ਸ਼ਹੀਦ ਗੱਜਣ ਸਿੰਘ ਦਾ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸਸਕਾਰ, CM ਚੰਨੀ ਨੇ ਦਿੱਤਾ ਅਰਥੀ ਨੂੰ ਮੋਢਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਤਿਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਨੂਰਪੁਰ ਬੇਦੀ ਦੇ ਪਿੰਡ ਪਚਰੰਡੇ ਦੇ ਸਿਪਾਹੀ ਗੱਜਣ ਸਿੰਘ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ।

Shaheed Gajan Singh

ਨੂਰਪੁਰ ਬੇਦੀ: ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿਚ ਅਤਿਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਨੂਰਪੁਰ ਬੇਦੀ ਦੇ ਪਿੰਡ ਪਚਰੰਡੇ ਦੇ ਸਿਪਾਹੀ ਗੱਜਣ ਸਿੰਘ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ।

ਹੋਰ ਪੜ੍ਹੋ: ਦਿੱਲੀ-NCR 'ਚ ਅਕਤੂਬਰ ਵਿਚ ਤੀਜੀ ਵਾਰ ਵਧੀਆਂ CNG ਤੇ PNG ਦੀਆਂ ਕੀਮਤਾਂ, ਜਾਣੋ ਨਵੇਂ ਰੇਟ

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਜਵਾਨ ਦੀ ਸ਼ਹਾਦਤ ਨੂੰ ਸਲਾਮ ਕਰਨ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਨੇ ਖੁਦ ਸ਼ਹੀਦ ਦੀ ਅਰਥੀ ਨੂੰ ਮੋਢਾ ਦਿੱਤਾ।

ਹੋਰ ਪੜ੍ਹੋ: ਹੁਣ ਸਿਰਫ਼ 50 ਹਜ਼ਾਰ 'ਚ ਪਾਓ ਕੈਨੇਡਾ ਤੇ ਯੂਰੋਪ ਦਾ ਵੀਜ਼ਾ, ਮਿਲੇਗਾ 100 ਪ੍ਰਤੀਸ਼ਤ ਨਤੀਜਾ 

ਦੱਸ ਦਈਏ ਕਿ 23 ਸਿੱਖ ਰੈਜੀਮੈਂਟ ਦੇ ਸਿਪਾਹੀ ਗੱਜਣ ਸਿੰਘ ਦਾ ਇਸੇ ਸਾਲ ਫਰਵਰੀ ਮਹੀਨੇ ਵਿਚ ਵਿਆਹ ਹੋਇਆ ਸੀ। ਜਵਾਨ ਦੀ ਸ਼ਹਾਦਤ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ। ਸ਼ਹੀਦ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਗੱਜਣ ਸਿੰਘ ਵਿਆਹ ਮੌਕੇ ਆਪਣੀ ਬਰਾਤ ਕਿਸਾਨੀ ਝੰਡੇ ਵਾਲੇ ਟਰੈਕਟਰ ’ਤੇ ਲੈ ਕੇ ਗਏ ਸਨ।