ਕਦੋਂ ਖੁਲ੍ਹੇਗਾ ਹਿੰਦ-ਪਾਕਿ ਸਰਹੱਦ 'ਤੇ ਹੁਸੈਨੀਵਾਲਾ ਬਾਰਡਰ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਆਜ਼ਾਦ 1947 ਵਿੱ  ਹੋਇਆ ਭਾਵੇਂ ਕਿ ਦੇਸ਼ ਆਜ਼ਾਦ ਹੋਣ ਤੋਂ ਪਹਿਲੋਂ ਪਾਕਿਸਤਾਨ ਭਾਰਤ ਦਾ ਹੀ ਹਿੱਸਾ ਸੀ............

Hussainiwala Border

ਫ਼ਿਰੋਜਪੁਰ : ਭਾਰਤ ਆਜ਼ਾਦ 1947 ਵਿੱ  ਹੋਇਆ ਭਾਵੇਂ ਕਿ ਦੇਸ਼ ਆਜ਼ਾਦ ਹੋਣ ਤੋਂ ਪਹਿਲੋਂ ਪਾਕਿਸਤਾਨ ਭਾਰਤ ਦਾ ਹੀ ਹਿੱਸਾ ਸੀ, ਪਰ ਆਜ਼ਾਦੀ ਦੇ ਬਾਅਦ ਭਾਰਤ ਦੇ ਦੋ ਟੁੱਕੜੇ ਹੋ ਗਏ। ਆਜ਼ਾਦ ਦੇਸ਼ ਹੋਣ ਤੋਂ ਬਾਅਦ ਕਰੀਬ 24 ਸਾਲ ਭਾਰਤ ਦਾ ਪਾਕਿਸਤਾਨ ਦੇ ਨਾਲ ਕਾਫੀ ਜ਼ਿਆਦਾ ਗੂੜਾ ਰਿਸ਼ਤਾ ਰਿਹਾ ਅਤੇ ਵਪਾਰਕ ਮਾਮਲਿਆਂ ਵਿਚ ਵੀ ਕਈ ਜਗ੍ਹਾਵਾਂ 'ਤੇ ਸਮਝੌਤੇ ਹੋਏ, ਪਰ 1971 ਵਿਚ ਹੋਈ ਜੰਗ ਨੇ ਸੱਭ ਕੁੱਝ ਉਲਟ ਪੁਲਟ ਕਰਕੇ ਰੱਖ ਦਿਤਾ। 1971 ਦੀ ਜੰਗ ਨੇ ਜਿੱਥੇ ਭਾਰਤ ਨੂੰ ਨੁਕਸਾਨ ਪਹੁੰਚਾਇਆ ਉੱਥੇ ਹੀ ਪਾਕਿਸਤਾਨ ਨੂੰ ਵੀ ਤਬਾਹੀ ਦੇ ਕੰਡੇ ਲਿਆ ਕੇ ਖੜਾ ਕਰ ਦਿਤਾ।

ਭਾਰਤ-ਪਾਕਿਸਤਾਨ ਵਿਚਕਾਰ ਜੰਗ ਨੂੰ ਹੁਣ ਤਕ ਕਰੀਬ 47 ਵਰ੍ਹੇ ਬੀਤ ਚੁੱਕੇ ਹਨ ਪਰ ਹੁਸੈਨੀਵਾਲਾ ਫਿਰੋਜਪੁਰ ਹਿੰਦ-ਪਾਕਿ ਸਰਹੱਦ ਨੂੰ ਹੁਣ ਤਕ ਕਿਸੇ ਵੀ ਸਰਕਾਰ ਨੇ ਦੁਬਾਰਾ ਤੋਂ ਖੁਲ੍ਹਵਾਉਣ ਦਾ ਹੀਲਾ ਨਹੀਂ ਕੀਤਾ। ਫ਼ਿਰੋਜਪੁਰ ਹੁਸੈਨੀਵਾਲਾ ਵਿਖੇ ਸੱਤਲੁਜ ਦਰਿਆ 'ਤੇ ਬਣੇ ਪੁਲ ਨੂੰ 1971 ਦੀ ਜੰਗ ਵਿਚ ਭਾਰਤੀ ਫ਼ੌਜ ਨੇ ਬੰਬ ਨਾਲ ਉਡਾ ਕੇ ਪਾਕਿਸਤਾਨੀ ਫ਼ੌਜ ਤੋਂ ਫ਼ਿਰੋਜ਼ਪੁਰ ਨੂੰ ਬਚਾਇਆ ਸੀ। ਤਾਜ਼ਾ ਹਾਲ ਇਹ ਹੈ ਕਿ ਭਾਰਤੀ ਫ਼ੌਜ ਵਲੋਂ ਮੁੜ ਤੋਂ ਇਸ ਪੁਲ ਦਾ ਨਿਰਮਾਣ ਕਰਵਾਉਣਾ ਸ਼ੁਰੂ ਕਰ ਦਿਤਾ ਗਿਆ ਹੈ, ਜਦਕਿ ਕੋਈ ਵੀ ਫ਼ੌਜ ਦਾ ਅਧਿਕਾਰੀ ਇਸ ਸਬੰਧੀ ਵਿੱਚ ਕੁਝ ਦੱਸਣ ਨੂੰ ਤਿਆਰ ਨਹੀਂ।

ਦੱਸ ਦਈਏ ਕਿ 2014-15 ਦੇ ਦੌਰਾਨ ਗ੍ਰਹਿ ਮੰਤਰਾਲੇ ਦੀ ਟੀਮ ਵੱਲੋਂ ਪੁਲ ਦਾ ਸਰਵੇ ਕੀਤਾ ਗਿਆ ਸੀ, ਜਿਸ ਤੋਂ ਮਗਰੋਂ ਇਹ ਆਸ ਜਤਾਈ ਜਾ ਰਹੀ ਹੈ ਕਿ 47 ਸਾਲ ਬਾਅਦ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੂੰ ਜੋੜਨ ਵਾਲਾ ਹੁਸੈਨੀਵਾਲਾ ਬਾਰਡਰ ਖੋਲ੍ਹ ਕੇ ਵਪਾਰ ਸ਼ੁਰੂ ਕੀਤਾ ਜਾਵੇਗਾ। ਦਸਣਯੋਗ ਹੈ ਕਿ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤਕ ਦੇ ਵਪਾਰ ਵਾਸਤੇ ਹੁਸੈਨੀਵਾਲਾ ਸਰਹੱਦ ਇਸ ਪੁਲ ਦਾ ਟਰੇਡ ਮਾਰਗ ਵਜੋਂ ਖੁਲ੍ਹਣਾ ਜ਼ਰੂਰੀ ਹੈ। ਜੇਕਰ ਇਤਿਹਾਸ 'ਤੇ ਨਿਗਾ ਮਾਰੀਏ ਤਾਂ 3 ਦਸੰਬਰ 1971 ਵਿੱਚ ਭਾਰਤ-ਪਾਕਿ ਯੁੱਧ ਦੇ ਦੌਰਾਨ ਪਾਕਿਸਤਾਨੀ ਫ਼ੌਜ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ

ਸ਼ਹੀਦੀ ਸਥਾਨ ਤਕ ਕਬਜ਼ਾ ਕਰ ਲਿਆ ਸੀ। ਮੇਜਰ ਕੰਵਲਜੀਤ ਸਿੰਘ ਸੰਧੂ ਅਤੇ ਮੇਜਰ ਐਸਪੀਐਸ ਵੜੈਚ ਨੇ ਪਟਿਆਲਾ ਰੈਜੀਮੈਂਟ ਦੇ 53 ਜਵਾਨਾਂ ਸਮੇਤ ਜਾਨ ਦੀ ਬਾਜ਼ੀ ਲਗਾ ਦਿਤੀ ਸੀ। 1973 ਵਿਚ ਗਿਆਨੀ ਜੈਲ ਸਿੰਘ ਨੇ ਪਾਕਿਸਤਾਨ ਦੇ ਨਾਲ ਸਮਝੌਤਾ ਕਰਕੇ ਫਾਜ਼ਿਲਕਾ ਦੇ 10 ਪਿੰਡਾਂ ਨੂੰ ਪਾਕਿਸਤਾਨ ਨੂੰ ਦੇ ਕੇ ਸ਼ਹੀਦੀ ਸਥਾਨ ਨੂੰ ਪਾਕਿਸਤਾਨ ਦੇ ਕਬਜ਼ੇ ਤੋਂ ਮੁਕਤ ਕਰਵਾਇਆ ਸੀ। 'ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਬਾਬਾ ਦਿਲਬਾਗ ਸਿੰਘ, ਲਖਵਿੰਦਰ ਸਿੰਘ ਠੇਕੇਦਾਰ, ਹਰਜੀਤ ਸਿੰਘ, ਗੁਰਜੀਤ ਸਿੰਘ ਢਿੱਲੋ, ਗੁਰਦੀਪ ਸਿੰਘ ਭਗਤ, ਬਲਵਿੰਦਰ ਸਿੰਘ ਕਾਹਲੋਂ, ਡਾ ਗੁਰਦੇਵ ਸਿੰਘ ਨੇ ਦੱਸਿਆ

ਕਿ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਹੁਸੈਨੀਵਾਲਾ ਬਾਰਡਰ 'ਤੇ ਆਏ ਸਨ ਅਤੇ ਉਦੋਂ ਫਿਰੋਜ਼ਪੁਰ ਦੇ ਲੋਕਾਂ ਨੂੰ ਇਕ ਉਮੀਦ ਦੀ ਕਿਰਨ ਨਜ਼ਰ ਆਈ ਸੀ ਅਤੇ ਲੋਕਾਂ ਨੂੰ ਲੱਗਦਾ ਸੀ ਕਿ ਪ੍ਰਧਾਨ ਮੰਤਰੀ ਫ਼ਿਰੋਜ਼ਪੁਰ ਦੇ ਲੋਕਾਂ ਨੂੰ ਜਲਦ ਭਾਰਤ-ਪਾਕਿ ਹੁਸੈਨੀਵਾਲਾ ਬਾਰਡਰ ਖੋਲ੍ਹਣ ਦਾ ਭਰੋਸਾ ਦੇਣਗੇ, ਪਰ ਉਸ ਸਮੇਂ ਉਨ੍ਹਾਂ ਨੇ ਇਸ ਬਾਰਡਰ ਦੇ ਮੁੱਦੇ ਨੂੰ ਲੈ ਕੇ ਚੁੱਪ ਧਾਰੀ ਰੱਖੀ

ਅਤੇ ਉਹ ਕੁਝ ਨਹੀਂ ਬੋਲੇ ਫ਼ਿਰੋਜ਼ਪੁਰ ਦੇ ਲੋਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਹੁਸੈਨੀਵਾਲਾ ਬਾਰਡਰ ਨੂੰ ਜਿੰਨੀ ਜਲਦੀ ਹੋ ਸਕੇ ਵਪਾਰ ਲਈ ਖੋਲ੍ਹਿਆ ਜਾਵੇ। ਦੇਖਣਾ ਹੁਣ ਇਹ ਹੋਵੇਗਾ ਕਿ ਫ਼ੌਜ ਵਲੋਂ ਉਸਾਰਿਆ ਪੁਲ  ਦਾ ਉਦਘਾਟਨ ਭਾਰਤ ਦੇ ਰਖਿਆ ਮੰਤਰੀ ਨੇ ਕਰ ਦਿਤਾ ਹੈ ਪਰ ਬਾਰਡਰ ਕਦੋ ਖੁਲ੍ਹਦਾ ਇਹ ਤਾ ਸਮਾਂ ਹੀ ਦਸੇਗਾ?