ਡਰੱਗ ਕੇਸ ਦੀ ਸੁਣਵਾਈ ਅੱਜ, STF ਦੀ ਸੀਲਬੰਦ ਰਿਪੋਰਟ ਖੁੱਲ੍ਹਣ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਟਵੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹੁਚਰਚਿਤ ਡਰੱਗ ਰੈਕੇਟ ਕੇਸ ਵਿਚ ਅੱਜ ਹਾਈਕੋਰਟ ਵਲੋਂ ਐਸਟੀਐਫ ਦੀ ਸੀਲਬੰਦ ਰਿਪੋਰਟ ਖੋਲ੍ਹੀ ਜਾਵੇਗੀ।

Navjot Sidhu

ਚੰਡੀਗੜ੍ਹ: ਬਹੁਚਰਚਿਤ ਡਰੱਗ ਰੈਕੇਟ ਕੇਸ ਵਿਚ ਅੱਜ ਹਾਈਕੋਰਟ ਵਲੋਂ ਐਸਟੀਐਫ ਦੀ ਰਿਪੋਰਟ ਖੋਲ੍ਹੀ ਜਾਵੇਗੀ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਸਾਢੇ ਤਿੰਨ ਸਾਲਾਂ ਤੋਂ ਜ਼ਿਆਦਾ ਦੇ ਇੰਤਜ਼ਾਰ ਤੋਂ ਬਾਅਦ ਨਿਆਂਪਾਲਿਕਾ ਮੁੱਖ ਦੋਸ਼ੀਆਂ ਦੇ ਨਾਂ ਦੱਸੇਗੀ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਮਾਵਾਂ ਨੂੰ ਅੱਜ ਵੀ ਇਸ ਮਾਮਲੇ ਸਬੰਧੀ ਕਾਰਵਾਈ ਦੀ ਉਡੀਕ ਹੈ।

ਹੋਰ ਪੜ੍ਹੋ: ਕੇਂਦਰੀ ਮੰਤਰੀ ਮੰਡਲ ਨੇ AMRUT 2.0 ਨੂੰ ਦਿੱਤੀ ਮਨਜ਼ੂਰੀ, ਖਰਚ ਹੋਣਗੇ 2,77,000 ਕਰੋੜ ਰੁਪਏ

ਉਹਨਾਂ ਲਿਖਿਆ, “ਮਜੀਠੀਆ ਨਾਲ ਜੁੜੇ ਕਰੋੜਾਂ ਰੁਪਏ ਦੇ ਡਰੱਗ ਰੈਕੇਟ ’ਤੇ STF ਦੀ ਰਿਪੋਰਟ ਅੱਜ ਮਾਨਯੋਗ ਹਾਈਕੋਰਟ ਵਲੋਂ ਖੋਲ੍ਹੀ ਜਾਵੇਗੀ। ਸਾਢੇ ਤਿੰਨ ਸਾਲਾਂ ਤੋਂ ਜ਼ਿਆਦਾ ਦੇ ਇੰਤਜ਼ਾਰ ਤੋਂ ਬਾਅਦ ਨਿਆਂਪਾਲਿਕਾ ਮੁੱਖ ਦੋਸ਼ੀਆਂ ਦੇ ਨਾਂ ਦੱਸੇਗੀ। ਹਾਈ ਕਮਾਂਡ ਦੇ 18 ਸੂਤਰੀ ਏਜੰਡੇ ਵਿਚ ਇਕ ਤਰਜੀਹ ਅਜੇ ਤੱਕ ਪੰਜਾਬ ਦੀਆਂ ਮਾਵਾਂ ਨੂੰ ਹੁਣ ਵੀ ਸੂਬੇ ਦੀ ਕਾਰਵਾਈ ਦੀ ਉਡੀਕ ਹੈ”।

ਹੋਰ ਪੜ੍ਹੋ: ਲੰਮੇ ਸਮੇਂ ਤੋਂ ਬੇਰੌਣਕ ਪਏ ਪੰਜਾਬ ਸਕੱਤਰੇਤ 'ਚ ਮੁੜ ਪਹਿਲਾਂ ਵਾਲੀ ਚਹਿਲ-ਪਹਿਲ ਪਰਤੀ

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਵਿਚ ਐਸਟੀਐਫ ਜਾਂਚ ਦੀ ਸੀਲਬੰਦ ਰਿਪੋਰਟ ਪੇਸ਼ ਕੀਤੀ ਸੀ। ਰਿਪੋਰਟ ਵਿਚ ਦਿੱਤੇ ਗਏ ਨੇਤਾਵਾਂ ਦੇ ਨਾਂ ਸੁਣਵਾਈ ਦੌਰਾਨ ਜਨਤਕ ਕੀਤੇ ਜਾਣ ਦੀ ਉਮੀਦ ਹੈ।