3 ਸਾਲਾ ਦਿਵਜੋਤ ਦਾ ਹੋਇਆ ਪੋਸਟਮਾਰਟਮ, ਪਿਤਾ ਨੇ ਕਿਹਾ- ‘ਮੇਰੀ ਧੀ ਨੂੰ ਇਨਸਾਫ਼ ਮਿਲਣਾ ਚਾਹੀਦਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਵਜੋਤ ਦੇ ਪਿਤਾ ਦਾ ਬਿਆਨ- “ਮੇਰੀ ਬੱਚੀ ਦਾ ਕਤਲ ਹੋਇਆ ਹੈ ਤੇ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ”

Divjot Kaur' Murder Case



ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਦੇ ਬਾਹਰ ਮ੍ਰਿਤਕ ਮਿਲੀ ਢਾਈ ਸਾਲਾ ਦੀਪਜੋਤ ਕੌਰ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਉਸ ਦੇ ਪਿਤਾ ਕੁਲਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕੁਲਵਿੰਦਰ ਸਿੰਘ ਨੇ ਆਪਣੀ ਧੀ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਮਨਿੰਦਰ ਕੌਰ ਨੇ ਉਸ ਦੀ ਦੁਨੀਆ ਬਰਬਾਦ ਕਰ ਦਿੱਤੀ। ਮਨਿੰਦਰ ਨੇ ਢਾਈ ਸਾਲਾ ਦੀਪਜੋਤ ਨੂੰ ਕਿਉਂ ਮਾਰਿਆ? ਉਹਨਾਂ ਨੇ ਇਸ ਬਾਰੇ ਅਜੇ ਕੁਝ ਨਹੀਂ ਕਿਹਾ। ਅੱਠ ਸਾਲਾ ਪੁੱਤਰ ਹਰਕੀਰਤ ਸਿੰਘ ਵੀ ਮਨਿੰਦਰ ਕੌਰ ਦੇ ਨਾਲ ਸੀ ਪਰ ਉਹ ਬਿਲਕੁਲ ਠੀਕ ਹੈ। ਪਰਿਵਾਰਕ ਮੈਂਬਰ ਹਰਕੀਰਤ ਨੂੰ ਯਮੁਨਾਨਗਰ ਲੈ ਗਏ ਹਨ।


Maninder Kaur with her Daughter

ਕੁਲਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੀ ਧੀ ਲਈ ਇਨਸਾਫ਼ ਚਾਹੁੰਦਾ ਹੈ। ਬੀਤੇ ਦਿਨ ਮਨਿੰਦਰ ਕੌਰ ਅੰਮ੍ਰਿਤਸਰ ਤੋਂ ਰਾਜਪੁਰਾ ਪਹੁੰਚੀ ਅਤੇ ਪੁਲਿਸ ਕੋਲ ਪਹੁੰਚ ਕੇ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ। ਰਾਜਪੁਰਾ ਪੁਲੀਸ ਨੇ ਮਨਿੰਦਰ ਕੌਰ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਲਿਆ ਸੀ।  
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਮਨਿੰਦਰ ਕੌਰ ਬੁੱਧਵਾਰ ਨੂੰ ਆਪਣੇ ਬੇਟੇ ਅਤੇ ਬੇਟੀ ਨਾਲ ਅੰਮ੍ਰਿਤਸਰ ਆਈ ਸੀ। ਵੀਰਵਾਰ ਦੁਪਹਿਰ ਉਸ ਨੇ ਬੇਟੀ ਦੀਪਜੋਤ ਕੌਰ ਨੂੰ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਉਹ ਲਾਸ਼ ਛੱਡ ਕੇ ਫਰਾਰ ਹੋ ਗਈ।

Father of Divjot

ਉਧਰ ਕੁਲਵਿੰਦਰ ਸਿੰਘ ਨੇ ਦੋਵਾਂ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ 10 ਅਗਸਤ ਨੂੰ ਯਮੁਨਾਨਗਰ ਥਾਣੇ ਨੂੰ ਦਿੱਤੀ ਸੀ। ਇਸ ਦੀ ਐਫਆਈਆਰ ਉਥੇ ਦਰਜ ਹੈ। ਹੁਣ ਯਮੁਨਾਨਗਰ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਮਨਿੰਦਰ ਕੌਰ ਦਾ ਪਤੀ ਕੁਲਵਿੰਦਰ ਸਿੰਘ ਹਰਿਆਣਾ ਦੇ ਯਮੁਨਾਨਗਰ ਦਾ ਰਹਿਣ ਵਾਲਾ ਹੈ ਅਤੇ ਗੁਰੂਗ੍ਰਾਮ ਵਿਚ ਇਕ ਮਾਰੂਤੀ ਕੰਪਨੀ ਦੇ ਪਲਾਂਟ ਵਿਚ ਕੰਮ ਕਰਦਾ ਹੈ। ਕੁਲਵਿੰਦਰ ਸਿੰਘ ਨੂੰ ਮਨਿੰਦਰ 'ਤੇ ਸ਼ੱਕ ਸੀ, ਜਿਸ ਕਾਰਨ ਦੋਵੇਂ ਰੋਜ਼ ਹੀ ਝਗੜਾ ਕਰਦੇ ਸਨ। ਬੁੱਧਵਾਰ ਨੂੰ ਮਨਿੰਦਰ ਕੌਰ ਘਰੋਂ ਨਿਕਲ ਕੇ ਆਪਣੇ 8 ਸਾਲਾ ਬੇਟੇ ਹਰਕੀਰਤ ਸਿੰਘ ਅਤੇ ਢਾਈ ਸਾਲ ਦੀ ਬੇਟੀ ਦੀਪਜੋਤ ਕੌਰ ਨਾਲ ਅੰਮ੍ਰਿਤਸਰ ਆ ਗਈ ਸੀ।