ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਦੌੜਿਆ ਲੁਧਿਆਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਦੇ ਅੰਦਰ ਲੰਘ ਰਹੇ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਲਾਈਫ਼ ਲਾਈਨ ਫ਼ਾਉਡੇਂਸ਼ਨ ਲੁਧਿਆਣਾ ਵਲੋਂ ਤਿੰਨ ਕਿੱਲੋਮੀਟਰ ਦੌੜ ਦਾ ਆਯੋਜਨ ਕੀਤਾ ਗਿਆ............

Buddha Nala

ਲੁਧਿਆਣਾ : ਸ਼ਹਿਰ ਦੇ ਅੰਦਰ ਲੰਘ ਰਹੇ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਲਾਈਫ਼ ਲਾਈਨ ਫ਼ਾਉਡੇਂਸ਼ਨ ਲੁਧਿਆਣਾ ਵਲੋਂ ਤਿੰਨ ਕਿੱਲੋਮੀਟਰ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਉਚੇਚੇ ਤੌਰ 'ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਾਲੇ, ਪੰਜਾਬੀ ਕਾਲਕਾਰ ਗੁਰਪ੍ਰੀਤ ਸਿੰਘ ਘੁੱਗੀ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸਕੂਲਾਂ, ਕਾਲਜਾਂ ਦੇ ਪ੍ਰਬੰਧਕ ਅਤੇ ਬੱਚਿਆਂ ਨੇ ਭਾਗ ਲਿਆ । ਇਹ ਦੌੜ ਬੁੱਢੇ ਨਾਲੇ ਨੂੰ ਮੁੜ ਤੋਂ ਬੁੱਢਾ ਦਰਿਆ ਬਣਾਉਣ ਲਈ ਆਯੋਜਨ ਕੀਤੀ ਗਈ। 

ਜਿਸ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਨੇ ਕਿਹਾ ਹੈ ਕਿ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫ਼ਾਈ ਲਈ ਲੋਕਾਂ ਨੂੰ ਪ੍ਰੇਰਿਤ ਕਰਕੇ ਇਸ ਦਿਸ਼ਾ ਵਲ ਤੋਰਿਆ ਜਾਵੇ ਕਿ ਇਹ ਬੁੱਢਾ ਨਾਲ ਪ੍ਰਦੂਸ਼ਣ ਮੁਕਤ ਬਣਾਉਣਾ ਹੈ । ਇਸ ਵਿਚ ਜ਼ਹਿਰੀਲੇ ਰਸਾਇਨ ਨਾਜਾਇਜ਼ ਤੌਰ 'ਤੇ ਜੋ ਸੁੱਟੇ ੇਜਾ ਰਹੇ ਹਨ ਉਨ੍ਹਾਂ ਨੂੰ ਰੋਕਿਆ ਜਾਵੇ। ਇਸ ਮੌਕੇ ਗੁਰਪ੍ਰੀਤ ਸਿੰਘ ਘੁਗੀ ਨੇ ਕਿਹਾ ਹੈ ਕਿ ਬੁੱਢੇ ਦਰਿਆ ਦੀ ਸਫ਼ਾਈ ਦਾ ਕੰਮ ਲੁਧਿਆਣਾ ਤੋਂ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਪੰਜਾਬ ਦੇ ਬਾਕੀ ਜ਼ਿਲ੍ਹਿਆ ਵਿਚ ਵੀ ਇਸੇ ਤਰਾਂ੍ਹ ਸਫ਼ਾਈ ਅਭਿਆਨ ਚਲਾ ਕੇ ਪ੍ਰਦੂਸ਼ਣ ਮੁਕਤ ਕੀਤਾ ਜਾਵੇਗਾ।

ਘੁੱਗੀ ਨੇ ਕਿਹਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਇਸ ਤਰਾਂ੍ਹ ਦਾ ਕਦਮ ਚੁੱਕ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ । ਇਸ ਮੌਕੇ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਬੁੱਢੇ ਨਾਂਲੇ ਦੇ ਪ੍ਰਾਜੈਕਟ ਨੂੰ ਆਪਣੇ ਹੱਥਾਂ ਵਿਚ ਲਿਆ ਹੋਇਆ ਹੈ ਇਸਨੂੰ ਅੰਜਾਮ ਤਕ ਪਹੁੰਚਾਉਣ ਲਈ ਪੂਰੀ ਤਰਾਂ੍ਹ ਨਾਲ ਕੰਮ ਕਰ ਰਹੇ ਹਾਂ। ਲੋਕ ਇੰਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਬੁੱਢੇ ਨਾਲੇ ਦੀ ਸਫ਼ਾਈ ਲਈ ਉਹ ਬਹੁਤ ਗੰਭੀਰ ਹਨ ਜੋ ਕਿ ਪ੍ਰਦੂਸ਼ਿਤ ਹੋ ਚੁੱਕਿਆ ਹੈ ਇਸਨੂੰ ਸਾਫ਼ ਕਰਨ ਲਈ ਹਾਈ ਕੋਰਟ ਵੀ ਜਾਣਾ ਪਿਆ ਤਾਂ ਜਾ ਕੇ ਰਹਿਣਗੇ।

ਲਾਈਫ਼ ਲਾਈਨ ਫ਼ਾਉਡੇਂਸ਼ਨ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਧੀਆਂ ਬਚਾਉ, ਰੁੱਖ ਲਗਾਉ, ਪਾਣੀ ਦਾ ਸਤਿਕਾਰ ਕਰੋ, ਵਾਤਾਵਰਣ ਦੀ ਰੱਖਿਆ, ਜੀਵਨ ਦੀ ਸੁਰੱਖਿਆ, ਪਲਾਸਟਿਕ ਦੀ ਵਰਤੋ ਘਟਾਉ, ਪਾਣੀ ਨੂੰ ਗੰਦਾ ਹੋਣ ਤੋ ਬਚਾਉ, ਰੁੱਖ ਲਗਾਉ, ਪੰਜਾਬ ਬਚਾਉ ਵਰਗੇ ਬੈਨਰ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਸੀ । ਦੌੜ ਵਿਚ ਭਾਗ ਲੈਣ ਆਏ ਲੋਕਾਂ ਦੇ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਹੋਏ ਸਨ । ਇਸ ਮੋਕੇ ਤੇ ਅਕਾਲੀ ਦੱਲ ਦੇ ਜ਼ਿਲਾ੍ਹ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।

ਇਸ ਮੌਕੇ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫੀਕੋ ਇੰਡ:, ਰਕੇਸ਼ ਪਾਂਡੇ ਵਿਧਾਇਕ ਹਲਕਾ ਉੱਤਰੀ, ਸੰਜੈ ਤਲਵਾੜਾ ਵਿਧਾਇਕ ਹਲਕਾ ਪੂਰਬੀ, ਪਰਵੀਨ ਬਾਂਸਲ ਜਨਰਲ ਸਕੱਤਰ  ਭਾਜਪਾ ਪੰਜਾਬ, ਡਾ: ਬੀਬੀ ਇੰਦਰਜੀਤ ਕੋਰ ਮੁੱਖੀ ਪਿੰਗਲਵਾੜਾ, ਅੰਮ੍ਰਿਤਸਰ, ਪ੍ਰਿਤਪਾਲ ਸਿੰਘ ਪਾਲੀ ਮੁੱਖ ਸੇਵਾਦਾਰ ਗੁਰ: ਦੁੱਖ ਨਿਵਾਰਨ ਸਾਹਿਬ, ਸਰਦਾਰਾ ਸਿੰਘ ਜੋਹਲ, ਰਣਧੀਰ ਸਿੰਘ ਸੀਬੀਆ, ਗੁਰਪ੍ਰੀਤ ਸਿੰਘ ਬੱਬਲ ਮੀਤ ਪ੍ਰਧਾਨ, ਡਾ: ਅਸ਼ਵਨੀ ਪਾਸੀ ਜਿਲਾ੍ਹ ਜਨਰਲ ਸਕੱਤਰ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ, ਗੁਰਮੇਲ ਸਿੰਘ ਜੱਜੀ ਕੌਸਲਰ, ਅਨਿਲ ਮਲਹੋਤਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੁਧਿਆਣਾ ਵਾਸੀ ਇਸ ਦੌੜ ਵਿਚ ਸ਼ਾਮਲ ਸਨ ।