ਸੋਸ਼ਲ ਮੀਡੀਆ ਉਪਰ ਚੱਲੀ ਬੁੱਢੇ ਨਾਲੇ ਦੀ ਸਫ਼ਾਈ ਮੁਹਿੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਾਨਗਰ ਦਾ ਬੁੱਢਾ ਨਾਲਾ ਜੋ ਹੁਣ ਗੰਦੇ ਨਾਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਦੇ ਲੋਕਾਂ ਲਈ ਸਾਫ਼ ਪਾਣੀ ਲੈ ਕੇ ਚੱਲਣ ਵਾਲਾ............

Buddha Nala

ਲੁਧਿਆਣਾ : ਮਹਾਨਗਰ ਦਾ ਬੁੱਢਾ ਨਾਲਾ ਜੋ ਹੁਣ ਗੰਦੇ ਨਾਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਦੇ ਲੋਕਾਂ ਲਈ ਸਾਫ਼ ਪਾਣੀ ਲੈ ਕੇ ਚੱਲਣ ਵਾਲਾ ਇਹ ਨਾਲਾ ਅੱਜ ਸਮੇ ਦੀਆਂ ਸਰਕਾਰਾਂ ਦੀ ਅਣਦੇਖੀ ਅਤੇ ਲੋਕਾਂ ਦੀ ਬੇਪਰਵਾਹੀ ਕਾਰਨ ਅੱਜ ਇੰਨਾ ਪ੍ਰਦੂਸ਼ਤ ਹੋ ਗਿਆ ਹੈ ਕਿ ਇਸ ਨੂੰ ਲੋਕ ਗੰਦੇ ਨਾਲੇ ਦੇ ਨਾਮ ਨਾਲ ਜਾਣਨ ਲੱਗ ਗਏ ਹਨ। ਭਾਵੇਂ ਇਸ ਨੂੰ ਸਾਫ਼ ਕਰਨ ਲਈ ਸਰਕਾਰ ਨੇ ਕਈ ਉਪਰਾਲੇ ਕੀਤੇ ਪਰ ਇਹ ਸਭ ਕਾਗਜ਼ੀ ਕਾਰਵਾਈ ਦਾ ਸ਼ਿੰਗਾਰ ਬਣ ਕੇ ਰਹਿ ਗਏ ਅਤੇ ਸਰਕਾਰ ਕਰੋੜਾਂ ਰੁਪਿਆ ਖਰਚ ਕਰ ਕੇ ਵੀ ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਵਿਚ ਨਾਕਾਮ ਹੀ ਰਹੀ।

ਪਰ ਹੁਣ ਮਹਾਨਗਰ ਵਾਸੀਆਂ ਨੇ ਇਸ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਦੌੜਨ ਦਾ ਫ਼ੈਸਲਾ ਕੀਤਾ। ਅੱਜ ਮਹਾਂਨਗਰ ਵਿਚ ਬੁੱਢੇ ਨਾਲੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਰਕਾਰ ਨੂੰ ਇਸ ਦੀ ਸਫ਼ਾਈ ਕਰਵਾਉਣ ਦੇ ਮੰਤਵ ਲਈ 'ਲਾਈਫ਼ ਲਾਈਨ ਫ਼ਾਊਂਡੇਸ਼ਨ' ਵਲੋਂ 12 ਅਗੱਸਤ ਨੂੰ ਸਵੇਰੇ 6 ਵਜੇ ਬੁੱਢੇ ਨਾਲੇ ਦੇ ਕਿਨਾਰੇ 'ਆਜ਼ਾਦੀ ਦੀ ਦੌੜ' ਲਈ ਆਉਣ ਦੀ ਅਪੀਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਉਘੇ ਕਵੀ ਅਤੇ ਐਕਟੇਵਿਸਟ ਜਸਵੰਤ ਸਿੰਘ ਜ਼ਫਰ ਨੇ ਇਕ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਮੈਸਜ਼ ਪਾ ਕੇ ਲੋਕਾਂ ਨੂੰ ਦੌੜਨ ਦੀ ਅਪੀਲ ਕੀਤੀ ਸੀ ਪਰ ਅੱਜ ਸੋਸ਼ਲ ਮੀਡੀਆ 'ਤੇ ਕੀਤੀ ਇਹ ਅਪੀਲ ਲੋਕ ਲਹਿਰ ਬਣ ਗਈ ਹੈ।