ਰਜਵਾਹਾ ਟੁੱਟਣ ਨਾਲ 100 ਏਕੜ ਫ਼ਸਲ ਬਰਬਾਦ, ਨਹਿਰੀ ਵਿਭਾਗ ਨੇ ਚੂਹਿਆਂ ਨੂੰ ਦੱਸਿਆ ਜ਼ਿੰਮੇਵਾਰ

ਏਜੰਸੀ

ਖ਼ਬਰਾਂ, ਪੰਜਾਬ

ਮਾਨਸਾ ਦੇ ਪਿੰਡ ਜਵਾਹਰਕੇ ਦੇ ਰਜਵਾਹੇ ਵਿੱਚ 30 ਫੁਟ ਦਰਾਰ ਪੈਣ ਦੇ ਕਾਰਨ ਕਿਸਾਨਾਂ ਦੀ 100 ਏਕੜ ਦੇ ਕਰੀਬ ਫਸਲ ਜਿਸ ਵਿੱਚ ਝੋਨਾ ਨਰਮਾ ਅਤੇ

Mansa dams crops farmers

ਮਾਨਸਾ : ਮਾਨਸਾ ਦੇ ਪਿੰਡ ਜਵਾਹਰਕੇ ਦੇ ਰਜਵਾਹੇ ਵਿੱਚ 30 ਫੁਟ ਦਰਾਰ ਪੈਣ ਦੇ ਕਾਰਨ ਕਿਸਾਨਾਂ ਦੀ 100 ਏਕੜ ਦੇ ਕਰੀਬ ਫਸਲ ਜਿਸ ਵਿੱਚ ਝੋਨਾ ਨਰਮਾ ਅਤੇ ਸਬਜੀਆਂ ਸ਼ਾਮਿਲ ਹਨ। ਬੁਰੀ ਤਰਾਂ ਤਬਾਹ ਹੋ ਗਈ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ। ਪੀੜਿਤ ਕਿਸਾਨਾਂ ਨੇ ਦੱਸਿਆ ਕਿ ਇਹ ਬੰਨ੍ਹ ਹਰ ਸਾਲ ਇਸ ਜਗ੍ਹਾ ਤੋਂ ਟੁੱਟਦਾ ਪਰ ਪ੍ਰਸ਼ਾਸਨ ਇਸ ਦਾ ਪੱਕਾ ਹੱਲ ਨਹੀਂ ਕੱਢਦਾ।

ਸਿਰਫ ਕਾਗਜ਼ਾਂ ਵਿੱਚ ਇਸ ਦਾ ਬਿਲ ਪਾ ਦਿੱਤਾ ਜਾਂਦਾ ਹੈ ਜਿਸ ਕਾਰਨ ਕਿਸਾਨਾਂ ਦੀ ਫਸਲ ਹਰ ਸਾਲ ਬਰਬਾਦ ਹੁੰਦੀ ਹੈ। ਕਿਸਾਨਾਂ ਨੇ ਕਿਹਾ ਕਿ ਨਹਿਰੀ ਵਿਭਾਗ ਨੂੰ ਸੂਚਤ ਕੀਤਾ ਗਿਆ ਹੈ ਮਗਰ ਹੁਣੇ ਤੱਕ ਇਸ ਦਰਾਰ ਨੂੰ ਭਰਨੇ ਦੀ ਕੋਸ਼ਸ਼ ਨਹੀਂ ਕੀਤੀ ਗਈ ਕਿਸਾਨਾਂ ਨੇ ਇਸ ਵਾਰ ਨੂੰ ਮਜਬੂਤ ਕਰਣ ਅਤੇ ਬਰਬਾਦ ਹੋਈ ਫਸਲਾਂ ਦਾ ਯੋਗ ਮੁਆਵਜਾ ਦੇਣ ਦੀ ਮੰਗ ਦੀ ਹੈ।

ਰਜਵਾਹਾ ਵਿੱਚ ਦਰਾਰ ਪੈਣ ਦਾ ਕਾਰਨ ਨਹਿਰੀ ਵਿਭਾਗ ਦੱਸ ਰਿਹਾ ਹੈ ਕਿ ਇਹ ਦਰਾਰ ਚੂਹਿਆਂ ਨੇ ਕੀਤੀ ਹੈ ਕਿਉਂਕਿ ਰਜਵਾਹੇ ਵਿੱਚ ਚੂਹਿਆਂ ਨੇ ਖੱਡਾਂ ਬਣਾ ਦਿੱਤੀਆਂ ਸਨ। ਉਨ੍ਹਾਂ ਨੇ ਕਿਹਾ ਕਿ ਮੁਆਵਜਾ ਦੇਣ ਦਾ ਕੰਮ ਮਾਲ ਵਿਭਾਗ ਦਾ ਹੈ। ਨਹਿਰੀ ਵਿਭਾਗ ਨੇ ਸਾਰੀ ਜ਼ਿਮੇਵਾਰੀ ਚੂਹਿਆਂ 'ਤੇ  ਸੁੱਟ ਦਿੱਤੀ ਹੈ ।ਜੇ ਚੂਹਿਆਂ ਨੇ ਵੀ ਇਹ ਕਾਰਨਾਮਾ ਕੀਤਾ ਹੈ ਤਾਂ ਵੀ ਪ੍ਰਸ਼ਾਸ਼ਨ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਬੰਨ੍ਹ ਦੀ ਮੁਰੰਮਤ ਕਿਉਂ ਨਹੀਂ ਕਰਵਾਉਂਦਾ ਜੋ ਕਿ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ 'ਤੇ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।