ਫ਼ੇਜ਼-1 ਮੁਹਾਲੀ ਦੀ ਵਸਨੀਕ ਅਮਨਪ੍ਰੀਤ ਕੌਰ ਬਣੀ ਜੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

PCS (ਜੁਡੀਸ਼ੀਅਲ) ਵਿਚ ਹਾਸਲ ਕੀਤਾ 12ਵਾਂ ਸਥਾਨ

Amanpreet Kaur, a resident of Phase-1 Mohali, became a judge

 

ਐਸ.ਏ.ਐਸ. ਨਗਰ : ਮੁਹਾਲੀ ਦੇ ਫੇਜ਼ ਇਕ ਦੀ ਵਸਨੀਕ ਅਮਨਪ੍ਰੀਤ ਕੌਰ ਨੇ ਪੀ. ਸੀ. ਐਸ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰ ਲਈ ਹੈ। ਅਮਨਪ੍ਰੀਤ ਕੌਰ ਨੇ ਪੀ. ਸੀ. ਐਸ (ਜੁਡੀਸ਼ੀਅਲ) ਵਿਚ 12ਵਾਂ ਸਥਾਨ ਹਾਸਲ ਕੀਤਾ ਹੈ। ਅਮਨਪ੍ਰੀਤ ਕੌਰ ਨੇ ਦਸਿਆ ਕਿ ਉਸਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ. ਏ. ਐਲ. ਐਲ. ਬੀ ਅਤੇ ਐਲ. ਐਲ. ਐਮ ਪਾਸ ਕੀਤੀ ਸੀ।

ਅਮਨਪ੍ਰੀਤ ਸਿੰਘ ਨੇ ਕਿਹਾ ਕਿ ਪੀ. ਸੀ. ਐਸ (ਜੁਡੀਸ਼ੀਅਲ) ਦੀ ਪ੍ਰੀਖਿਆ ਲਈ ਉਸਨੇ ਸਾਢੇ ਤਿੰਨ ਸਾਲ ਤਕ ਮਿਹਨਤ ਕੀਤਾ ਹੈ ਅਤੇ ਹੁਣ ਉਸਨੂੰ ਸਫਲਤਾ ਮਿਲੀ ਹੈ। ਅਮਨਪ੍ਰੀਤ ਕੌਰ ਦੇ ਪਿਤਾ ਤੇਗ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਅਮਨਪ੍ਰੀਤ ਕੌਰ ਉਨਾਂ ਦੀ ਇਕੱਲੀ ਸੰਤਾਨ ਹੈ ਅਤੇ ਉਨਾਂ ਨੂੰ ਉਸਦੀ ਇਸ ਕਾਮਯਾਬੀ ਤੇ ਬਹੁਤ ਜਿਆਦਾ ਮਾਣ ਹੈ।

ਉਨਾਂ ਕਿਹਾ ਕਿ ਅਮਨਪ੍ਰੀਤ ਕੌਰ ਨੇ ਇਸ ਕਾਮਯਾਬੀ ਲਈ ਰਾਤ ਦਿਨ ਮਿਹਨਤ ਕੀਤੀ ਹੈ ਅਤੇ ਉਸਦੀ ਮਿਹਨਤ ਰੰਗ ਲਿਆਈ ਹੈ। ਇਸ ਸਫਲਤਾ ਤੋਂ ਬਾਅਦ ਲੋਕ ਅਮਨਪ੍ਰੀਤ ਕੌਰ ਦੇ ਘਰ ਵਧਾਈਆਂ ਦੇਣ ਪਹੁੰਚ ਰਹੇ ਸਨ ਅਤੇ ਘਰ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ।