ਅੰਮ੍ਰਿਤਸਰ ‘ਚ ਵਕੀਲਾਂ ਨੇ ਸੜਕ ‘ਤੇ ਜਾਮ ਲਗਾ ਕੇ ਹਸਪਤਾਲ ਦੇ ਖ਼ਿਲਾਫ਼ ਦਿੱਤਾ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਕੀਲ ਮੇਜਰ ਅਮਨਪ੍ਰੀਤ ਸਿੰਘ ਦੇ ਪਿਤਾ ਮੇਜਰ ਸਿੰਘ ਦੀ ਮੌਤ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ...

Advocate

ਅੰਮ੍ਰਿਤਸਰ (ਪੀਟੀਆਈ) : ਵਕੀਲ ਮੇਜਰ ਅਮਨਪ੍ਰੀਤ ਸਿੰਘ ਦੇ ਪਿਤਾ ਮੇਜਰ ਸਿੰਘ ਦੀ ਮੌਤ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਹੋਈ ਹੈ ਜਿਸ ਦੇ ਅਧੀਨ ਬਾਰ ਐਸੋਸੀਏਸ਼ਨ ਨੇ ਸੋਮਵਾਰ ਨੂੰ ਪ੍ਰਾਇਵੇਟ ਹਸਪਤਾਲ ਦੇ ਡਾਕਟਰਾਂ ‘ਤੇ ਐਫ਼.ਆਈ.ਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਅਜਨਾਲ ਰੋਡ ਨੂੰ ਜਾਮ ਕਰਕੇ ਧਰਨਾ ਦਿਤਾ ਹੈ। ਧਰਨਾ ਕਰੀਬ 2 ਘੰਟੇ ਚੱਲਿਆ। ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਨਾਲ ਬੰਦ ਹੋ ਗਈ ਸੀ। ਏਡੀਸੀਪੀ ਲਖਬੀਰ ਸਿੰਘ ਧਰਨਾ ਸਥਾਨ ਉਤੇ ਪਹੁੰਚੇ। ਉਹਨਾਂ ਨੇ ਵਕੀਲਾਂ ਨੂੰ ਵਿਸ਼ਵਾਸ ਦਿਤਾ ਕਿ ਉਹ ਮੈਡੀਕਲ ਬੋਰਡ ਦੀ ਇਕ ਕਮੇਟੀ ਬਣਾ ਕੇ ਮਾਮਲੇ ਦੀ ਜਾਂਚ ਕਰਵਾਉਣਗੇ।

ਉਦੋਂ ਜਾ ਕੇ ਵਕੀਲਾਂ ਨੇ ਧਰਨਾ ਖ਼ਤਮ ਕੀਤਾ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸੈਨੀ ਅਤੇ ਸੈਕਟਰੀ ਇੰਦਰਜੀਤ ਸਿੰਘ ਅੜੀ ਨੇ ਦੱਸਿਆ ਵਕੀਲ ਮੇਜਰ ਅਮਨਪ੍ਰੀਤ ਸਿੰਘ ਦੇ ਪਿਤਾ ਮੇਜਰ ਸਿੰਘ ਦੀ ਤਬੀਅਤ ਖ਼ਰਾਬ ਸੀ। ਉਹ ਉਹਨਾਂ ਨੂੰ ਏਅਰਪੋਰਟ ਰੋਡ ‘ਤੇ ਸਥਿਤ ਹਸਪਤਾਲ ਵਿਚ ਲੈ ਗਏ ਜਿਥੇ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਉਸ ਦੇ ਪਿਤਾ ਦੀ ਤਬੀਅਤ ਹੋਰ ਖ਼ਰਾਬ ਹੋ ਗਈ। ਇਸ ਤੋਂ ਬਾਅਦ ਉਹਨਾਂ ਨੂੰ ਦੂਜੇ ਹਸਪਤਾਲ ਲੈ ਗਏ। ਉਥੇ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਰਿਪੋਰਟ 15 ਦਿਨ ਦੇ ਅੰਦਰ ਆ ਜਾਣੀ ਚਾਹੀਦੀ ਹੈ।

ਨਾਲ ਮੈਡੀਕਲ ਬੋਰਡ  ਕਮੇਟੀ ਦਾ ਗਠਨ ਕੀਤਾ ਜਾਵੇ ਤਾਂ ਕਿ ਅਪਣੀ ਰਿਪੋਰਟ ਇਸ ਨੂੰ ਦੇਣ ਤਾਂ ਕਿ ਮਾਮਲੇ ਸਾਫ਼ ਹੋ ਸਕੇ। ਜੇਕਰ ਪੁਲਿਸ ਨੇ 15 ਦਿਨ ਦੇ ਅੰਦਰ ਕਾਰਵਾਈ ਨਹੀ ਕੀਤੀ ਤਾਂ ਪੂਰੇ ਪੰਜਾਬ ਦੀਆਂ ਅਦਾਲਤਾਂ ਦਾ ਕੰਮਕਾਜ ਠੱਪ ਕਰ ਦਿਤਾ ਜਾਵੇਗਾ। ਇਥੇ ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਕਸ਼ਮੀਰ ਸਿੰਘ ਬੁੱਟਰ, ਜਵਾਇੰਟ ਸੈਕਟਰੀ ਰੀਤੂ ਬਾਲਾ, ਕੈਸ਼ੀਅਰ ਸੰਦੀਪ ਕੁਮਾਰ ਸ਼ਰਮਾਂ, ਲਵਲੀ ਸ਼ਰਮਾਂ, ਅਰਸ਼ਜੀਤ ਸਿੰਘ ਸੋਢੀ, ਮਨੀਸ਼ ਪਰਾਸ਼ਰ, ਨਵਨੀਤ ਕੌਰ, ਰਾਕੇਸ਼ ਕੁਮਾਰ ਸ਼ਰਮਾ, ਸਾਨੀਆਂ ਬਹਿਲ, ਸ਼ਿਵਮ ਸੋਢੀ, ਸਨਦੀਪ ਵਾਲੀਆ, ਆਰਕੇ ਮਹਾਜਨ, ਸੁਧੀਰ ਸਿਆਲਕੋਟੀਆ, ਨੀਤੂ ਬਾਲਾ, ਰਜਨੀ ਜੋਸ਼ੀ ਵੀ ਸੀ।