ਡੇਰਾਬੱਸੀ: ਪੰਜਾਬ ਪੁਲਿਸ ਦੇ ASI ਦੀ ਧੀ ਬਣੀ ਜੱਜ
ਈਸਾਪੁਰ ਦੀ ਤੇਜਿੰਦਰ ਕੌਰ ਨੇ ਹਾਸਲ ਕੀਤੇ 472.5 ਅੰਕ
ਡੇਰਾਬੱਸੀ,: ਡੇਰਾਬੱਸੀ ਨਗਰ ਕੌਂਸਲ ਦੇ ਪਿੰਡ ਈਸਾਪੁਰ ਦੀ ਤਜਿੰਦਰ ਕੌਰ ਨੇ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰਕੇ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਤੇਜਿੰਦਰ ਦੇ ਪਿਤਾ ਪੰਜਾਬ ਪੁਲਿਸ ਵਿਚ ਏਐਸਆਈ ਵਜੋਂ ਤਾਇਨਾਤ ਹਨ। ਤੇਜਿੰਦਰ ਕੌਰ ਦੇ ਸਾਂਝੇ ਪਰਿਵਾਰ ਦੇ ਕਈ ਮੈਂਬਰ ਪੀਸੀਐਸ ਅਤੇ ਡਾਕਟਰ ਹਨ।
ਇਹ ਵੀ ਪੜ੍ਹੋ: Operation Ajay: 212 ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚੀ ਇਜ਼ਰਾਈਲ ਤੋਂ ਪਹਿਲੀ ਉਡਾਣ
ਜ਼ਿਕਰਯੋਗ ਹੈ ਕਿ ਸਾਂਝੇ ਪਰਿਵਾਰ ਵਿਚ ਤੇਜਿੰਦਰ ਕੌਰ ਦਾ ਤਾਏ ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ ਡੀ.ਡੀ.ਪੀ.ਓ. ਰਹੀ ਚੁੱਕੇ ਹਨ। ਜਦੋਂਕਿ ਡਾ ਜਸਪ੍ਰੀਤ ਕੌਰ ਵੀ ਡੀ.ਡੀ.ਪੀ.ਓ., ਡਾ: ਰਣਦੀਪ ਸਿੰਘ ਅਤੇ ਡਾ: ਗੁਰਪ੍ਰੀਤ ਸਿੰਘ ਪੀ.ਸੀ.ਐਮ.ਐਸ ਅਤੇ ਗੁਰਮੀਤ ਸਿੰਘ ਪੀ.ਸੀ.ਐਮ.ਐਸ ਹਨ। ਤੇਜਿੰਦਰ ਨੇ ਅਪਣੀ ਕਾਮਯਾਬੀ ਦਾ ਪੂਰਾ ਸਿਹਰਾ ਅਪਣੇ ਮਾਤਾ-ਪਿਤਾ ਅਤੇ ਸਾਂਝੇ ਪਰਵਾਰਕ ਮਾਹੌਲ ਨੂੰ ਦਿਤਾ ਹੈ।
ਇਹ ਵੀ ਪੜ੍ਹੋ: ਜੰਮੂ ਦੇ ਪੁੰਛ ‘ਚ ਸ਼ਹੀਦ ਹੋਇਆ ਮਾਨਸਾ ਦਾ ਜਵਾਨ
23 ਸਾਲਾ ਤੇਜਿੰਦਰ ਕੌਰ ਨੇ ਵੱਖ-ਵੱਖ ਵਿਸ਼ਿਆਂ ਵਿੱਚ ਕੁਲ 472.5 ਅੰਕ ਪ੍ਰਾਪਤ ਕੀਤੇ ਹਨ। ਉਸ ਨੇ ਦਸਿਆ ਕਿ ਸੁਖਮਨੀ ਸਕੂਲ ਤੋਂ 12ਵੀਂ ਕਰਨ ਤੋਂ ਬਾਅਦ ਉਸ ਨੇ ਇਕ ਪ੍ਰਾਈਵੇਟ ਕਾਲਜ ਤੋਂ ਐਲ.ਐਲ.ਬੀ. ਇਸ ਤੋਂ ਬਾਅਦ ਉਸ ਨੇ ਪੀਸੀਐਸ 22-23 ਦੀ ਜੁਡੀਸ਼ੀਅਲ ਦੀ ਪ੍ਰੀਖਿਆ ਦਿਤੀ। ਉਹ ਖੁਸ਼ ਹੈ ਕਿ ਇਕ ਛੋਟੇ ਜਿਹੇ ਪਿੰਡ ਵਿਚ ਰਹਿਣ ਦੇ ਬਾਵਜੂਦ ਉਸ ਨੇ ਪੀਸੀਐਸ ਦੀ ਜੁਡੀਸ਼ੀਅਲ ਪ੍ਰੀਖਿਆ ਪਾਸ ਕੀਤੀ ਹੈ।