ਦੀ ਲਾਸ਼ ਨੂੰ ਦੇਖ ਕੇ ਮਾਂ ਦੇ ਹੰਝੂ ਨਹੀਂ ਰੁਕ ਰਹੇ ਸਨ। ਇਸ ਦੁੱਖ ਦੀ ਘੜੀ ਵਿਚ ਗੁੱਡੂ ਦੀ ਮਾਤਾ ਦੇਵੀ ਨੇ ਕਿਹਾ ਕਿ ਉਹ ਪੰਜਾਬ ਵਿਚ ਕਮਾਈ ਕਰਨ ਆਏ ਸਨ ਪਰ ਹੜ੍ਹ ਵਿਚ ਆਪਣਾ ਬੱਚਾ ਗੁਆ ਬੈਠੇ ਹਨ। ਉਸ ਦੇ ਪੁੱਤਰ ਨੇ ਕਿਸੇ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿਤੀ ਸੀ ਪਰ ਉਹ ਖੁਦ ਹੀ ਰੁੜ੍ਹ ਗਿਆ। ਗੁੱਡੂ ਹੀ ਆਪਣੇ ਪਰਿਵਾਰ ਦਾ ਇਕੋ ਇੱਕ ਸਹਾਰਾ ਸੀ। ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਚਾਰ ਦਿਨ ਪਹਿਲਾਂ ਸਤਲੁਜ ਦਰਿਆ 'ਚ ਰੁੜ੍ਹੇ ਬਜ਼ੁਰਗ ਵਿਅਕਤੀ ਦੀ ਮਿਲੀ ਲਾਸ਼
ਗੁੱਡੂ ਦੇ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੈ। ਪਰਿਵਾਰ ਦੇ ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਸਮਾਜ ਸੇਵੀ ਉਨ੍ਹਾਂ ਦੀ ਮਦਦ ਲਈ ਅੱਗੇ ਆਏ। ਮ੍ਰਿਤਕ ਦੇ ਅੰਤਿਮ ਸਸਕਾਰ ਵਿਚ ਸਹਾਇਤਾ ਕੀਤੀ। ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਸ਼ਾਸਨ-ਸਰਕਾਰ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ।