ਨਹਿਰ ‘ਚ ਪਿਆ ਪਾੜ, ਲੋਕਾਂ ਦਾ ਪ੍ਰਸਾਸ਼ਨ 'ਤੇ ਫੁੱਟਿਆ ਗੁੱਸਾ

ਏਜੰਸੀ

ਖ਼ਬਰਾਂ, ਪੰਜਾਬ

80 ਸਾਲ ਤੋਂ ਨਹੀਂ ਹੋਈ ਨਹਿਰ ਦੀ ਮੁਰੰਮਤ !

Canal of Fatehgarh Sahib

ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਦੇ ਪਿੰਡ ਸਹਿਜ਼ਾਦਪੁਰ ‘ਚ ਨਹਿਰ ‘ਚ ਪਾੜ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਇੱਥੋਂ ਦੇ ਲੋਕਾਂ ‘ਚ ਪ੍ਰਸਾਸ਼ਾਨਿਕ ਅਧਿਕਾਰੀਆਂ ਖ਼ਿਲ਼ਾਫ਼ ਕਾਫ਼ੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਲੋਕਾਂ ਨੇ ਪ੍ਰਸਾਸ਼ਨਿਕ ਅਧਿਕਾਰੀਆਂ ‘ਤੇ ਇਲਜ਼ਾਮ ਲਾਉਂਦਿਆ ਕਿਹਾ ਕਿ ਪਿੰਡ ‘ਚ ਪਿਛਲੇ 80 ਸਾਲ ਤੋਂ ਨਹਿਰ ਦੀ ਮੁਰੰਮਤ ਨਹੀਂ ਕਰਵਾਈ ਗਈ। 

ਉਹਨਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਇਸ ਵੱਲ ਕੋਈ ਦਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉੱਥੇ ਹੀ ਉਹਨਾਂ ਰੱਬ ਦਾ ਸ਼ੁਕਰ ਕਰਦਿਆਂ ਕਿਹਾ ਕਿ ਨਹਿਰ ਵਿਚ ਪਾੜ ਦਿਨ ਵਿਚ ਪਿਆ ਹੈ ਜੇ ਇਹ ਰਾਤ ਵੇਲੇ ਪਿਆ ਹੁੰਦਾ ਤਾਂ ਸਾਰਾ ਪਿੰਡ ਹੀ ਉਸ ਵਿਚ ਰੁੜ ਜਾਣਾ ਸੀ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪ ਹੀ ਇਸ ਹੱਲ ਕੱਢਿਆ ਹੈ ਤੇ ਇਸ ਦੀ ਮੁਰੰਮਤ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ।

ਜੇ ਇਹ ਪਾੜ ਰਾਤ ਵੇਲੇ ਹੁੰਦਾ ਤਾਂ ਲਗਭਗ 15 ਪਿੰਡਾਂ ਦੇ ਲੋਕਾਂ ਦਾ ਨੁਕਸਾਨ ਹੋ ਜਾਣਾ ਸੀ। ਇਸ ਮਾਮਲੇ ‘ਚ ਫਤਿਹਗੜ੍ਹ ਸਾਹਿਬ ਦੇ ਤਹਿਸੀਲਦਾਰ ਹਰਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ ਨਹਿਰੀ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਹ ਜਲਦ ਹੀ ਨਹਿਰ ਵਿੱਚ ਪਏ ਹੋਏ ਪਾੜ ਦੀ ਮੁਰੰਮਤ ਕਰਨਗੇ। ਉੱਥੇ ਹੀ ਦੂਜੇ ਪਾਸੇ ਮੌਕੇ ‘ਤੇ ਪਹੁੰਚੇ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਵਲੋਂ ਪਿੰਡ ਦੇ ਸਹਿਯੋਗ ਨਾਲ ਨਹਿਰ ਵਿੱਚ ਪਏ ਹੋਏ ਪਾੜ ਨੂੰ ਬੰਦ ਕਰਨ ਦੇ ਲਈ ਮਿੱਟੀ ਨਾਲ ਭਰੇ ਹੋਏ ਥੇਲੈ ਲਗਾਏ ਜਾ ਰਹੇ ਹਨ ਅਤੇ ਪਿੰਡ ਵਾਲਿਆਂ ਵਲੋਂ ਮਿੱਟੀ ਦੀਆਂ ਟਰਾਲੀਆਂ ਵੀ ਭਰਕੇ ਲਿਆਂਦੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਨਹਿਰ ਵਿੱਚ ਪਏ ਹੋਏ ਪਾੜ ਨੂੰ ਲੋਕਾਂ ਵੱਲੋਂ ਨਾ ਭਰਿਆਂ ਜਾਂਦਾ ਤਾਂ 15 ਪਿੰਡਾਂ ਦਾ ਨੁਕਸਾਨ ਹੋ ਜਾਣਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।