ਕੈਨੇਡਾ ਨੇ ਸਿੱਧੀਆਂ ਉਡਾਣਾਂ ’ਤੇ ਪਾਬੰਦੀ 21 ਸਤੰਬਰ ਤਕ ਵਧਾਈ
ਅਪਣੇ ਬਿਹਤਰ ਭਵਿੱਖ ਦੀ ਤਲਾਸ਼ ਵਿਚ ਉੱਚ ਵਿਦਿਆ ਪ੍ਰਾਪਤ ਕਰਨ ਲਈ ਕੈਨੇਡਾ ਨੂੰ ਪ੍ਰਵਾਸ ਕਰਨ ਵਾਲੇ ਵਿਦਿਆਰਥੀਆਂ ਦੀਆਂ ਸੱਧਰਾਂ ਨੂੰ ਬੂਰ ਪੈ ਗਿਆ।
ਅਮਲੋਹ (ਹਰਪ੍ਰੀਤ ਸਿੰਘ ਗਿੱਲ): ਅਪਣੇ ਬਿਹਤਰ ਭਵਿੱਖ ਦੀ ਤਲਾਸ਼ ਵਿਚ ਉੱਚ ਵਿਦਿਆ ਪ੍ਰਾਪਤ ਕਰਨ ਲਈ ਕੈਨੇਡਾ (Canada Flights) ਨੂੰ ਪ੍ਰਵਾਸ ਕਰਨ ਵਾਲੇ ਵਿਦਿਆਰਥੀਆਂ ਦੀਆਂ ਸੱਧਰਾਂ ਨੂੰ ਬੂਰ ਤਾਂ ਪੈ ਗਿਆ, ਪਰ ਇਹ ਬੂਰ ਇੰਨਾ ਮਹਿੰਗਾ ਕਿ ਇਸ ਲਈ ਇਕ ਨਹੀਂ ਦੋ ਨਹੀਂ ਸਗੋਂ ਪੂਰੇ ਚਾਰ ਗੁਣਾ ਪੈਸਾ ਵਿਦਿਆਰਥੀਆਂ ਨੂੰ ਅਪਣੇ ਵਿਦਿਅਕ ਅਦਾਰੇ ’ਚ ਕਲਾਸਾਂ ਲਗਾਉਣ ਲਈ ਪਹੁੰਚਣ ’ਤੇ ਖ਼ਰਚਾ ਪੈ ਰਿਹਾ ਹੈ।
ਹੋਰ ਪੜ੍ਹੋ: Delhi: ਝਗੜੇ ਦੌਰਾਨ ਪਤੀ ਨੇ ਗੋਲੀ ਮਾਰ ਕੇ ਕੀਤਾ ਪਤਨੀ ਦਾ ਕਤਲ
ਇਸ ਸਮੇਂ ਹਾਲਾਤ ਇਹ ਹਨ ਕਿ ਕੈਨੇਡਾ ਜਾਣ ਲਈ ਹਵਾਈ ਟਿਕਟ ਤੇ ਹੋਟਲ ਦੀ ਰਿਹਾਇਸ਼ ਉੱਪਰ ਲਗਭਗ ਢਾਈ ਤੋਂ ਤਿੰਨ ਲੱਖ ਰੁਪਏ ਖ਼ਰਚ ਹੋ ਰਹੇ ਹਨ, ਜੋ ਕਿ ਕੋਰੋਨਾ ਤੋਂ ਪਹਿਲਾਂ ਮਹਿਜ਼ ਸੱਤਰ ਤੋਂ ਅੱਸੀ ਹਜ਼ਾਰ ਸੀ। ਇਸ ਤਰ੍ਹਾਂ ਨਾਲ ਹੁਣ ਹਰ ਵਿਦਿਆਰਥੀ ਨੂੰ ਕੈਨੇਡਾ ਦੀ ਧਰਤੀ ’ਤੇ ਪਹੁੰਚਣ ਲਈ ਤਕਰੀਬਨ ਦੋ ਲੱਖ ਵਾਧੂ ਖ਼ਰਚਣੇ ਪੈ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਹੋ ਰਹੀ ਖੱਜਲ ਖੁਆਰੀ ਵਖਰੀ ਹੈ ਕਿਉਂਕਿ ਉਨ੍ਹਾਂ ਨੂੰ ਕੈਨੇਡਾ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਕ ਹੋਰ ਮੁਲਕ ਵਿਚ ਕੋਰੋਨਾ ਟੈਸਟ ਕਰਵਾਉਣਾ ਪੈਦਾ ਹੈ।
ਹੋਰ ਪੜ੍ਹੋ: ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਦੋ ਸਭ ਤੋਂ ਵੱਡੇ ਸ਼ਹਿਰ 'Kandahar' ਤੇ ‘Herat’ 'ਤੇ ਕੀਤਾ ਕਬਜ਼ਾ
ਇਥੇ ਵਰਨਣਯੋਗ ਹੈ ਕਿ ਕੈਨੇਡਾ ਵਿਚ ਪੜ੍ਹਾਈ ਲਈ ਆਉਣ ਵਾਲੇ ਕੁੱਲ ਪ੍ਰਵਾਸੀ ਵਿਦਿਆਰਥੀਆਂ ’ਚੋਂ ਭਾਰਤੀ ਵਿਦਿਆਰਥੀਆਂ ਦੀ ਹਿੱਸੇਦਾਰੀ ਲੱਗਭਗ 35 ਫ਼ੀਸਦ ਹੈ। ਕੈਨੇਡਾ ਦੇ ਦਿੱਲੀ ਸਥਿਤੀ ਸਫ਼ਾਰਤਖ਼ਾਨੇ ਵਲੋਂ ਜਾਰੀ ਅੰਕੜਿਆਂ ਅਨੁਸਾਰ 2021 ਦੀਆਂ ਪਹਿਲੀਆਂ ਦੋ ਤਿਮਾਹੀਆਂ ’ਚ ਹੀ ਮੁਲਕ ਦੇ ਲੱਗਭਗ 46 ਹਜ਼ਾਰ ਵਿਦਿਆਰਥੀਆਂ ਨੂੰ ਅਧਿਐਨ ਪਰਮਿਟ ਜਾਰੀ ਕੀਤੇ ਗਏ ਹਨ ਜਦੋਂ ਕਿ 2020 ਚ ਕੈਨੇਡਾ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 81 ਹਜ਼ਾਰ ਤੋਂ ਵੀ ਵਧੇਰੇ ਸੀ।